ਉਨਾਵ ਰੇਪ ਕੇਸ : ਭਾਜਪਾ ਵਿਧਾਇਕ ਕੁਲਦੀਪ ਸੈਂਗਰ ਵਿਰੁਧ ਐਫ਼ਆਈਆਰ ਦਰਜ, ਸੀਬੀਆਈ ਜਾਂਚ ਦਾ ਫ਼ੈਸਲਾ
Published : Apr 12, 2018, 10:54 am IST
Updated : Apr 12, 2018, 10:54 am IST
SHARE ARTICLE
unnao rape case fir ragister against bjp mla kuldeep sanger
unnao rape case fir ragister against bjp mla kuldeep sanger

ਉਨਾਵ ਸਮੂਹਕ ਬਲਾਤਕਾਰ ਕੇਸ ਵਿਚ ਮੁਲਜ਼ਮ ਵਿਧਾਇਕ ਕੁਲਦੀਪ ਸੈਂਗਰ ਵਿਰੁਧ ਐਫਆਈਆਰ ਦਰਜ ਕਰ ਲਈ ਗਈ ਹੈ। ਵਿਧਾਇਕ ਵਿਰੁਧ ...

ਨਵੀਂ ਦਿੱਲੀ : ਉਨਾਵ ਸਮੂਹਕ ਬਲਾਤਕਾਰ ਕੇਸ ਵਿਚ ਮੁਲਜ਼ਮ ਵਿਧਾਇਕ ਕੁਲਦੀਪ ਸੈਂਗਰ ਵਿਰੁਧ ਐਫਆਈਆਰ ਦਰਜ ਕਰ ਲਈ ਗਈ ਹੈ। ਵਿਧਾਇਕ ਵਿਰੁਧ ਆਈਪੀਸੀ ਦੀ ਧਾਰਾ 363 (ਅਗਵਾ), 366 (ਅਗਵਾ ਕਰ ਕੇ ਵਿਆਹ ਲਈ ਦਬਾਅ ਪਾਉਣਾ), 376 (ਜ਼ਬਰ ਜਨਾਹ), 506 (ਧਮਕਾਉਣਾ) ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਸਆਈਟੀ ਦੀ ਸ਼ੁਰੂਆਤੀ ਰਿਪੋਰਟ ਤੋਂ ਬਾਅਦ ਕੁਲਦੀਪ ਸਿੰਘ ਸੈਂਗਰ ਵਿਰੁਧ ਐਫਆਈਆਰ ਦਾ ਫ਼ੈਸਲਾ ਲਿਆ ਗਿਆ ਹੈ। 

unnao rape case fir ragister against bjp mla kuldeep sangerunnao rape case fir ragister against bjp mla kuldeep sanger

ਇਸ ਤੋਂ ਇਲਾਵਾ ਉਨਾਵ ਜ਼ਿਲ੍ਹਾ ਹਸਪਤਾਲ ਦੇ ਸੀਐਮਐਸ ਅਤੇ ਈਐਮਓ ਭਾਵ ਐਮਰਜੈਂਸੀ ਮੈਡੀਕਲ ਅਫ਼ਸਰ ਨੂੰ ਵੀ ਸਸਪੈਂਡ ਕਰ ਦਿਤਾ ਗਿਆ ਹੈ। ਠੀਕ ਤਰ੍ਹਾਂ ਇਲਾਜ ਨਾ ਕਰਨ ਦੇ ਦੋਸ਼ ਵਿਚ ਤਿੰਨ ਡਾਕਟਰਾਂ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮਾਮਲੇ ਵਿਚ ਚੀਫ਼ ਮੈਡੀਕਲ ਸਰਜਨ ਡਾ. ਡੀ.ਕੇ. ਦਿਵੇਦੀ ਅਤੇ ਸਫ਼ੀਪੁਰ ਦੇ ਸੀਓ ਕੁੰਵਰ ਬਹਾਦੁਰ ਨੂੰ ਸਸਪੈਂਡ ਕਰ ਦਿਤਾ ਗਿਆ ਹੈ। 

unnao rape case fir ragister against bjp mla kuldeep sangerunnao rape case fir ragister against bjp mla kuldeep sanger

ਬੁੱਧਵਾਰ ਰਾਤ ਭਾਜਪਾ ਵਿਧਾਇਕ ਕੁਲਦੀਪ ਸੈਂਗਰ ਲਖਨਊ ਵਿਚ ਐਸਐਸਪੀ ਦਫ਼ਤਰ ਅਪਣੇ ਕਈ ਸਮਰਥਕਾਂ ਦੇ ਨਾਲ ਗੱਡੀਆਂ ਦੇ ਪੂਰੇ ਲਾਮ ਲਸ਼ਕਰ ਦੇ ਨਾਲ ਪਹੁੰਚੇ ਸਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਉਹ ਸਰੰਡਰ ਕਰਨ ਪਹੁੰਚਣਗੇ, ਪਰ ਵਿਧਾਇਕ ਕੁਲਦੀਪ ਸੈਂਗਰ ਨੇ ਕਿਹਾ ਕਿ ਮੀਡੀਆ ਜਿੱਥੇ ਆਖੇਗਾ, ਉਥੇ ਆਵਾਂਗਾ। ਉਸ ਤੋਂ ਬਾਅਦ ਉਹ ਸਮਰਥਕਾਂ ਦੇ ਨਾਲ ਵਾਪਸ ਚਲੇ ਗਏ। 

unnao rape case fir ragister against bjp mla kuldeep sangerunnao rape case fir ragister against bjp mla kuldeep sanger

ਵਿਧਾਇਕ ਕਰੀਬ 40 ਗੱਡੀਆਂ ਦੇ ਨਾਲ ਆਏ ਸਨ ਅਤੇ ਸਾਫ਼ ਹੈ ਕਿ ਉਨ੍ਹਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਸ਼ਕਤੀ ਪ੍ਰਦਰਸ਼ਨ ਕੀਤਾ। ਉਨਾਵ ਮਾਮਲੇ 'ਤੇ ਇਲਾਹਾਬਾਦ ਹਾਈਕੋਰਟ ਨੇ ਖ਼ੁਦ ਗੰਭੀਰਤਾ ਦਿਖਾਈ ਹੈ ਅਤੇ ਅੱਜ ਹਾਈਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗਾ। ਹਾਈਕੋਰਟ ਨੇ ਇਸ ਮਾਮਲੇ ਵਿਚ ਐਮਿਕਸ ਕਿਊਰੀ ਵੀ ਨਿਯੁਕਤੀ ਕੀਤਾ ਹੈ। ਉਥੇ ਹੀ ਸੁਪਰੀਮ ਕੋਰਟ ਇਸ ਮਾਮਲੇ 'ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ। 

unnao rape case fir ragister against bjp mla kuldeep sangerunnao rape case fir ragister against bjp mla kuldeep sanger

ਉਧਰ ਮੁਲਜ਼ਮ ਵਿਧਾਇਕ ਦੀ ਪਤਨੀ ਨੇ ਕਿਹਾ ਹੈ ਕਿ ਲੜਕੀ ਝੂਠ ਬੋਲ ਰਹੀ ਹੈ। ਕੋਈ ਜ਼ਬਰਜਨਾਹ ਨਹੀਂ ਹੋਇਆ ਹੈ। ਮੇਰੇ ਪਤੀ ਨਿਰਦੋਸ਼ ਹਨ। ਦੋਵਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ, ਜਿਸ ਨਾਲ ਸੱਚ ਸਾਹਮਣੇ ਆ ਜਾਵੇਗਾ। ਉਥੇ ਹੀ ਬਰੇਲੀ ਦੇ ਬੈਰੀਆ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਬੇਹੱਦ ਸ਼ਰਮਨਾਕ ਬਿਆਨ ਦਿੰਦਿਆਂ ਆਖਿਆ ਹੈ ਕਿ ਤਿੰਨ ਬੱਚਿਆਂ ਦੀ ਮਾਂ ਦਾ ਕੋਈ ਬਲਾਤਕਾਰ ਨਹੀਂ ਕਰ ਸਕਦਾ। ਇਹ ਵਿਧਾਇਕ ਕੁਲਦੀਪ ਸੈਂਗਰ ਵਿਰੁਧ ਸਾਜਿਸ਼ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement