ਉੱਤਰ ਪ੍ਰਦੇਸ਼ : 24 ਦਲਿਤਾਂ ਦੇ ਕਤਲ ਮਾਮਲੇ ’ਚ 40 ਸਾਲ ਬਾਅਦ ਆਇਆ ਫੈਸਲਾ
Published : Mar 12, 2025, 6:17 pm IST
Updated : Mar 12, 2025, 6:17 pm IST
SHARE ARTICLE
Uttar Pradesh: Verdict in the murder case of 24 Dalits after 40 years
Uttar Pradesh: Verdict in the murder case of 24 Dalits after 40 years

3 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ

ਮੈਨਪੁਰੀ (ਯੂ.ਪੀ.) : ਉੱਤਰ ਪ੍ਰਦੇਸ਼ ਦੀ ਇਕ ਸਥਾਨਕ ਅਦਾਲਤ ਨੇ ਤਿੰਨ ਵਿਅਕਤੀਆਂ, ਕਪਤਾਨ ਸਿੰਘ, ਰਾਮ ਪਾਲ ਅਤੇ ਰਾਮ ਸੇਵਕ ਨੂੰ 1981 ਦੇ ਦਿਹੁਲੀ ਦਲਿਤ ਕਤਲੇਆਮ ’ਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ। ਇਸ ਕਤਲ ਕਾਂਡ ’ਚ 24 ਦਲਿਤ ਮਾਰੇ ਗਏ ਸਨ। ਇਹ ਕਤਲੇਆਮ 18 ਨਵੰਬਰ, 1981 ਨੂੰ ਹੋਇਆ ਸੀ, ਜਦੋਂ ਡਕੈਤਾਂ ਦੇ ਇਕ ਗਿਰੋਹ ਨੇ ਦਿਹੁਲੀ ਪਿੰਡ ’ਚ ਦਲਿਤਾਂ ’ਤੇ ਹਮਲਾ ਕੀਤਾ ਸੀ, ਜਿਸ ’ਚ ਔਰਤਾਂ ਅਤੇ ਬੱਚਿਆਂ ਸਮੇਤ 24 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਅਤੇ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਸੀ।

ਜ਼ਿਲ੍ਹਾ ਸਰਕਾਰ ਦੇ ਵਕੀਲ ਪੁਸ਼ਪੇਂਦਰ ਸਿੰਘ ਚੌਹਾਨ ਨੇ ਦਸਿਆ ਕਿ ਦੋਸ਼ੀਆਂ ਨੂੰ 18 ਮਾਰਚ ਨੂੰ ਸਜ਼ਾ ਸੁਣਾਈ ਜਾਣੀ ਹੈ। ਇਹ ਸਜ਼ਾ ਕਤਲੇਆਮ ਦੇ ਚਾਰ ਦਹਾਕਿਆਂ ਬਾਅਦ ਆਈ ਹੈ ਅਤੇ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਨਿਆਂ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। (ਪੀਟੀਆਈ)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement