
ਆਮਦਨ ਵਿਭਾਗ ਨੇ ਵਿਦੇਸ਼ੀ ਸੰਪਤੀ ਦਾ ਪ੍ਰਗਟਾਵਾ ਨਾ ਕਰਨ ਦੇ ਦੋਸ਼ ਹੇਠ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ, ਬੇਟੇ ਕਾਰਤੀ ਅਤੇ ਨੂੰਹ ਸ੍ਰੀਨਿਧੀ...
ਚੇਨਈ, ਆਮਦਨ ਵਿਭਾਗ ਨੇ ਵਿਦੇਸ਼ੀ ਸੰਪਤੀ ਦਾ ਪ੍ਰਗਟਾਵਾ ਨਾ ਕਰਨ ਦੇ ਦੋਸ਼ ਹੇਠ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ, ਬੇਟੇ ਕਾਰਤੀ ਅਤੇ ਨੂੰਹ ਸ੍ਰੀਨਿਧੀ ਵਿਰੁਧ 'ਕਾਲਾ ਧਨ' ਕਾਨੂੰਨ ਤਹਿਤ ਚਾਰ ਦੋਸ਼ ਪੱਤਰ ਦਾਖ਼ਲ ਕਰ ਦਿਤੇ ਹਨ। ਦੋਸ਼ ਪੱਤਰ ਚੇਨਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖ਼ਲ ਕੀਤੇ ਗਏ। ਬ੍ਰਿਟੇਨ ਦੇ ਕੈਂਬਰਿਜ ਵਿਚ 5.37 ਕਰੋੜ ਰੁਪਏ ਦੀ ਅਚੱਲ ਸੰਪਤੀ, ਇਸੇ ਦੇਸ਼ ਵਿਚ 80 ਲੱਖ ਰੁਪਏ ਦੀ ਸੰਪਤੀ ਅਤੇ ਅਮਰੀਕਾ ਵਿਚ 3.28 ਕਰੋੜ ਰੁਪਏ ਦੀ ਸੰਪਤੀ ਦਾ ਅਧੂਰਾ ਜਾਂ ਪੂਰਾ ਐਲਾਨ ਨਾ ਕਰਨ ਸਬੰਧੀ ਉਕਤ ਸਾਰਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ।
Chidambram
ਦੋਸ਼ ਪੱਤਰ ਮੁਤਾਬਕ ਚਿਦੰਬਰਮ ਪਰਵਾਰ ਨੇ ਇਨ੍ਹਾਂ ਨਿਵੇਸ਼ਾਂ ਦਾ ਪ੍ਰਗਟਾਵਾ ਆਮਦਨ ਵਿਭਾਗ ਕੋਲ ਨਹੀਂ ਕੀਤਾ। ਨਾਲ ਹੀ ਕਾਲਾ ਧਨ ਕਾਨੂੰਨ ਦੀ ਉਲੰਘਣਾ ਕਰਦਿਆਂ 'ਚੈਸ ਗਲੋਬਲ ਅਡਵਾਇਜ਼ਰੀ' ਦਾ ਵੀ ਪ੍ਰਗਟਾਵਾ ਨਹੀਂ ਕੀਤਾ ਜਿਸ ਕੰਪਨੀ ਵਿਚ ਕਾਰਤੀ ਦਾ ਸਹਿ ਮਾਲਕਾਨਾ ਹੱਕ ਹੈ। ਕਾਲੇ ਧਨ ਵਿਰੁਧ ਮੋਦੀ ਸਰਕਾਰ 2015 ਵਿਚ ਇਹ ਕਾਨੂੰਨ ਲਿਆਈ ਸੀ। ਆਮਦਨ ਵਿਭਾਗ ਨੇ ਇਸ ਮਾਮਲੇ ਵਿਚ ਕਾਰਤੀ ਅਤੇ ਉਸ ਦੇ ਪਰਵਾਰ ਦੇ ਜੀਆਂ ਨੂੰ ਹਾਲ ਹੀ ਵਿਚ ਨੋਟਿਸ ਜਾਰੀ ਕੀਤੇ ਸਨ। ਨਵੇਂ ਕਾਨੂੰਨ ਤਹਿਤ ਦੋਸ਼ੀ ਸਾਬਤ ਹੋਣ 'ਤੇ 10 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। (ਏਜੰਸੀ)