
ਮੱਧ ਪ੍ਰਦੇਸ਼ ਤੋਂ ਇਕ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੀ ਤਸਵੀਰ ਸਾਹਮਣੇ ਆ ਰਹੀ ਹੈ।
ਮੱਧ ਪ੍ਰਦੇਸ਼ ਤੋਂ ਇਕ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੀ ਤਸਵੀਰ ਸਾਹਮਣੇ ਆ ਰਹੀ ਹੈ। ਜਿਸ ਵਿਚ ਇਕ ਮਜ਼ਦੂਰ ਪਿਤਾ ਆਪਣੀ ਦੋ ਸਾਲ ਦੀ ਛੋਟੀ ਬੇਟੀ ਨੂੰ ਹੱਥ ਨਾਲ ਬਣਾਈ ਗੱਡੀ ਤੇ ਬਿਠਾ ਕੇ 800 ਕਿਲੋਮੀਟਰ ਖਿਚ ਕਿ ਲਿਆਇਆ ਹੈ। ਗੱਡੀ ਦੇ ਅੱਗੇ-ਅੱਗੇ ਉਸ ਦੀ ਗਰਭਵਤੀ ਪਤੀ ਚੱਲ ਰਹੀ ਹੈ। ਮੱਧ ਪ੍ਰਦੇਸ਼ ਦੇ ਬਾਲਾਘਾਟ ਵਿਖੇ ਅੱਜ ਮੰਗਲਵਾਰ ਨੂੰ ਇਕ ਹਿਰਦੇ ਨੂੰ ਵਲੂਧਰਨ ਵਾਲਾ ਦ੍ਰਿਸ਼ ਦਿਖਾਈ ਦਿੱਤਾ।
photo
ਜਿਸ ਵਿਚ ਹੈਦਰਾਬਾਦ ਵਿਚ ਕੰਮ ਕਰ ਰਹੇ ਰਾਮੂ ਨਾਮ ਦਾ ਇਹ ਵਿਅਕਤੀ 800 ਕਿਲੋਮੀਟਰ ਦਾ ਸਫ਼ਰ ਆਪਣੀ ਗਰਭਵਤੀ ਪਤਨੀ ਅਤੇ ਦੋ ਸਾਲ ਦੀ ਆਪਣੀ ਬੇਟੀ ਨਾਲ ਪੂਰਾ ਕਰ ਬਾਲਾਘਾਟ ਪਹੁੰਚਿਆ। ਦੱਸ ਦੱਈਏ ਕਿ ਜਦੋਂ ਹੈਦਰਾਬਾਦ ਵਿਚ ਰਾਮੂ ਨੂੰ ਕੰਮ ਮਿਲਣਾ ਬੰਦ ਹੋ ਗਿਆ ਤਾਂ ਉਸ ਨੇ ਘਰ ਵਾਪਿਸ ਜਾਣ ਲਈ ਕਈ ਲੋਕਾਂ ਦੀ ਮਿਨਤ ਕੀਤੀ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਤਾਂ ਅੰਤ ਉਸ ਨੇ ਪੈਦਲ ਹੀ ਘਰ ਵਾਪਿਸ ਜਾਣ ਦਾ ਇਰਾਦਾ ਕਰ ਲਿਆ।
photo
ਕੁਝ ਸਮਾਂ ਤਾਂ ਰਾਮੂ ਆਪਣੀ ਦੋ ਸਾਲ ਦੀ ਬੇਟੀ ਨੂੰ ਗੋਦ ਵਿਚ ਚੁੱਕ ਕੇ ਅਤੇ ਉਸ ਦੀ ਗਰਭਵਤੀ ਪਤਨੀ ਸਮਾਨ ਚੁੱਕ ਕੇ ਚੱਲਦੇ ਰਹੇ, ਪਰ ਉਨ੍ਹਾਂ ਦਾ ਸਫਰ 15-20 ਕਿਲੋਮੀਟਰ ਦਾ ਨਹੀਂ ਬਲਕਿ 800 ਕਿਲੋਮੀਟਰ ਦਾ ਸੀ। ਤਾਂ ਰਾਮੂ ਨੇ ਰਸਤੇ ਵਿਚੋਂ ਬਾਂਸ ਅਤੇ ਬੱਲੀਆਂ ਨਾਲ ਸੜਕ ਤੇ ਘਿਸਰਨ ਵਾਲੀ ਗੱਡੀ ਬਣੀ। ਜਿਸ ਤੋਂ ਬਾਅਦ ਉਸ ਨੇ ਇਸ ਗੱਡੀ ਤੇ ਸਮਾਨ ਦੇ ਨਾਲ ਆਪਣੀ ਬੇਟੀ ਨੂੰ ਵੀ ਬਿਠਾਇਆ।
lockdown
ਫਿਰ ਰਾਮੂ ਨੇ ਉਸ ਗੱਡੀ ਨੂੰ ਰੱਸੀ ਨਾਲ ਬੰਨਿਆ ਤੇ ਉਸ ਨੂੰ ਖਿਚਦਿਆਂ 17 ਦਿਨ ਚ 800 ਕਿਲੋਂਮੀਟਰ ਦਾ ਸਫਰ ਪੂਰਾ ਕੀਤਾ। ਜਦੋਂ ਉਹ ਬਾਲਾਘਾਟ ਦੀ ਰਾਜੇਗਾਉਂ ਸਰਹੱਦ 'ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਦੇਖ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਦਿਲ ਵੀ ਹਿੱਲ ਗਏ। ਉਹ ਲੜਕੀ ਲਈ ਬਿਸਕੁਟ ਅਤੇ ਚੱਪਲਾਂ ਲੈ ਕੇ ਆਏ ਅਤੇ ਇੱਕ ਪ੍ਰਾਈਵੇਟ ਕਾਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਪਿੰਡ ਭੇਜਣ ਦਾ ਇੰਤਜ਼ਾਮ ਕੀਤਾ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।