
ਫਰਾਂਸੀਸੀ ਪੋਰਟਲ ਦੇ ਦਾਅਵੇ ਤੋਂ ਬਾਅਦ ਦਰਜ ਕੀਤੀ ਗਈ ਪਟੀਸ਼ਨ
ਨਵੀਂ ਦਿੱਲੀ: ਸੁਪਰੀਮ ਕੋਰਟ ਵਿਚ ਰਾਫ਼ੇਲ ਸੌਦੇ ਖ਼ਿਲਾਫ ਦਰਜ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੋ ਹਫ਼ਤਿਆਂ ਬਾਅਦ ਹੋਵੇਗੀ। ਪਟੀਸ਼ਨਰ ਨੇ ਚੀਫ਼ ਜਸਟਿਸ ਕੋਲ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਰਾਫ਼ੇਲ ਸੌਦੇ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਰਜ ਕੀਤੀ ਗਈ ਹੈ। ਇਹ ਪਟੀਸ਼ਨ ਇਕ ਫਰਾਂਸੀਸੀ ਵੱਲੋਂ ਕੀਤੇ ਗਏ ਨਵੇਂ ਖੁਲਾਸੇ ਤੋਂ ਬਾਅਦ ਦਰਜ ਕੀਤੀ ਗਈ।
Supreme Court
ਇਸ ਪਟੀਸ਼ਨ ਵਿਚ ਸੌਦੇ ਨੂੰ ਰੱਦ ਕਰਨ ਅਤੇ ਜ਼ੁਰਮਾਨੇ ਦੇ ਨਾਲ ਸਾਰੀ ਰਕਮ ਵਸੂਲਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਰਟ ਦੀ ਨਿਗਰਾਨੀ ਵਿਚ ਮਾਮਲੇ ਦੀ ਜਾਂਚ ਦੇ ਆਦੇਸ਼ ਦੀ ਮੰਗ ਕੀਤੀ ਗਈ ਹੈ। ਪੋਰਟਲ ਨੇ ਦਾਅਵਾ ਕੀਤਾ ਹੈ ਕਿ ਰਾਫ਼ੇਲ ਸੌਦੇ ਲਈ ਵਿਚੋਲੇ ਨੂੰ ਇਕ ਮਿਲੀਅਨ ਯੂਰੋ ਦਿੱਤੇ ਗਏ।
Rafale Deal
ਜ਼ਿਕਰਯੋਗ ਹੈ ਕਿ ਰਾਫ਼ੇਲ ਜਹਾਜ਼ ਦੇ ਸੌਦੇ ਨੂੰ ਲੈ ਕੇ ਫਰਾਂਸ ਦੀ ਨਿਊਜ਼ ਵੈੱਬਸਾਈਟ ਨੇ ਇਕ ਰਿਪੋਰਟ ਪੇਸ਼ ਕੀਤੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਬਣਾਉਣ ਵਾਲੀ ਕੰਪਨੀ ਦਸਾਲਟ ਨੇ ਭਾਰਤੀ ਵਿਚੋਲਿਆਂ ਨੂੰ ਕਥਿਤ ਤੌਰ ’ਤੇ ਭਾਰੀ ਰਕਮ ਰਿਸ਼ਵਤ ਵਜੋਂ ਦਿੱਤੀ ਹੈ।