
''ਜਦੋਂ ਤਕ ਸਾਡਾ ਪ੍ਰਦਰਸ਼ਨ ਜਾਰੀ ਹੈ, ਅਸੀਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਖ਼ਿਲਾਫ਼ ਹਾਂ''
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 14 ਅਪ੍ਰੈਲ ਨੂੰ ਇਕ ਪ੍ਰੋਗਰਾਮ ਲਈ ਪਾਨੀਪਤ ਦੇ ਬਦੌਲੀ ਪਿੰਡ ’ਚ ਵੜਨ ਨਹੀਂ ਦੇਵੇਗਾ।
Rakesh Tikait
ਟਿਕੈਤ ਨੇ ਸਿੰਘੂ ਸਰਹੱਦ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਕਿ ਖੱਟਰ ਭੀਮ ਰਾਵ ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕਰਨ ਦੀ ਆੜ ’ਚ ਖੇਤਰ ’ਚ ਆਪਸੀ ਸਾਂਝ ਨੂੰ ਭੰਗ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ‘‘ਅਸੀਂ ਬਾਬਾ ਸਾਹਿਬ ਦੇ ਬੁੱਤ ਦੇ ਖ਼ਿਲਾਫ਼ ਨਹੀਂ ਹਾਂ, ਅਸੀਂ ਮੁੱਖ ਮੰਤਰੀ ਖੱਟਰ ਦੇ ਖ਼ਿਲਾਫ਼ ਹਾਂ।
Rakesh Tikait
ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤਕ ਸਾਡਾ ਪ੍ਰਦਰਸ਼ਨ ਜਾਰੀ ਹੈ, ਅਸੀਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਖ਼ਿਲਾਫ਼ ਹਾਂ।’’ ਟਿਕੈਤ ਨੇ ਕਿਹਾ, ‘‘ਉਹ ਇਥੇ ਬੁੱਤ ਦਾ ਉਦਘਾਟਨ ਕਰਨ ਨਹੀਂ ਆ ਰਹੇ ਸਗੋਂ ਲੋਕਾਂ ਦਰਮਿਆਨ ਆਪਸੀ ਸਾਂਝ ’ਚ ਖਲਲ ਪਾਉਣ ਦੀ ਭਾਜਪਾ ਦੀ ਸਾਜ਼ਸ਼ ਤਹਿਤ ਇਥੇ ਆ ਰਹੇ ਹਨ। ਅਸੀਂ ਖਾਪ ਪੰਚਾਇਤ ਦੇ ਨਾਲ ਹਾਂ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ।’’