ਭਾਰਤ ’ਚ ਅਕਤੂਬਰ ਤਕ ਆਉਣਗੇ ਕੋਰੋਨਾ ਦੇ 5 ਹੋਰ ਟੀਕੇ
Published : Apr 12, 2021, 7:51 am IST
Updated : Apr 12, 2021, 7:51 am IST
SHARE ARTICLE
Corona vaccine
Corona vaccine

ਮਿਲ ਸਕਦੀ ਹੈ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-5 ਨੂੰ ਮਨਜ਼ੂਰੀ

ਨਵੀਂ ਦਿੱਲੀ : ਭਾਰਤ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਮਰ ਕਸ ਲਈ ਹੈ। ਇਸ ਤਹਿਤ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਤੋਂ ਇਲਾਵਾ ਇਸ ਦੇ ਉਤਪਾਦਨ ’ਚ ਤੇਜੀ ਲਿਆਏ ਜਾਣ ਵਲੋਂ ਕਦਮ ਵਧਾ ਦਿਤੇ ਹਨ।  ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦਸਿਆ ਹੈ ਕਿ ਭਾਰਤ ’ਚ ਇਸ ਸਾਲ ਦੇ ਅਕਤੂਬਰ ਤਕ ਕੋਰੋਨਾ ਦੇ ਪੰਜ ਨਵੇਂ ਟੀਕੇ ਵੀ ਉਪਲਭਧ ਹੋ ਜਾਣਗੇ।

Corona vaccineCorona vaccine

ਫ਼ਿਲਹਾਲ ਦੇਸ਼ ’ਚ ਲੋਕਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ ਤੇ ਇਹੀ ਲੋਕਾਂ ਨੂੰ ਦਿਤੀ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਕੇਂਦਰ ਸਰਕਾਰ ਵੈਕਸੀਨ ਦੀ ਕਮੀ ਨੂੰ ਪੂਰਾ ਕਰਨ ਲਈ ਆਉਣ ਵਾਲੇ 10 ਦਿਨਾਂ ’ਚ ਰੂਸ ਦੀ ਕੋਰੋਨਾ ਵੈਕਸੀਨ ਸਤੂਪਨਿਕ-5  ਨੂੰ ਵੀ ਅਪਣੀ ਮਨਜ਼ੂਰੀ ਦੇ ਦੇਵੇ। ਜੇ ਅਜਿਹਾ ਹੋਇਆ ਤਾਂ ਜ਼ਿਆਦਾ ਗਿਣਤੀ ’ਚ ਲੋਕਾਂ ਦਾ ਵੈਕਸੀਨੇਸ਼ਨ ਹੋ ਸਕੇਗਾ ਜਾਂ ਤੇ ਇਸ ਵਿਚ ਤੇਜੀ ਵੀ ਆਵੇਗੀ।

corona vaccinecorona vaccine

ਏਐਨਆਈ ਮੁਤਾਬਕ ਇਸ ਸਾਲ ਅਕਤੂਬਰ ਤਕ ਜੋ ਕੋਰੋਨਾ ਵੈਕਸੀਨ ਉਪਲਬੱਧ ਹੋ ਸਕਦੀ ਹੈ ਉਨ੍ਹਾਂ ’ਚ ਜਾਨਸੌਨ ਐਂਡ ਜਾਨਸੌਨ ਦੀ ਕੋਵਿਡ-19 ਵੈਕਸੀਨ, ਨੋਵਾਵੈਕਸ ਵੈਕਸੀਨ, ਜਾਇਡਸ ਕੈਡਿਲਾ ਦੀ ਵੈਕਸੀਨ ਤੇ ਭਾਰਤ ਬਾਓਟੇਕ ਦੀ ਇੰਟਨੇਜਲ ਵੈਕਸੀਨ ਸ਼ਾਮਲ ਹੈ। ਜਿਥੇ ਤਕ ਸਪੂਤਨਿਕ ਦੀ ਗੱਲ ਹੈ ਤਾਂ ਇਹ ਜੂਨ ਤਕ ਭਾਰਤ ’ਚ ਉਪਲਬੱਧ ਹੋ ਸਕਦੀ ਹੈ। ਉੱਥੇ ਜਾਨਸੌਨ ਐਂਡ ਜਾਨੌਸਨ ਦੀ ਵੈਕਸੀਨ ਤੇ ਜਾਇਡਸ ਕੈਡਿਲਾ ਦੀ ਵੈਕਸੀਨ ਅਗਸਤ ’ਚ ਆ ਜਾਵੇਗੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement