ਭਰੇ ਬਾਜ਼ਾਰ 'ਚ ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰੀ ਗੋਲੀ, ਫੜੇ ਜਾਣ ਦੇ ਡਰ ਤੋਂ ਖ਼ੁਦ ਦੀ ਜੀਵਨਲੀਲਾ ਵੀ ਕੀਤੀ ਸਮਾਪਤ 
Published : May 12, 2023, 9:22 pm IST
Updated : May 12, 2023, 9:22 pm IST
SHARE ARTICLE
File Photo
File Photo

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਮੁਰੈਨਾ - ਮੁਰੈਨਾ ਦੇ ਬਾਜ਼ਾਰ 'ਚ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਚਲਾਉਣ ਤੋਂ ਬਾਅਦ ਉਹ ਭੱਜਣ ਲੱਗਾ ਪਰ ਫੜੇ ਜਾਣ ਦੇ ਡਰੋਂ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦੋਵਾਂ ਦੀ ਮੌਤ ਹੋ ਗਈ। ਗੋਲੀਬਾਰੀ ਕਾਰਨ ਭਗਦੜ ਮੱਚ ਗਈ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਮੁਰੈਨਾ ਦੇ ਜੌਰਾ ਕਸਬੇ 'ਚ ਵਾਪਰੀ। 

ਜੌੜਾ ਦੇ ਸਟੇਸ਼ਨ ਇੰਚਾਰਜ ਓਪੀ ਰਾਵਤ ਨੇ ਦੱਸਿਆ ਕਿ ਜੌੜਾ ਦਾ ਰਹਿਣ ਵਾਲਾ ਵਿਜੇ ਪ੍ਰਜਾਪਤੀ (18) ਉੱਥੇ ਰਹਿਣ ਵਾਲੀ ਲੜਕੀ ਸੋਨੀਆ ਪਟਵਾ ਨੂੰ ਚਾਹੁੰਦਾ ਸੀ। ਕੁੜੀ ਮਾਲਾ ਪਿਰਾਉਣ ਦਾ ਕੰਮ ਕਰਦੀ ਸੀ। 11.30 ਵਜੇ ਵਿਜੇ ਹਨੂੰਮਾਨ ਚੌਰਾਹੇ 'ਤੇ ਆਇਆ। ਇੱਥੋਂ ਉਹ ਬਾਜ਼ਾਰ ਦੇ ਅੰਦਰ ਸਥਿਤ ਮੰਦਰ ਵਿਚ ਸੋਨੀਆ ਨਾਲ ਗੱਲਾਂ ਕਰਨ ਲੱਗਾ। ਕੁਝ ਹੀ ਦੇਰ 'ਚ ਦੋਵਾਂ 'ਚ ਲੜਾਈ ਸ਼ੁਰੂ ਹੋ ਗਈ। ਉਨ੍ਹਾਂ ਨੇ ਕਰੀਬ 20 ਤੋਂ 25 ਮਿੰਟ ਤੱਕ ਗੱਲਬਾਤ ਕੀਤੀ। 

ਗੱਲਬਾਤ ਤੋਂ ਬਾਅਦ ਉਸ ਨੇ ਲੱਕ ਤੋਂ ਪਿਸਤੌਲ ਕੱਢ ਕੇ ਲੜਕੀ ਨੂੰ ਗੋਲੀ ਮਾਰ ਦਿੱਤੀ। ਗੋਲੀ ਇੱਕ ਫੁੱਟ ਦੀ ਦੂਰੀ ਤੋਂ ਚਲਾਈ ਗਈ। ਗੋਲੀ ਲੱਗਦੇ ਹੀ ਸੋਨੀਆ ਜ਼ਮੀਨ 'ਤੇ ਡਿੱਗ ਗਈ। ਗੋਲੀ ਲੱਗਣ ਤੋਂ ਬਾਅਦ ਉਹ ਕਰੀਬ 90 ਫੁੱਟ ਤੱਕ ਭੱਜਿਆ। ਪਰ ਬਾਜ਼ਾਰ ਵਿਚ ਭੀੜ ਹੋਣ ਕਾਰਨ ਉਹ ਦੂਰ ਨਹੀਂ ਜਾ ਸਕਿਆ। ਆਪਣੇ ਬਚਣ ਦਾ ਕੋਈ ਹੋਰ ਵਿਕਲਪ ਨਾ ਦੇਖ ਕੇ, ਉਸ ਨੇ ਆਪਣੇ ਮੱਥੇ 'ਤੇ ਪਿਸਤੌਲ ਰੱਖ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਨੌਜਵਾਨ ਦੇ ਸਿਰ 'ਚੋਂ ਖੂਨ ਦਾ ਫੁਹਾਰਾ ਨਿਕਲਿਆ। ਉਹ ਜ਼ਮੀਨ 'ਤੇ ਡਿੱਗ ਪਿਆ।

ਬਾਜ਼ਾਰ ਦੇ ਵਿਚਕਾਰ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਭਗਦੜ ਵਰਗੀ ਸਥਿਤੀ ਬਣ ਗਈ। ਕੁਝ ਦੇਰ ਵਿਚ ਹੀ ਦੁਕਾਨਾਂ ਦੇ ਸ਼ਟਰ ਡਿੱਗਣ ਲੱਗੇ। ਜੌੜਾ ਥਾਣਾ ਇੰਚਾਰਜ ਓਪੀ ਰਾਵਤ ਮੌਕੇ 'ਤੇ ਪਹੁੰਚੇ। ਉਹਨਾਂ ਨੇ ਦੋਵਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਜੌੜਾ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


 

SHARE ARTICLE

ਏਜੰਸੀ

Advertisement

MasterShot 'ਚ ਤਰੁਣ ਚੁੱਘ ਦਾ ਧਮਾਕੇਦਾਰ Interview, ਚੋਣ ਨਾ ਲੜਨ ਪਿੱਛੇ ਦੱਸਿਆ ਵੱਡਾ ਕਾਰਨ

09 May 2024 9:10 AM

Bibi Bhathal ਨੇ ਰਗੜੇ Simranjit Singh Mann ਅਤੇ Dalvir Goldy, ਇਕ ਨੂੰ ਮਾਰਿਆ ਮਿਹਣਾ,ਦੂਜੇ ਨੂੰ ਦਿੱਤੀ ਨਸੀਹਤ!

09 May 2024 9:03 AM

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM
Advertisement