
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨ ਵਾਲੇ ਹਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨ ਵਾਲੇ ਹਨ, ਹੁਣ ਹਰ ਇਕ ਦੇ ਮਨ ਵਿਚ ਇਹ ਹੀ ਸਵਾਲ ਹੈ ਕਿ ਲੌਕਡਾਊਨ ਦੇ ਚੋਥੇ ਪੜਾਅ ਦਾ ਐਲਾਨ ਹੋਵੇਗਾ? ਜਦੋਂ ਇਸ ਸਬੰਧ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੁਸੀਬਤ ਵਿਚ ਵੀ ਪਾਉਂਦੇ ਹਨ ਅਤੇ ਮਾਫੀ ਵੀ ਮੰਗਦੇ ਹਨ ਮਤਲਬ ਕਿ ਚਿਤ ਵੀ ਮੇਰਾ ਤੇ ਫੱਟ ਵੀ ਮੇਰਾ।
photo
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਨਦੀਂ ਦਾ ਪ੍ਰਵਾਹ ਬਦਲ ਗਿਆ ਹੈ। ਅੱਜ ਮਜ਼ਦੂਰ ਕਿੰਨੇ ਹਤਾਸ਼ ਹੋ ਰਹੇ ਹਨ। ਜਿਸ ਮੁਸ਼ਕਿਲ ਵਿਚੋਂ ਮੇਰੇ ਪ੍ਰਦੇਸ਼ ਦੇ ਲੋਕ ਗੁਜਰ ਰਹੇ ਹਨ, ਉਸ ਦਰਦ ਨੂੰ ਇਹ ਪ੍ਰਵਾਸੀ ਹੀ ਬਿਆਨ ਕਰ ਸਕਦੇ ਹਨ। ਦਰਅਸਲ ਮਜ਼ਦੂਰਾਂ ਦੇ ਨਿਵਾਸ ਤੇ ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਤੋਂ ਮਾਫੀ ਮੰਗੀ ਸੀ। ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਸਮੇਂ ਕੁਝ ਅਜਿਹੇ ਨਿਰਣੇ ਲੈਣੇ ਪਏ ਹਨ। ਜਿਸ ਦੇ ਕਾਰਨ ਤੁਹਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
photo
ਮੈਂ ਤੁਹਾਡੀ ਪ੍ਰੇਸ਼ਾਨੀ ਸਮਝਦਾ ਹਾਂ, ਪਰ ਤੁਹਾਡੀ ਜਾਨ ਬਚਾਉਂਣ ਲਈ ਹੀ ਇਹ ਠੋਸ ਕਦਮ ਚੁੱਕੇ ਪਏ ਹਨ। ਦੱਸ ਦੱਈਏ ਕਿ ਪੱਤਰਕਾਰਾਂ ਨਾ ਗੱਲ ਕਰਦਿਆਂ ਮੁੱਖ ਮੰਤਰੀ ਹੇਮੰਤ ਨੇ ਕਿਹਾ ਕਿ ਖਣਿਜ ਸ੍ਰੋਤਾਂ ਨਾਲ ਭਰਭਰ ਇਹ ਰਾਜ ਹੈ ਅਤੇ ਇਸ ਦੇ ਨਾਲ ਹੀ ਰੇਲਵੇ ਨੂੰ ਸਭ ਤੋਂ ਵੱਧ ਕਮਾਈ ਵੀ ਸਾਡੇ ਤੋਂ ਹੀ ਹੁੰਦੀ ਹੈ। ਇਸ ਤੋਂ ਬਾਅਦ ਇਸ ਰਾਜ ਦੇ ਮਜ਼ਦੂਰਾਂ ਨੂੰ ਵਾਪਿਸ ਆਉਂਣ ਲਈ ਰੇਲਵੇ ਦਾ ਟਿਕਟ ਲੈਣਾ ਪਵੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇੰਨੇ ਸ੍ਰੋਤ ਨਹੀਂ ਹਨ ਕਿ ਮੈਂ ਜਾ ਕੇ ਉਨ੍ਹਾਂ ਨੂੰ ਵਾਪਿਸ ਲੈ ਆਂਵਾ।
lockdown
ਮੁੱਖ ਮੰਤਰੀ ਹੇਮੰਤ ਨੇ ਦੱਸਿਆ ਕਿ ਅਸੀਂ ਹਾਲੇ ਤੱਕ ਝਾਰਖੰਡ ਵਿਚ ਕੋਈ ਵੀ ਢਿੱਲ ਨਹੀਂ ਦਿੱਤੀ ਹੈ। ਹੁਣ ਤੱਕ ਰਾਜ ਵਿਚ ਪੂਰਨ ਰੂਪ ਵਿਚ ਲੌਕਡਾਊਨ ਚੱਲ ਰਿਹਾ ਹੈ। ਰਮਜਾਨ ਵਿਚ ਲੌਕਡਾਊਨ ਖੋਲ ਤੋਂ ਬਾਅਦ ਲੋਕ ਅਚਾਨਕ ਬਾਹਰ ਆਉਂਣਗੇ, ਇਸ ਨਾਲ ਸਥਿਤੀ ਹੋਰ ਖਰਾਬ ਹੋ ਸਕਦੀ ਹੈ। 17 ਮਈ ਨੂੰ ਪੀਐੱਮ ਮੋਦੀ ਦੁਆਰਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦਾ ਫੈਸਲਾ ਅੰਤਿਮ ਫੈਸਲਾ ਹੋਵੇਗਾ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।