
13 ਅਪ੍ਰੈਲ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ: ਸੁਸ਼ੀਲ ਚੰਦਰ ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਹੋਣਗੇ। ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵਿਚ ਸਭ ਤੋਂ ਸੀਨੀਅਰ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰਨਾ ਇਕ ਰਵਾਇਤ ਹੈ।
Sushil Chandra
ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਹੁਦੇ ਲਈ ਸੁਸ਼ੀਲ ਚੰਦਰ ਦੇ ਨਾਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਹਨਾਂ ਨੂੰ ਮੁੱਖ ਚੋਣ ਕਮਿਸ਼ਨਰ ਬਣਾਉਣ ਦਾ ਆਦੇਸ਼ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ।
Sushil Chandra
ਧਿਆਨ ਯੋਗ ਹੈ ਕਿ ਚੰਦਰ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ 14 ਫਰਵਰੀ, 2019 ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਸੀ। ਉਹ 13 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ, ਕਿਉਂਕਿ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਉਸੇ ਦਿਨ ਸੇਵਾਮੁਕਤ ਹੋ ਰਹੇ ਹਨ। ਸੁਸ਼ੀਲ ਚੰਦਰ 14 ਮਈ, 2022 ਤੱਕ ਇਸ ਅਹੁਦੇ ‘ਤੇ ਰਹਿਣਗੇ। ਉਹ ਚੋਣ ਕਮਿਸ਼ਨ ਵਿੱਚ ਆਉਣ ਤੋਂ ਪਹਿਲਾਂ ਕੇਂਦਰੀ ਡਾਇਰੈਕਟ ਬੋਰਡਾਂ ਦੇ ਚੇਅਰਮੈਨ ਸਨ।