
Raigarh News : ਕਿਹਾ, ‘‘ਔਰੰਗਜ਼ੇਬ, ਜੋ ਖ਼ੁਦ ਨੂੰ ਆਲਮਗੀਰ ਕਹਿੰਦਾ ਸੀ, ਨੇ ਮਰਾਠਿਆਂ ਨਾਲ ਉਦੋਂ ਤਕ ਲੜਾਈ ਲੜੀ ਜਦੋਂ ਤਕ ਉਹ ਜ਼ਿੰਦਾ ਸੀ
Raigarh News in Punjabi : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ 345ਵੀਂ ਬਰਸੀ ’ਤੇ ਰਾਏਗੜ੍ਹ ਕਿਲ੍ਹੇ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਉਨ੍ਹਾਂ ਦੇ ‘ਸਰਵਧਰਮ’ ਅਤੇ ‘ਸਵਰਾਜ’ ਦੇ ਆਦਰਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ 2047 ਤਕ ਮਹਾਸ਼ਕਤੀ ਬਣਨ ਦੀ ਭਾਰਤ ਦੀ ਇੱਛਾ ਲਈ ਪ੍ਰੇਰਣਾ ਦਸਿਆ।
ਸ਼ਾਹ ਨੇ ਸ਼ਿਵਾਜੀ ਮਹਾਰਾਜ ਦੇ ਸਮਾਜ ਦੇ ਰਣਨੀਤਕ ਏਕੀਕਰਨ ਅਤੇ ਮੁਗਲ ਸ਼ਾਸਨ ਦੀ ਹਾਰ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਔਰੰਗਜ਼ੇਬ, ਜੋ ਖ਼ੁਦ ਨੂੰ ਆਲਮਗੀਰ ਕਹਿੰਦਾ ਸੀ, ਨੇ ਮਰਾਠਿਆਂ ਨਾਲ ਉਦੋਂ ਤਕ ਲੜਾਈ ਲੜੀ ਜਦੋਂ ਤਕ ਉਹ ਜ਼ਿੰਦਾ ਸੀ ਅਤੇ ਮਹਾਰਾਸ਼ਟਰ ’ਚ ਇਕ ਹਾਰੇ ਹੋਏ ਆਦਮੀ ਦੀ ਮੌਤ ਮਾਰਿਆ ਗਿਆ।’’ ਉਨ੍ਹਾਂ ਨੇ ਰਾਏਗੜ੍ਹ ਕਿਲ੍ਹੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਦਸਿਆ ਅਤੇ ਸ਼ਿਵਾਜੀ ਦੀ ਮਾਂ ਜੀਜਾਬਾਈ ਨੂੰ ਸ਼ਾਸਨ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦਾ ਸਿਹਰਾ ਦਿਤਾ।
ਸ਼ਾਹ ਦੇ ਨਾਲ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਮਹਾਰਾਸ਼ਟਰ ਦੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਅਰਬ ਸਾਗਰ ਵਿਚ ਇਕ ਯਾਦਗਾਰ ਦੀ ਯੋਜਨਾ ਨੂੰ ਦੁਹਰਾਇਆ ਅਤੇ ਦਿੱਲੀ ਵਿਚ ਇਕ ਕੌਮੀ ਯਾਦਗਾਰ ’ਤੇ ਚਰਚਾ ਕਰਨ ਦਾ ਵਾਅਦਾ ਕੀਤਾ।
ਸ਼ਾਹ ਨੇ ਸ਼ਿਵਾਜੀ ਮਹਾਰਾਜ ਦੇ ਸਥਾਈ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ‘ਰਾਜਮੁਦਰਾ’ ਨੂੰ ਭਾਰਤੀ ਸਮੁੰਦਰੀ ਫ਼ੌਜ ਦੇ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਸ਼ਿਵਾਜੀ ਦੀਆਂ ਸਿੱਖਿਆਵਾਂ ਨੂੰ ਕਾਇਮ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿਤਾ ਕਿਉਂਕਿ ਭਾਰਤ ਅਪਣੀ ਆਜ਼ਾਦੀ ਦੀ ਸ਼ਤਾਬਦੀ ਵਲ ਵਧ ਰਿਹਾ ਹੈ।
(For more news apart from Aurangzeb, who called himself Alamgir, was defeated and buried in Maharashtra: Shah News in Punjabi, stay tuned to Rozana Spokesman)