
ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਟੀ-20 ਕ੍ਰਿਕਟ ਵੱਲਡ ਕੱਪ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਉਮੀਦ ਲਗਾਈ ਜਾ ਰਹੀ ਹੈ
ਨਵੀਂ ਦਿੱਲੀ : ਜਿੱਥੇ ਇਕ ਪਾਸੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਟੀ-20 ਕ੍ਰਿਕਟ ਵੱਲਡ ਕੱਪ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਆਸਟ੍ਰੇਲੀਆ ਵਿਚ ਅਕਤੂਬ- ਨਵੰਬਰ ਦੇ ਮਹੀਨੇ ਵਿਚ ਹੋਣ ਵਾਲੇ ਇਹ ਕ੍ਰਿਕਟ ਵੱਲਡ ਆਪਣੇ ਤੈਅ ਸਮੇਂ ਤੇ ਹੀ ਹੋਵੇਗਾ। ਹਾਲਾਂਕਿ ਕਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿਚ ਕਈ ਟੂਰਨਾਂਮੈਂਟ ਜਾਂ ਤਾਂ ਰੱਦ ਹੋ ਗਏ ਹਨ ਜਾਂ ਫਿਰ ਉਨ੍ਹਾਂ ਦੀਆਂ ਤਰੀਖਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸੇ ਤਹਿਤ ਅਕਤੂਬਰ 18 ਤੋਂ ਲੈ ਕੇ 15 ਨਵੰਬਰ ਤੱਕ ਚੱਲਣ ਵਾਲੇ ਇਸ ਵੱਲਡ ਕੱਪ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ।
World Cup
ਦੱਸ ਦੱਈਏ ਕਿ ਇਸ ਤੋਂ ਪਹਿਲਾਂ ਆਸਟ੍ਰਲੇਆ ਵਿਚ ਹੋਣ ਵਾਲੀ ਫੁੱਟਬਾਲ ਲੀਗ ਅਤੇ ਰਘਬੀ ਲੀਗ ਨੂੰ ਕਰੋਨਾ ਵਾਇਰਸ ਦੇ ਕਾਰਨ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਹੈ। ਇਹ ਵੀ ਆਸ ਲਗਾਈ ਜਾ ਰਹੀ ਹੈ ਇਸ ਦੀਆਂ ਤਰੀਖਾਂ ਕ੍ਰਿਕਟ ਵੱਲਡ ਕੱਪ ਦੀਆਂ ਤਰੀਖਾਂ ਨਾਲ ਟਕਰਾ ਸਕਦੀਆਂ ਹਨ। ਕ੍ਰਿਕਟ ਡੋਟ ਕੌਮ ਨੇ ਟੀ-20 ਵੱਲਡ ਕੱਪ ਦੀ ਆਯੋਜਨ ਸੰਮਤੀ ਦੇ ਮੁੱਖ ਅਧਿਕਾਰੀ ਨਿਕ ਦੇ ਹਵਾਲੇ ਨਾਲ ਲਿਖਿਆ ਹੈ ਸਾਨੂੰ ਖੁਦ ਨੂੰ ਅਜਿਹੀ ਸਰਭਸ਼੍ਰੇਟ ਸਥਿਤੀ ਵਿਚ ਲਿਆਉਣਾ ਚਾਹੀਦਾ ਹੈ ਤਾਂ ਕਿ ਅਸੀਂ ਤੈਅ ਸਮੇਂ ਵਿਚ ਇਸ ਕੱਪ ਨੂੰ ਕਰਵਾ ਸਕੀਏ ਅਤੇ ਸਾਨੂੰ ਉਮੀਦ ਹੈ ਕਿ ਇਹ ਸਮੇਂ ਅਨੁਸਾਰ ਹੀ ਹੋਵੇਗਾ।
World Cup
ਅਸੀਂ ਸਾਰੇ ਪਹਿਲੂਆਂ ਤੇ ਇਸ ਦੀ ਗੌਰ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਯੋਜਨ ਸੰਮਤੀ. ਆਈਸੀਸੀ. ਅਤੇ ਸਾਰੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਹਾਂ। ਜੇਕਰ ਇਸ ਵਿਚ ਕੋਈ ਬਦਲਾਅ ਹੁੰਦਾ ਹੈ ਤਾਂ ਅਸੀਂ ਇਸ ਦੀ ਜਾਣਕਾਰੀ ਸਭ ਨਾਲ ਸਾਂਝੀ ਕਰਾਂਗੇ। ਪਰ ਇਸ ਸਮੇਂ ਦੇ ਹਿਸਾਬ ਨਾਲ ਸਾਡੇ ਕੋਲ 7 ਮਹੀਨੇ ਹੀ ਬਚੇ ਹਨ ਜਿਹੜਾ ਕਿ ਕਾਫੀ ਘੱਟ ਸਮਾਂ ਹੈ।
Photo
ਇਸ ਤੋਂ ਇਲਾਵਾ ਅਧਿਕਾਰੀ ਨੇ ਕਿਹਾ ਕਿ ਟੀ-20 ਆਯੋਜਿਤ ਹੋਣ ਲਈ ਉਚਿਤ ਸਥਿਤੀਆਂ ਵਿਚ ਹੈ ਕਿਉਂਕਿ ਇਹ 10-20 ਸਾਲ ਦੇ ਬਆਦ ਇਥੇ ਦੁਬਾਰਾ ਹੋਵੇਗਾ। ਇਸ ਤੋਂ ਇਲਾਵਾ ਆਈਸੀਸੀ ਦੇ ਵੱਲੋਂ ਵੀ ਪਹਿਲਾ ਹੀ ਸ਼ਪੱਸਟ ਕਰ ਦਿੱਤਾ ਗਿਆ ਸੀ ਕਿ ਟੀ-20 ਕੱਪ ਦੇ ਰੱਦ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਬਲਕਿ ਇਹ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਹੀ ਹੋਵੇਗਾ।
T20 World Cup
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।