
ਗੋਬਰ ਲਾਉਣ ਨਾਲ ਕੋਰੋਨਾ ਵਿਰੁਧ ਸੁਰੱਖਿਆ ਨਹੀਂ ਬਲਕਿ ਹੋ ਸਕਦੇ ਫ਼ੰਗਲ ਇਨਫ਼ੈਕਸ਼ਨ
ਅਹਿਮਦਾਬਾਦ : ਗੁਜਰਾਤ ’ਚ ਡਾਕਟਰਾਂ ਨੇ ‘ਗਾਂ ਦੇ ਗੋਬਰ ਤੋਂ ਇਲਾਜ’ ਵਿਰੁਧ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਰੀਰ ’ਤੇ ਗਾਂ ਦੇ ਗੋਬਰ ਦਾ ਲੇਪ ਲਗਾਉਣ ਨਾਲ ਕੋਰੋਨਾ ਵਾਇਰਸ ਵਿਰੁਧ ਸੁਰੱਖਿਆ ਨਹੀਂ ਮਿਲੇਗੀ ਬਲਕਿ ਇਸ ਨਾਲ ਫ਼ੰਗਲ ਇਨਫ਼ੈਕਸ਼ਨ (ਮਿਊਕੋਰਮਾਈਕੋਸਿਸ) ਸਮੇਤ ਦੂਜੀ ਲਹਿਰ ਦਾ ਕੋਰੋਨਾ ਹੋ ਸਕਦਾ ਹੈ। ਲੋਕਾਂ ਦਾ ਇਕ ਸਮੂਹ ਇਥੇ ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਅਦਾਰੇ (ਐਸਜੀਵੀਪੀ) ਵਲੋਂ ਚਲਾਈ ਜਾਣ ਵਾਲੀ ਗਉਸ਼ਾਲਾ ’ਚ ਇਲਾਜ ਲੈਣ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਵਿਡ 19 ਵਿਰੁਧ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧੇਗੀ।
Indian doctors warn against cow dung as COVID cure
ਐਸਜੀਵੀਪੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗਉਸ਼ਾਲਾ ਵਿਚ 200 ਤੋਂ ਵੱਧ ਗਾਵਾਂ ਹਨ। ਉਨ੍ਹਾਂ ਕਿਹਾ ਕਿ ਬੀਤੇ ਇਕ ਮਹੀਨੇ ਤੋਂ ਕਰੀਬ 15 ਲੋਕ ਹਰ ਐਤਵਾਰ ਇਥੇ ਸ਼ਰੀਰ ’ਤੇ ਗਾਂ ਦੇ ਗੋਬਰ ਅਤੇ ਗਾਂ ਦੇ ਪਿਸ਼ਾਬ ਦਾ ਲੇਪ ਲਵਾਉਣ ਆਉਂਦੇ ਹਨ। ਬਾਅਦ ਵਿਚ ਇਸ ਨੂੰ ਗਾਂ ਦੇ ਦੁੱਧ ਨਾਲ ਧੋ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਲਾਜ ਲੈਣ ਵਾਲਿਆਂ ਵਿਚੋਂ ਕੁੱਝ ਫ਼ਰੰਟ ਲਾਈਨ ਦੇ ਕਰਮਚਾਰੀ ਅਤੇ ਦਵਾਈ ਦੀਆਂ ਦੁਕਾਨਾਂ ਵਿਚ ਕੰਮ ਕਰਨ ਵਾਲੇ ਲੋਕ ਹਨ। ਡਾਕਟਰ ਹਾਲਾਂਕਿ ਇਸ ਨੂੰ ਪ੍ਰਭਾਵੀ ਨਹੀਂ ਮੰਨਦੇ।
Indian doctors warn against cow dung as COVID cure
ਗੋਬਰ ਦੇ ਇਲਾਜ ਨੂੰ ਡਾਕਟਰਾਂ ਨੇ ਦਸਿਆ ਪਾਖੰਡ ਅਤੇ ਗ਼ੈਰ ਪ੍ਰਮਾਣਤ
ਗਾਂਧੀਨਗਰ ਸਥਿਤ ਭਾਰਤੀ ਜਨ ਸਿਹਤ ਸੰਸਥਾਨ ਦੇ ਡਾਇਰੈਕਟਰ ਡਾ. ਦਲੀਪ ਮਾਵਲੰਕਰ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਇਹ ਇਲਾਜ ਕੀ ਅਸਲ ਵਿਚ ਲੋਕਾਂ ਦੀ ਮਦਦ ਕਰੇਗਾ? ਮੇਰੇ ਸਾਹਮਣੇ ਹੁਣ ਤਕ ਅਜਿਹੀ ਕੋਈ ਖੋਜ ਨਹੀਂ ਆਈ ਜਿਸ ਨਾਲ ਇਹ ਸੰਕੇਤ ਮਿਲਣ ਦੀ ਸ਼ਰੀਰ ’ਤੇ ਗੋਬਰ ਲਗਾਉਣ ਨਾਲ ਕੋਰੋਨਾ ਵਾਇਰਸ ਵਿਰੁਧ ਲੜਨ ਦੀ ਸਮਰੱਥਾ ਵਧੇਗੀ।’’ ਇੰਡੀਅਨ ਮੈਡੀਕਲ ਏਸੋਸੀਐਸ਼ਨ (ਆਈਐਮਏ) ਦੀ ਮਹਿਲਾ ਬ੍ਰਾਂਚ ਦੀ ਪ੍ਰਧਾਨ ਅਤੇ ਸ਼ਹਿਰ ਦੀ ਇਕ ਸੀਨੀਅਰ ਮੈਡੀਕਲ ਡਾ. ਮੋਨਾ ਦੇਸਾਈ ਨੇ ਇਲਾਜ ਨੂੰ ‘‘ਪਾਖੰਡ ਅਤੇ ਗ਼ੈਰ ਪ੍ਰਮਾਣਤ ਦਸਿਆ ਹੈ। ਉਨ੍ਹਾਂ ਕਿਹਾ, ਉਪਯੋਗੀ ਸਾਬਤ ਹੋਣ ਦੇ ਬਜਾਏ ਗਾਂ ਦੇ ਗੋਬਰ ਨਾਲ ਤੁਹਾਨੂੰ ਮਿਊਕੋਰਮਾਈਕੋਸਿਸ ਸਮੇਤ ਦੂਜੀ ਲਹਿਰ ਦਾ ਕੋਰੋਨਾ ਹੋ ਸਕਦਾ ਹੈ।’’