
Delhi News : ਭਾਰਤੀ ਮੌਸਮ ਵਿਭਾਗ ਨੇ ਆਈ.ਆਈ.ਟੀ.ਐਮ. ਨਾਲ ਮਿਲ ਕੇ ਕੀਤਾ ਅਧਿਐਨ
Delhi News in Punjabi : ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਅਤੇ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੀਟੀਓਰੋਲੋਜੀ (ਆਈ.ਆਈ.ਟੀ.ਐਮ) ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਭਾਰਤੀ ਸ਼ਹਿਰਾਂ ’ਚ ਮੀਂਹ ਦੇ ਪੀ.ਐਚ. ਨੂੰ ਬਦਲ ਰਿਹਾ ਹੈ। ਵਿਸ਼ਾਖਾਪਟਨਮ, ਇਲਾਹਾਬਾਦ ਅਤੇ ਮੋਹਨਬਾੜੀ ’ਚ ਤੇਜ਼ਾਬੀ ਮੀਂਹ ਵੇਖਿਆ ਗਿਆ ਹੈ, ਜਿਸ ਦਾ ਕਾਰਨ ਤੇਲ ਰਿਫਾਇਨਰੀਆਂ, ਬਿਜਲੀ ਪਲਾਂਟਾਂ ਅਤੇ ਖਾਦ ਸਹੂਲਤਾਂ ਦੇ ਨਾਲ-ਨਾਲ ਤੇਜ਼ਾਬੀ ਮਿੱਟੀ ਅਤੇ ਬਨਸਪਤੀ ਤੋਂ ਨਿਕਲਣਾ ਸੀ।
ਇਸ ਦੌਰਾਨ, ਥਾਰ ਮਾਰੂਥਲ ਤੋਂ ਆਈ ਧੂੜ ਨੇ ਜੋਧਪੁਰ, ਪੁਣੇ ਅਤੇ ਸ਼੍ਰੀਨਗਰ ’ਚ ਮੀਂਹ ਨੂੰ ਹੋਰ ਤੇਜ਼ਾਬੀ ਬਣਾ ਦਿਤਾ। ਖੋਜਕਰਤਾਵਾਂ ਨੇ 1987 ਤੋਂ 2021 ਤਕ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਇਸ ਗੱਲ ’ਤੇ ਚਾਨਣਾ ਪਾਇਆ ਕਿ ਸ਼ਹਿਰੀਕਰਨ ਅਤੇ ਉਦਯੋਗੀਕਰਨ ਮੀਂਹ ਦੇ ਪਾਣੀ ਦੀ ਬਣਤਰ ਨੂੰ ਕਿਵੇਂ ਮਹੱਤਵਪੂਰਣ ਤੌਰ ’ਤੇ ਪ੍ਰਭਾਵਤ ਕਰਦੇ ਹਨ।
ਅਧਿਐਨ ’ਚ ਨੋਟ ਕੀਤਾ ਗਿਆ ਕਿ ਖੁਸ਼ਕ ਮੌਸਮ ਦਾ ਮੀਂਹ ਵਧੇਰੇ ਤੇਜ਼ਾਬੀ ਹੁੰਦਾ ਹੈ ਕਿਉਂਕਿ ਸ਼ੁਰੂਆਤੀ ਮੀਂਹ ਤੇਜ਼ਾਬੀ ਕਣਾਂ ਨੂੰ ਧੋ ਦਿੰਦਾ ਹੈ।
ਸਮੇਂ ਦੇ ਨਾਲ, ਜ਼ਿਆਦਾਤਰ ਸ਼ਹਿਰਾਂ ’ਚ ਮੀਂਹ ਵਧੇਰੇ ਤੇਜ਼ਾਬੀ ਹੋ ਗਿਆ ਹੈ। ਉਦਯੋਗਿਕ ਅਤੇ ਗੱਡੀਆਂ ਦੀ ਗਤੀਵਿਧੀ ਵਾਲੇ ਸ਼ਹਿਰਾਂ ’ਚ ਨਾਈਟ੍ਰੇਟਸ ਪ੍ਰਮੁੱਖ ਸਨ, ਜਦਕਿ ਜੋਧਪੁਰ, ਪੁਣੇ ਅਤੇ ਸ਼੍ਰੀਨਗਰ ’ਚ ਕੈਲਸ਼ੀਅਮ ਪ੍ਰਚਲਿਤ ਸੀ, ਜੋ ਮਿੱਟੀ ਅਤੇ ਧੂੜ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਹਾਲਾਂਕਿ ਤੇਜ਼ਾਬੀ ਵਰਖਾ ਕੋਈ ਤੁਰਤ ਵੱਡਾ ਖਤਰਾ ਨਹੀਂ ਹੈ, ਪਰ ਵਾਤਾਵਰਣ ਪ੍ਰਣਾਲੀ ’ਤੇ ਇਸ ਦੇ ਅਸਰ ਚਿੰਤਾਜਨਕ ਹੈ।
(For more news apart from Rain may have become more acidic in last three decades due to air pollution: New study News in Punjabi, stay tuned to Rozana Spokesman)