Lockdown ਤੋਂ ਬਾਅਦ ਬਦਲੇਗਾ ਲੋਕਾਂ ਦਾ Shopping ਕਰਨ ਦਾ ਤਰੀਕਾ Jiomart ਨਾਲ ਹੋਵੇਗਾ ਬਦਲਾਅ
Published : May 12, 2020, 5:33 pm IST
Updated : May 12, 2020, 5:33 pm IST
SHARE ARTICLE
After lockdown shopping will change jiomart will change the way of online shopping
After lockdown shopping will change jiomart will change the way of online shopping

ਲਾਕਡਾਊਨ ਤੋਂ ਬਾਅਦ ਮਾਲ ਅਤੇ ਮਲਟੀਪਲੈਕਸਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਜ਼ੋਰਾਂ 'ਤੇ...

ਨਵੀਂ ਦਿੱਲੀ: 17 ਮਈ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਲਾਕਡਾਊਨ ਹਟ ਸਕਦਾ ਹੈ। ਜ਼ਿੰਦਗੀ ਪਹਿਲਾਂ ਵਰਗੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਮਾਲ, ਮਲਟੀਪਲੈਕਸ ਅਤੇ ਈ-ਕਾਮਰਸ ਨੂੰ ਹਰੀ ਝੰਡੀ ਮਿਲ ਜਾਵੇ। ਪਰ ਇਹ ਸਭ ਕੁਝ ਸ਼ਰਤਾਂ ਨਾਲ ਲਾਗੂ ਹੋਵੇਗਾ।

Shopping BillShopping Bill

ਲਾਕਡਾਊਨ ਤੋਂ ਬਾਅਦ ਮਾਲ ਅਤੇ ਮਲਟੀਪਲੈਕਸਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਪਰ ਸ਼ਾਪਿੰਗ ਸੈਂਟਰ ਐਸੋਸੀਏਸ਼ਨ ਆਫ ਇੰਡੀਆ (SCAI) ਨੇ ਮਾਲ ਖੋਲ੍ਹਣ ਲਈ ਕਈ ਨਿਯਮ ਤਿਆਰ ਕੀਤੇ ਹਨ। DLF, Phoenix, In orbit, infiniti ਸਮੇਤ ਬਹੁਤ ਸਾਰੇ ਮਾਲ SCAI ਦੇ ਮੈਂਬਰ ਹਨ। ਲਾਕਡਾਊਨ ਤੋਂ ਬਾਅਦ ਪੜਾਅਵਾਰ ਮਾਲਾਂ ਨੂੰ ਖੋਲ੍ਹਿਆ ਜਾਵੇਗਾ। ਪਹਿਲੇ ਪੜਾਅ ਵਿੱਚ ਸੁਪਰ ਮਾਰਕੀਟ, ਫੁਟਵੀਅਰ, ਐਨਕ ਗਲਾਸ ਦੀਆਂ ਦੁਕਾਨਾਂ ਸ਼ਾਮਲ ਹੋਣਗੀਆਂ।

Online ShoppingOnline Shopping

ਦੂਜੇ ਪੜਾਅ ਵਿੱਚ ਫੂਡ ਕੋਰਟ ਅਤੇ F&B ਸਟੋਰਾਂ ਨੂੰ ਆਗਿਆ ਦਿੱਤੀ ਜਾਏਗੀ। ਮਲਟੀਪਲੈਕਸ ਨੂੰ ਤੀਜੇ ਪੜਾਅ ਵਿਚ ਹਰੀ ਝੰਡੀ ਮਿਲੇਗੀ। ਪਹਿਲੇ ਪੜਾਅ ਵਿਚ ਸਿਰਫ 50% ਪਾਰਕਿੰਗ ਦੀ ਆਗਿਆ ਹੋਵੇਗੀ। ਲਾਕਡਾਊਨ ਤੋਂ ਬਾਅਦ ਮਾਲ ਵਿੱਚ ਕੋਈ ਪ੍ਰਚਾਰ ਸੰਬੰਧੀ ਪ੍ਰੋਗਰਾਮ ਨਹੀਂ ਹੋਵੇਗਾ। ਐਂਟਰੀ ਅਤੇ ਐਗਜ਼ਿਟ ਸਮੇਂ ਹੈਂਡ ਸੈਨੀਟਾਈਜ਼ਰਸ ਦੀ ਜ਼ਰੂਰਤ ਪਵੇਗੀ। ਕੋਈ ਨਕਦ ਨਹੀਂ ਸਿਰਫ ਡਿਜੀਟਲ ਭੁਗਤਾਨ ਦੀ ਆਗਿਆ ਹੋਵੇਗੀ।

ShoppingShopping

ਐਂਟਰੀ ਅਤੇ ਐਗਜ਼ਿਟ ਗੇਟਾਂ 'ਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ। ਭੁਗਤਾਨ ਲਾਈਨ ਵਿਚ 1 ਮੀਟਰ 'ਤੇ ਸੋਸ਼ਲ ਡਿਸਟੈਂਸ ਮਾਰਕ ਕੀਤੀ ਜਾਏਗੀ। ਇੱਥੇ ਈ-ਕਾਮਰਸ ਦਾ ਤਰੀਕਾ ਵੀ ਬਦਲ ਜਾਵੇਗਾ। ਨਵਾਂ ਮਾਡਲ ਆਫਲਾਈਨ ਤੋਂ ਆਨਲਾਈਨ ਹੋਵੇਗਾ। ਕਰਿਆਨੇ ਸਟੋਰ ਈ-ਕਾਮਰਸ ਪਲੇਟਫਾਰਮ 'ਤੇ ਖੋਲ੍ਹੇ ਜਾਣਗੇ। Jiomart ਈ-ਕਾਮਰਸ ਦਾ ਤਰੀਕਾ ਬਦਲ ਦੇਵੇਗਾ। Jiomart  ਨੇ ਕੁਝ ਥਾਵਾਂ 'ਤੇ ਵਟਸਐਪ ਤੋਂ ਆਰਡਰ ਲੈਣਾ ਸ਼ੁਰੂ ਕਰ ਦਿੱਤਾ ਹੈ। 

Online ShoppingOnline Shopping

ਅਮੇਜ਼ਨ ਵੀ ਦੁਕਾਨਦਾਰਾਂ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਰਿਹਾ ਹੈ। ਡੀਪੀਆਈਆਈਟੀ ਅਤੇ ਸੀਏਆਈਟੀ ਕਰਿਆਨੇ ਦੀਆਂ ਦੁਕਾਨਾਂ ਦੇ ਈ-ਪਲੇਟਫਾਰਮ ਵੀ ਬਣਾ ਰਹੇ ਹਨ। ਸੰਪਰਕ ਰਹਿਤ ਡਿਲਵਰੀ ਜਾਰੀ ਰਹੇਗੀ। ਜ਼ਰੂਰੀ ਸਮਾਨ ਦੀ ਡਿਲਵਰੀ ਨੂੰ ਪਹਿਲ ਦਿੱਤੀ ਜਾਵੇਗੀ ਜਦੋਂ ਕਿ ਗੈਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਿਚ ਸਮਾਂ ਲੱਗੇਗਾ। ਕੰਪਨੀਆਂ ਹੁਣ ਜ਼ਿਆਦਾ ਰਿਆਇਤ ਨਹੀਂ ਦੇਣਗੀਆਂ।

Shopping Shopping

ਲਾਕਡਾਉਨ ਤੋਂ ਹੋਣ ਵਾਲੇ ਨੁਕਸਾਨ ਦੇ ਕਾਰਨ ਛੋਟਾਂ ਘੱਟ ਹੋਣਗੀਆਂ। ਈ-ਕਾਮਰਸ ਵਪਾਰ ਦਾ ਨਵਾਂ ਤਰੀਕਾ ਹੋਵੇਗਾ। ਦੁੱਧ, ਅੰਡੇ, ਬ੍ਰੈਡ ਵਰਗੀਆਂ ਚੀਜ਼ਾਂ ਦੀ ਆਨਲਾਈਨ ਮੰਗ ਵਧੇਗੀ। ਕੰਪਨੀਆਂ ਗੁਦਾਮਾਂ ਦੀ ਗਿਣਤੀ ਵਧਾ ਰਹੀਆਂ ਹਨ। ਬਹੁਤੇ ਖਪਤਕਾਰ ਬ੍ਰਾਂਡ ਈ-ਕਾਮਰਸ ਦਾ ਰਸਤਾ ਅਪਣਾਉਣਗੇ। ਲਾਜਿਸਟਿਕ ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਵਧਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement