ਸਿਰਫ਼ 30 ਹਜ਼ਾਰ ਤਨਖ਼ਾਹ ਤੇ ਘਰੋਂ ਮਿਲੀਆਂ 20 ਲਗਜ਼ਰੀ ਗੱਡੀਆਂ, 30 ਲੱਖ ਦਾ ਟੀਵੀ ਤੇ 100 ਕੁੱਤੇ
Published : May 12, 2023, 6:29 pm IST
Updated : May 12, 2023, 6:29 pm IST
SHARE ARTICLE
 20 luxury cars, TV worth 30 lakhs and 100 dogs from home with only 30 thousand salary
20 luxury cars, TV worth 30 lakhs and 100 dogs from home with only 30 thousand salary

1 ਕਰੋੜ ਦੇ ਘਰ ਤੋਂ ਇਲਾਵਾ ਮਿਲੀ 7 ਕਰੋੜ ਦੀ ਹੋਰ ਜਾਇਦਾਦ

ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਲੋਕਾਯੁਕਤ ਦੀ ਟੀਮ ਨੇ ਸਹਾਇਕ ਇੰਜੀਨੀਅਰ ਹੇਮਾ ਮੀਨਾ ਦੇ ਘਰ ਸਮੇਤ 3 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਹੇਮਾ ਮੀਨਾ ਦੀ ਮਹੀਨਾਵਾਰ ਤਨਖ਼ਾਹ ਸਿਰਫ਼ 30 ਹਜ਼ਾਰ ਰੁਪਏ ਹੈ ਪਰ ਉਸ ਦੇ ਘਰ 30 ਲੱਖ ਰੁਪਏ ਦਾ ਟੀ.ਵੀ., 100 ਤੋਂ ਵੱਧ ਕੁੱਤਿਆਂ ਸਮੇਤ ਕਰੀਬ 7 ਕਰੋੜ ਰੁਪਏ ਦੀ ਜਾਇਦਾਦ ਵੀ ਮਿਲੀ ਹੈ। ਲੋਕਾਯੁਕਤ ਨੇ ਵੀਰਵਾਰ (11 ਮਈ, 2023) ਨੂੰ ਇਹ ਕਾਰਵਾਈ ਕੀਤੀ।

ਮੀਡੀਆ ਰਿਪੋਰਟਾਂ ਮੁਤਾਬਕ ਹੇਮਾ ਮੀਨਾ ਮੱਧ ਪ੍ਰਦੇਸ਼ ਪੁਲਿਸ ਹਾਊਸਿੰਗ ਕਾਰਪੋਰੇਸ਼ਨ 'ਚ ਠੇਕੇ 'ਤੇ ਸਹਾਇਕ ਇੰਜੀਨੀਅਰ ਹੈ। ਲੋਕਾਯੁਕਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ ਭੋਪਾਲ ਤੋਂ ਕਰੀਬ 19 ਕਿਲੋਮੀਟਰ ਦੂਰ ਰਾਏਸੇਨ ਸਥਿਤ ਬਿਲਖਰੀਆ ਸਥਿਤ ਉਸ ਦੇ ਘਰ, ਫਾਰਮ ਹਾਊਸ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ। ਹੇਮਾ ਮੀਨਾ ਦਾ ਘਰ ਜਿਸ 'ਤੇ ਲੋਕਾਯੁਕਤ ਨੇ ਕਾਰਵਾਈ ਕੀਤੀ ਹੈ, ਉਹ ਉਸ ਦੇ ਪਿਤਾ ਦੇ ਨਾਂ 'ਤੇ ਹੈ। ਇਹ ਘਰ 20 ਹਜ਼ਾਰ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ 40 ਕਮਰੇ ਹਨ। ਇਸ ਦੀ ਲਾਗਤ ਲਗਭਗ 1 ਕਰੋੜ ਰੁਪਏ ਦੱਸੀ ਗਈ ਹੈ। 

ਲੋਕਾਯੁਕਤ ਟੀਮ ਨੂੰ ਹੇਮਾ ਮੀਨਾ ਦੀ ਕਰੋੜਾਂ ਰੁਪਏ ਦੀ ਜਾਇਦਾਦ ਬਾਰੇ ਪਤਾ ਲੱਗਾ। ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ 30 ਲੱਖ ਰੁਪਏ ਦਾ ਟੀ.ਵੀ. ਬਣਿਆ। ਇਹ ਟੀਵੀ ਮੀਨਾ ਦੇ ਘਰ ਇੱਕ ਡੱਬੇ ਵਿਚ ਪੈਕ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਲੋਕਾਯੁਕਤ ਟੀਮ ਨੇ ਉਸ ਦੇ ਫਾਰਮ ਹਾਊਸ ਵਿਚ 100 ਤੋਂ ਵੱਧ ਕੁੱਤੇ ਪਾਏ। ਇਨ੍ਹਾਂ ਵਿਚੋਂ ਬਹੁਤ ਸਾਰੇ ਕੁੱਤੇ ਵਿਦੇਸ਼ੀ ਨਸਲ ਦੇ ਹਨ। ਇਨ੍ਹਾਂ ਦੀ ਕੀਮਤ ਵੀ ਲੱਖਾਂ 'ਚ ਦੱਸੀ ਜਾ ਰਹੀ ਹੈ।

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਕੁੱਤਿਆਂ ਲਈ ਖਾਣਾ ਬਣਾਉਣ ਲਈ ਕਰੀਬ ਢਾਈ ਲੱਖ ਰੁਪਏ ਦੀ ਰੋਟੀ ਬਣਾਉਣ ਵਾਲੀ ਮਸ਼ੀਨ ਵੀ ਮਿਲੀ ਹੈ। ਮੀਨਾ ਦੇ ਫਾਰਮ ਹਾਊਸ 'ਚ 60 ਤੋਂ ਵੱਧ ਗਾਵਾਂ ਵੀ ਮਿਲੀਆਂ ਹਨ। ਹੇਮਾ ਮੀਨਾ ਦੇ ਘਰ 'ਚ ਬਣੇ ਵਿਸ਼ਾਲ ਗੈਰੇਜ 'ਚ ਥਾਰ ਸਮੇਤ 20 ਲਗਜ਼ਰੀ ਕਾਰਾਂ ਦਾ ਸਟਾਕ ਵੀ ਮਿਲਿਆ ਹੈ। ਉਹ ਇਸ ਘਰ ਵਿਚ ਕੰਮ ਕਰਨ ਵਾਲੇ ਸਟਾਫ਼ ਨਾਲ ਗੱਲ ਕਰਨ ਲਈ ਵਾਕੀ-ਟਾਕੀ ਦੀ ਵਰਤੋਂ ਕਰਦੀ ਸੀ। ਇੰਨਾ ਹੀ ਨਹੀਂ ਹੇਮਾ ਮੀਨਾ ਨੇ ਆਪਣੇ ਪਿਤਾ ਦੇ ਨਾਂ 'ਤੇ ਜ਼ਮੀਨ ਵੀ ਖਰੀਦੀ ਹੈ।

ਲੋਕਾਯੁਕਤ ਨੇ ਭੋਪਾਲ ਤੋਂ ਇਲਾਵਾ ਰਾਏਸੇਨ ਅਤੇ ਵਿਦਿਸ਼ਾ ਦੇ ਕਈ ਪਿੰਡਾਂ 'ਚ ਜ਼ਮੀਨ ਦੀ ਖਰੀਦ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਖੇਤੀ ਸੰਦਾਂ ਵਿੱਚ ਟਰੈਕਟਰ, ਹਾਰਵੈਸਟਰ, ਝੋਨਾ ਬੀਜਣ ਵਾਲੀਆਂ ਮਸ਼ੀਨਾਂ ਸਮੇਤ ਕਈ ਮਸ਼ੀਨਾਂ ਦੀ ਖਰੀਦ ਦੇ ਦਸਤਾਵੇਜ਼ ਵੀ ਮਿਲੇ ਹਨ। ਹੇਮਾ ਮੀਨਾ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਛਪਨਾ ਪਿੰਡ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਇੱਕ ਸਾਧਾਰਨ ਕਿਸਾਨ ਹਨ। ਉਹ ਆਪਣੇ ਪਤੀ ਤੋਂ ਤਲਾਕਸ਼ੁਦਾ ਹੈ। 2016 ਤੋਂ ਉਹ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿਚ ਸਹਾਇਕ ਇੰਜੀਨੀਅਰ ਵਜੋਂ ਕੰਮ ਕਰ ਰਹੀ ਹੈ।

ਪਹਿਲਾਂ ਉਹ ਕੋਚੀ ਵਿੱਚ ਕੰਮ ਕਰਦੀ ਸੀ। ਉਹ ਪਿਛਲੇ 13 ਸਾਲਾਂ ਤੋਂ ਸਰਕਾਰੀ ਨੌਕਰੀ ਕਰ ਰਹੀ ਹੈ। ਇਸ ਹਿਸਾਬ ਨਾਲ ਉਸ ਕੋਲ ਕਰੀਬ 20-22 ਲੱਖ ਰੁਪਏ ਦੀ ਜਾਇਦਾਦ ਹੋਣੀ ਚਾਹੀਦੀ ਸੀ। ਪਰ ਉਸ਼ ਦੀ ਜਾਇਦਾਦ ਵਿਚ 232 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ ਅਤੇ ਉਹ 7 ਕਰੋੜ ਤੋਂ ਵੱਧ ਦੀ ਮਾਲਕਨ ਬਣ ਗਈ ਹੈ। 
ਲੋਕਾਯੁਕਤ ਟੀਮ ਨੇ ਅਜੇ ਹੇਮਾ ਮੀਨਾ ਦੇ ਬੈਂਕ ਖਾਤਿਆਂ ਅਤੇ ਗਹਿਣਿਆਂ ਦਾ ਮੁਲਾਂਕਣ ਕਰਨਾ ਹੈ। ਇਹ ਸਭ ਕਰਨ ਲਈ ਲੋਕਾਯੁਕਤ ਟੀਮ ਨੂੰ 2-3 ਦਿਨ ਦਾ ਸਮਾਂ ਲੱਗੇਗਾ। 

ਹੇਮਾ ਮੀਨਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਲਈ ਲੋਕਾਯੁਕਤ ਦੀ 50 ਮੈਂਬਰੀ ਟੀਮ ਉਸ ਦੇ ਘਰ ਪਹੁੰਚੀ ਸੀ। ਹਾਲਾਂਕਿ ਘਰ 'ਚ ਮੌਜੂਦ ਗਾਰਡ ਅਤੇ ਹੋਰ ਸਟਾਫ ਨੇ ਉਨ੍ਹਾਂ ਨੂੰ ਅੰਦਰੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਲੋਕਾਯੁਕਤ ਦੀ ਟੀਮ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਘਰ ਵਿੱਚ ਦਾਖ਼ਲ ਹੋ ਗਈ। ਸੋਲਰ ਪੈਨਲ ਦੀ ਜਾਂਚ ਕਰਨ ਲਈ ਕਿਹਾ। ਟੀਮ ਨੇ ਘਰ 'ਚ ਦਾਖਲ ਹੋ ਕੇ ਮੀਨਾ ਨੂੰ ਕਮਰੇ 'ਚ ਬਿਠਾ ਕੇ ਉਸ ਦਾ ਫੋਨ ਜ਼ਬਤ ਕਰ ਲਿਆ ਸੀ ਜਿਸ ਤੋਂ ਬਾਅਦ ਸਾਰੀ ਜਾਂਚ ਪੜਤਾਲ ਕੀਤੀ ਗਈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement