ਬੰਗਾਲ ਦਾ ਹਲਦਿਆ ਬਣਿਆ ਕੋਰੋਨਾ ਹਾਟਸਪਾਟ, ਡ੍ਰੋਨ ਨਾਲ ਨਿਗਰਾਨੀ, ਕਈ ਇਲਾਕੇ ਸੀਲ
Published : Apr 12, 2020, 5:33 pm IST
Updated : Apr 12, 2020, 5:33 pm IST
SHARE ARTICLE
West bengal haldia area covid 19 microapot drones monitor hotspot area
West bengal haldia area covid 19 microapot drones monitor hotspot area

ਈਸਟ ਮਿਦਨਾਪੁਰ ਜ਼ਿਲ੍ਹੇ ਦੇ ਹਲਦਿਆ ਦੇ ਕੁੱਝ ਇਲਾਕਿਆਂ ਅਤੇ ਤਮਲੁਕ ਦੇ...

ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੀ ਮਾਨਟਰਿੰਗ ਲਈ ਡ੍ਰੋਨਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹੇ ਇਲਾਕਿਆਂ ਨੂੰ ਰਾਜ ਵਿਚ ਮਾਈਕ੍ਰੋਸਪਾਟਸ ਕਿਹਾ ਜਾ ਰਿਹਾ ਹੈ। ਹਲਦਿਆ ਅਜਿਹਾ ਹੀ ਇਕ ਖੇਤਰ ਹੈ ਜਿੱਥੇ ਪੂਰੇ ਲਾਕਡਾਊਨ ਦੀ ਨਿਗਰਾਨੀ ਲਈ ਡ੍ਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੁਆਰਾ ਲੋਕਾਂ ਨੂੰ ਅਪਣੀਆਂ ਇਮਾਰਤਾਂ ਦੀਆਂ ਛੱਤਾਂ ਤੇ ਖੜ੍ਹੇ ਹੋਣ ਤੋਂ ਰੋਕਿਆ ਜਾ ਰਿਹਾ ਹੈ।

Corona VirusCorona Virus

ਈਸਟ ਮਿਦਨਾਪੁਰ ਜ਼ਿਲ੍ਹੇ ਦੇ ਹਲਦਿਆ ਦੇ ਕੁੱਝ ਇਲਾਕਿਆਂ ਅਤੇ ਤਮਲੁਕ ਦੇ ਬਾਲੁਕ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਹਲਦਿਆ ਵਿਚ ਦੁਰਗਾਚਕ ਕੇ ਡੀ ਬਲਾਕ, ਡੇਭੋਗ, ਪਾਥਰਬੇਰੀਆ, ਰਾਜਨਗਰ ਇਲਾਕਿਆਂ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਮਰੀਜ਼ ਪਾਏ ਗਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਅਧਿਕਾਰਿਕ ਤੌਰ ਤੇ ਹੁਣ ਕੋਈ ਸੰਭਾਵਨਾ ਨਹੀਂ ਦੱਸੀ ਗਈ। ਪਰ ਸੂਤਰਾਂ ਮੁਤਾਬਕ ਹੁਣ ਤਕ 4 ਲੋਕ ਪਾਜ਼ੀਟਿਵ ਪਾਏ ਗਏ ਹਨ।

Corona VirusCorona Virus

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਵਿਚ ਲਾਕਡਾਊਨ 30 ਅਪ੍ਰੈਲ ਤਕ ਵਧਾਉਣ ਦਾ ਐਲਾਨ ਕੀਤਾ ਹੈ। SDPO ਤਨਮਯਾ ਮੁਖਰਜੀ ਦੇ ਆਦੇਸ਼ ਤੇ ਪੁਲਿਸ ਡ੍ਰੋਨ ਨਾਲ ਇਹਨਾਂ ਇਲਾਕਿਆਂ ਦੀ ਨਿਗਰਾਨੀ ਕਰ ਰਹੀ ਹੈ। ਜਿਸ ਨਾਲ ਕਿਤੇ ਵੀ ਲੋਕਾਂ ਦੇ ਇਕੱਠੇ ਹੋਣ ਜਾਂ ਦੁਕਾਨਾਂ ਖੁੱਲ੍ਹੀਆਂ ਹੋਣ ਦਾ ਤਤਕਾਲ ਪਤਾ ਲਗਾਇਆ ਜਾ ਸਕੇ। ਪੂਰੇ ਸ਼ਹਿਰ ਵਿਚ ਸੈਨੇਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ ਹੈ।

Corona VirusCorona Virus

ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਾਅ ਕੀਤਾ ਗਿਆ ਹੈ। ਪਰ ਲੋਕ ਖੌਫ ਵਿਚ ਹਨ। ਹਲਦਿਆ ਬੰਦਰਗਾਹ ਕੰਪਲੈਕਸ ਵਿਚ ਕੰਮ ਕਰਨ ਵਾਲੇ ਕਰਮਚਾਰੀ ਅਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਇੱਥੇ ਇਕ ਕਰਮਚਾਰੀ ਦਿੱਲੀ ਨਿਜ਼ਾਮੁਦੀਨ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਇੱਥੇ ਕਰਮਚਾਰੀ ਕੰਮ ਤੇ ਵਾਪਸ ਆਉਣ ਨੂੰ ਤਿਆਰ ਨਹੀਂ ਹਨ। ਇਸ ਕਾਰਨ ਬੰਦਰਗਾਹ ਤੇ ਕੰਮ ਠੱਪ ਪਿਆ ਹੈ।

Pakistan droneDrone

ਕਰੀਬ 20 ਜਹਾਜ਼ ਇੱਥੇ ਕਿਨਾਰੇ ਤੇ ਖੜ੍ਹੇ ਹਨ। ਇੰਡੀਅਨ ਆਇਲ ਕੰਪਨੀ ਦੇ ਹਲਦਿਆ ਵਿਚ ਕੁੱਝ ਸੈਕਟਰ ਹੁਣ ਵੀ ਕੰਮ ਕਰ ਰਹੇ ਹਨ। ਹਲਦਿਆ ਪੇਟ੍ਰੋਕੈਮਿਕਲ ਪੂਰੀ ਤਰ੍ਹਾਂ ਬੰਦ ਹਨ। ਇਹ ਫ਼ੈਸਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਹੈ। ਸਥਾਨਕ ਬਾਡੀ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਕਰਿਆਨਾ, ਖਾਦ ਵਸਤੂਆਂ ਅਤੇ ਹੋਰ ਬੁਨਿਆਦੀ ਵਸਤੂਆਂ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਲਾਕਡਾਊਨ ਵਿਚ ਇਹਨਾਂ ਵਸਤਾਂ ਦੀ ਕਮੀ ਨਾ ਹੋਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।       

Location: India, West Bengal, Haldia

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement