
ਔਰਤ ਨੇ ਆਪਣੇ ਪੰਜ ਬੱਚਿਆ ਨਾਲ ਗੰਗਾ ਵਿਚ ਛਾਲ ਮਾਰ ਦਿੱਤੀ।
ਉਤਰ ਪ੍ਰਦੇਸ਼ : ਜਿੱਥੇ ਪੂਰਾ ਦੇਸ਼ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਉੱਥੇ ਹੈ ਹੀ ਅੱਜ ਉਤਰ ਪ੍ਰਦੇਸ਼ ਵਿਚ ਇਕ ਦਿਲ ਦਹਿਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਔਰਤ ਨੇ ਆਪਣੇ ਪੰਜ ਬੱਚਿਆ ਨਾਲ ਗੰਗਾ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਆਪ ਤਾਂ ਤੈਰ ਕੇ ਬਾਹਰ ਆ ਗਈ ਪਰ ਬੱਚੇ ਡੂੱਬ ਗਏ। ਦੱਸ ਦੱਈਏ ਕਿ ਭਦੋਹੀ ਜ਼ਿਲ੍ਹੇ ਵਿਚ ਗੰਗਾ ਘਾਟ ਤੇ ਐਤਵਾਰ ਸਵੇਰੇ ਇਕ ਮਹਿਲਾ ਨੇ ਆਪਣੇ ਪੰਜ ਬੱਚਿਆਂ ਸਮੇਤ ਅੱਤਮ-ਹੱਤਿਆ ਕਰਨ ਦੇ ਇਰਾਦੇ ਨਾਲ ਛਾਲ ਮਾਰ ਦਿੱਤੀ।
File
ਜਿਸ ਤੋਂ ਬਾਅਦ ਉਹ ਆਪ ਤੈਰ ਕੇ ਬਾਹਰ ਆ ਗਈ ਪਰ ਬੱਚੇ ਡੂੱਬ ਗਏ। ਇਨ੍ਹਾਂ ਬੱਚਿਆਂ ਵਿਚ ਤਿੰਨ ਲੜਕੀਆਂ ਅਤੇ ਦੋ ਲੜਕੇ ਸਨ। ਪਿੰਡ ਵਾਲਿਆ ਦੇ ਪੁੱਛਣ ਤੇ ਉਸ ਮਹਿਲਾ ਨੇ ਦੱਸਿਆ ਕਿ ਮੈਂ ਬੱਚਿਆਂ ਨੂੰ ਡੋਬਿਆ ਹੈ। ਸਵੇਰੇ ਘਾਟ ਦੇ ਕਿਨਾਰੇ ਬੈਠੀ ਮਹਿਲਾ ਨਾਲ ਜਦੋਂ ਪਿੰਡ ਵਾਲਿਆਂ ਨੇ ਗੱਲਬਾਤ ਕੀਤਾ ਤਾਂ ਉਸ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਨੂੰ ਡੱਬੋ ਦਿੱਤਾ ਹੈ। ਉਧਰ ਬੱਚਿਆਂ ਦੇ ਪਿਤਾ ਮ੍ਰਿਦੂਲ ਧਾਦਵ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਝਾਰਖੰਡ ਗਿਆ ਸੀ।
Ganga
ਸੂਚਨਾ ਮਿਲਣ ਤੋਂ ਬਾਅਦ ਉਹ ਜਲਦੀ ਨਾਲ ਘਟਨਾ ਸਥਲ ਤੇ ਪਹੁੰਚਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਮਾਨਸਿਕ ਰੂਪ ਤੋਂ ਵੀ ਬਿਲਕੁਲ ਠੀਕ ਹੈ ਪਰ ਫਿਰ ਵੀ ਇਹ ਸਮਝ ਨਹੀਂ ਆ ਰਹੀ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਧਰ ਪਤਨੀ ਨੇ ਪਤੀ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਕਿਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਪਤੀ ਨਾਲ ਲੜਾਈ ਹੋ ਗਈ ਅਤੇ ਇਸ ਤੋਂ ਇਵਾਲਾ ਆਏ ਦਿਨ ਉਹ ਉਸ ਦੀ ਕੁੱਟਮਾਰ ਵੀ ਕਰਦਾ ਸੀ। ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ। ਉਧਰ ਬੱਚਿਆਂ ਨੂੰ ਲੱਭਣ ਦੀ ਪੁਲਿਸ ਕਰਮਚਾਰੀ ਅਤੇ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।