Madhya Pradesh : ਗ੍ਰਿਫਤਾਰ ਕੀਤੇ ਗਏ ‘ਜਾਅਲੀ’ ਦਿਲ ਦੇ ਡਾਕਟਰ ਨੇ ਨੌਕਰੀ ਲਈ ਕੀਤੇ ਸਨ ਵੱਡੇ-ਵੱਡੇ ਦਾਅਵੇ

By : BALJINDERK

Published : Apr 12, 2025, 7:31 pm IST
Updated : Apr 12, 2025, 7:31 pm IST
SHARE ARTICLE
file photo
file photo

Madhya Pradesh : ਦਾਅਵਾ ਕੀਤਾ ਕਿ ਉਸ ਨੇ ਹਜ਼ਾਰਾਂ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਹੈ

Indore News in Punjabi : ਇੰਦੌਰ ਸਥਿਤ ਇਕ ਰੁਜ਼ਗਾਰ ਸਲਾਹਕਾਰ ਫਰਮ ਦੇ ਡਾਇਰੈਕਟਰ ਨੇ ਪ੍ਰਗਟਾਵਾ ਕੀਤਾ ਹੈ ਕਿ ਕਥਿਤ ਜਾਅਲੀ ਦਿਲ ਦਾ ਡਾਕਟਰ ਨਰਿੰਦਰ ਯਾਦਵ, ਜਿਸ ਨੂੰ ਨਰਿੰਦਰ ਜੌਨ ਕੈਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਨੌਕਰੀ ਲਈ 2020 ਤੋਂ 2024 ਦੇ ਵਿਚਕਾਰ ਤਿੰਨ ਵਾਰ ਅਪਣੀ ਜਾਣ-ਪਛਾਣ ਜਮ੍ਹਾ ਕਰਵਾਈ ਅਤੇ ਦਾਅਵਾ ਕੀਤਾ ਕਿ ਉਸ ਨੇ ਹਜ਼ਾਰਾਂ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਹੈ। 

ਮੱਧ ਪ੍ਰਦੇਸ਼ ਦੇ ਦਮੋਹ ਦੇ ਇਕ ਮਿਸ਼ਨਰੀ ਹਸਪਤਾਲ ’ਚ 7 ਮਰੀਜ਼ਾਂ ਦੀ ਮੌਤ ਦੀ ਜਾਂਚ ਤੋਂ ਬਾਅਦ ਕੈਮ ਨੂੰ ਇਸ ਹਫਤੇ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ’ਚ ਜਾਅਲਸਾਜ਼ੀ ਅਤੇ ਹੋਰ ਅਪਰਾਧਾਂ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। 

ਇੰਦੌਰ ਸਥਿਤ ਕੰਸਲਟੈਂਸੀ ਫਰਮ ਦੇ ਡਾਇਰੈਕਟਰ ਪੰਕਜ ਸੋਨੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਕੈਮ ਨੇ 2020, 2023 ਅਤੇ 2024 ’ਚ ‘ਰਿਜ਼ਿਊਮੇ’ ਈਮੇਲ ਕਰ ਕੇ ਨੌਕਰੀ ਲਈ ਉਨ੍ਹਾਂ ਦੀ ਫਰਮ ਨਾਲ ਆਨਲਾਈਨ ਸੰਪਰਕ ਕੀਤਾ। ਸੋਨੀ ਨੇ ਦਸਿਆ ਕਿ ਉਨ੍ਹਾਂ ਦੀ ਫਰਮ ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਲਈ ਦੇਸ਼ ਭਰ ਦੇ ਹਸਪਤਾਲਾਂ ’ਚ ਭਰਤੀ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ। 

ਉਨ੍ਹਾਂ ਕਿਹਾ, ‘‘ਅਸੀਂ 2020 ’ਚ ਇਕ ਨਿੱਜੀ ਹਸਪਤਾਲ ਲਈ ਕਾਰਡੀਓਲੋਜਿਸਟ ਦੀ ਮੰਗ ਕਰਦਿਆਂ ਇਕ ਆਨਲਾਈਨ ਇਸ਼ਤਿਹਾਰ ਪੋਸਟ ਕੀਤਾ ਸੀ। ਕੈਮ ਨੇ ਇਸ ਇਸ਼ਤਿਹਾਰ ਨੂੰ ਵੇਖਣ ਤੋਂ ਬਾਅਦ ਪਹਿਲੀ ਵਾਰ ਸਾਨੂੰ ਅਪਣਾ ਰਿਜ਼ਿਊਮ ਭੇਜ ਕੇ ਜਵਾਬ ਦਿਤਾ। ਸਾਨੂੰ ਰਿਜ਼ਿਊਮੇ ’ਤੇ ਸ਼ੱਕ ਸੀ ਕਿਉਂਕਿ ਇਸ ’ਚ ਦਾਅਵਾ ਕੀਤਾ ਗਿਆ ਸੀ ਕਿ ਕੈਮ ਕੋਲ ਮੈਡੀਕਲ ’ਚ ਵੱਡੀ ਡਿਗਰੀ ਹੈ ਅਤੇ ਉਹ ਭਾਰਤ, ਬਰਤਾਨੀਆਂ, ਅਮਰੀਕਾ, ਜਰਮਨੀ, ਸਪੇਨ ਅਤੇ ਫਰਾਂਸ ਦੇ ਪ੍ਰਸਿੱਧ ਸੰਸਥਾਨਾਂ ਨਾਲ ਜੁੜੇ ਹੋਏ ਹਨ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਹੈਰਾਨ ਸੀ ਕਿ ਇਕ ਤਜਰਬੇਕਾਰ ਦਿਲ ਦਾ ਡਾਕਟਰ ਜਿਸ ਨੇ ਵਿਦੇਸ਼ਾਂ ’ਚ ਕੰਮ ਕੀਤਾ ਸੀ, ਭਾਰਤ ਦੇ ਛੋਟੇ ਸ਼ਹਿਰਾਂ ’ਚ ਰੁਜ਼ਗਾਰ ਦੀ ਭਾਲ ਕਰ ਰਿਹਾ ਸੀ। ਕੈਮ ਨੇ 2023 ’ਚ ਅਪਣਾ ਰਿਜ਼ਿਊਮ ਮੁੜ ਸਾਡੀ ਫਰਮ ਨੂੰ ਭੇਜਿਆ, ਅਤੇ ਇਸ ਨੂੰ ਬੁਰਹਾਨਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ ਇਕ ਅਧਿਕਾਰੀ ਨੂੰ ਭੇਜ ਦਿਤਾ ਗਿਆ। ਹਸਪਤਾਲ ਦੇ ਅਧਿਕਾਰੀ ਨੇ ਵੀ ਰਿਜ਼ਿਊਮੇ ਬਾਰੇ ਸ਼ੱਕ ਜ਼ਾਹਰ ਕੀਤਾ। ਇਸ ਤੋਂ ਬਾਅਦ ਅਸੀਂ ਇਸ ਨੂੰ ਗਾਹਕਾਂ ਨੂੰ ਭੇਜਣਾ ਬੰਦ ਕਰ ਦਿਤਾ।’’

ਸੋਨੀ ਨੇ ਅੱਗੇ ਪ੍ਰਗਟਾਵਾ ਕੀਤਾ ਕਿ ਕੈਮ ਨੇ 2024 ’ਚ ਤੀਜੀ ਵਾਰ ਫਰਮ ਨੂੰ ਨੌਂ ਪੰਨਿਆਂ ਦਾ ਰਿਜ਼ਿਊਮ ਸੌਂਪਿਆ, ਜਿਸ ’ਚ ਉਸ ਨੇ ਖ਼ੁਦ ਨੂੰ ਬਰਮਿੰਘਮ, ਬਰਤਾਨੀਆਂ ’ਚ ਸਥਾਈ ਪਤੇ ਵਾਲਾ ਇਕ ਸੀਨੀਅਰ ਦਿਲ ਦਾ ਡਾਕਟਰ ਦਸਿਆ। ਅਪਣੀਆਂ ਪ੍ਰਾਪਤੀਆਂ ਦੇ ਨਾਲ, ਉਸ ਨੇ ਦਾਅਵਾ ਕੀਤਾ ਕਿ ਉਹ ਹਜ਼ਾਰਾਂ ਦਿਲ ਦੇ ਮਰੀਜ਼ਾਂ ਦੇ ਆਪਰੇਸ਼ਨਾਂ ’ਚ ਸ਼ਾਮਲ ਰਿਹਾ ਸੀ, ਜਿਸ ’ਚ ‘ਕੋਰੋਨਰੀ ਐਂਜੀਓਗ੍ਰਾਫੀ’ ਦੇ 18,740 ਕੇਸ ਅਤੇ ‘ਕੋਰੋਨਰੀ ਐਂਜੀਓਪਲਾਸਟੀ’ ਦੇ 14,236 ਮਾਮਲੇ ਸ਼ਾਮਲ ਸਨ।

ਜਾਂਚ ਦੇ ਹਿੱਸੇ ਵਜੋਂ, ਦਮੋਹ ਮਿਸ਼ਨਰੀ ਹਸਪਤਾਲ (ਡੀ.ਐਮ.ਐਚ.) ਦੀ ਕੈਥ ਲੈਬ ਨੂੰ ਵੀਰਵਾਰ ਨੂੰ ਸੀਲ ਕਰ ਦਿਤਾ ਗਿਆ ਸੀ। ਦਮੋਹ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐਮ.ਐਚ.ਓ.) ਐਮ.ਕੇ. ਜੈਨ ਦੀ ਸ਼ਿਕਾਇਤ ਦੇ ਆਧਾਰ ’ਤੇ ਧੋਖਾਧੜੀ ਅਤੇ ਗਬਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕੈਮ ਇਸ ਸਮੇਂ ਪੁਲਿਸ ਹਿਰਾਸਤ ’ਚ ਹੈ। 

(For more news apart from       News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement