
ਅੰਬਾਲਾ ਦੇ ਬੱਸ ਸਟੈਂਡ ਕੰਪਲੈਕਸ ਵਿਚ ਇਕ ਬੱਸ ਕੰਡਕਟਰ ਵਲੋਂ ਇਕ ਔਰਤ ਦੀ ਜੁੱਤੀਆਂ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਅੰਬਾਲਾ: ਅੰਬਾਲਾ ਛਾਉਣੀ ਦੇ ਬੱਸ ਸਟੈਂਡ ਕੰਪਲੈਕਸ ਵਿਚ ਇਕ ਬੱਸ ਕੰਡਕਟਰ ਵਲੋਂ ਇਕ ਔਰਤ ਦੀ ਜੁੱਤੀਆਂ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੰਡਕਟਰ ਔਰਤ ਦੇ ਸਿਰ ਅਤੇ ਮੂੰਹ 'ਤੇ ਜੁੱਤੀਆਂ ਨਾਲ ਕੁੱਟਮਾਰ ਕਰਦੇ ਹੋਏ ਸ਼ਰ੍ਹੇਆਮ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਜਗਧਾਰੀ ਤੋਂ ਦਿ ਬਨ ਕਾਰਪੋਰੇਟ ਸੁਸਾਇਟੀ ਦਾ ਕੰਡਕਟਰ ਨਰਿੰਦਰ ਕੁਮਾਰ ਅਪਣੀ ਬਸ ਲੈ ਕੇ ਅੰਬਾਲਾ ਸ਼ਹਿਰ ਆ ਰਿਹਾ ਸੀ।
Conductor beat woman
ਜਿਵੇਂ ਹੀ ਬਸ ਛਾਉਣੀ ਬੱਸ ਸਟੈਂਡ ਕੰਪਲੈਕਸ ਪਹੁੰਚੀ ਤਾਂ ਕੰਡਕਟਰ ਨੇ ਖੜੀ ਬੱਸ ਵਿਚੋਂ ਔਰਤ ਨੂੰ ਵਾਲਾਂ ਤੋਂ ਘਸੀਟ ਕੇ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਉਸ ਨੇ ਅਪਣੀ ਜੁੱਤੀ ਉਤਾਰ ਕੇ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੰਡਕਟਰ ਦਾ ਦੋਸ਼ ਸੀ ਕਿ ਔਰਤ ਨੇ ਕਰੀਬ ਅੱਠ ਮਹੀਨੇ ਪਹਿਲਾਂ ਉਸ 'ਤੇ ਝੂਠਾ ਛੇੜਖਾਨੀ ਦਾ ਦੋਸ਼ ਲਗਾ ਕੇ ਕੁਟਾਪਾ ਚਾੜ੍ਹਿਆ ਸੀ।
Conductor beat woman
ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ। ਕੰਡਕਟਰ ਨੇ ਅਪਣੀ ਉਸੇ ਕੁੱਟਮਾਰ ਦਾ ਬਦਲਾ ਲੈਣ ਦੀ ਗੱਲ ਆਖੀ ਹੈ।
ਫਿਲਹਾਲ ਲਾਲ ਕੁਰਤੀ ਚੌਕ ਦੀ ਪੁਲਿਸ ਨੇ ਥਾਣਾ ਛੱਪਰ ਦੀ ਰਹਿਣ ਵਾਲੀ ਔਰਤ ਤਰਸੇਮ ਕੌਰ ਦੀ ਸ਼ਿਕਾਇਤ 'ਤੇ ਬਕਨੌਰ ਨੇੜੇ ਮਿਆਂ ਮਾਜਰਾ ਵਾਸੀ ਨਰਿੰਦਰ ਕੁਮਾਰ ਕੰਡਕਟਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਦਸ ਦਈਏ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਔਰਤ ਬਿਆਸ ਨੂੰ ਜਾ ਰਹੀ ਸੀ।