Lancet Report: ਭਾਰਤ ’ਚ ਕੁੜੀਆਂ ਨੂੰ ਜਿਨਸੀ ਹਿੰਸਾ ਦਾ ਵੱਧ ਖ਼ਤਰਾ

By : PARKASH

Published : May 12, 2025, 12:33 pm IST
Updated : May 12, 2025, 12:33 pm IST
SHARE ARTICLE
Lancet Report: Girls in India at higher risk of sexual violence
Lancet Report: Girls in India at higher risk of sexual violence

Lancet Report: 30 ਫ਼ੀ ਸਦੀ ਤੋਂ ਵੱਧ ਕੁੜੀਆਂ ਨੇ 18 ਸਾਲ ਤੋਂ ਘੱਟ ਉਮਰ ’ਚ ਹੀ ਜਿਨਸੀ ਸੋਸ਼ਣ ਦਾ ਕੀਤਾ ਸਾਹਮਣਾ

 

Girls in India at higher risk of sexual violence: ਭਾਰਤ ’ਚ 2023 ਵਿਚ 18 ਸਾਲ ਤੋਂ ਘੱਟ ਉਮਰ ਦੀਆਂ 30 ਪ੍ਰਤੀਸ਼ਤ ਤੋਂ ਵੱਧ ਕੁੜੀਆਂ ਅਤੇ 13 ਪ੍ਰਤੀਸ਼ਤ ਮੁੰਡਿਆਂ ਨੇ ਜਿਨਸੀ ਹਿੰਸਾ ਦਾ ਅਨੁਭਵ ਕੀਤਾ। ਇਹ ਜਾਣਕਾਰੀ ‘ਲੈਂਸੇਟ’ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ। ਇਹ ਅਧਿਐਨ 1990 ਤੋਂ 2023 ਦੇ ਵਿਚਕਾਰ 200 ਤੋਂ ਵੱਧ ਦੇਸ਼ਾਂ ’ਚ ਬੱਚਿਆਂ ਵਿਰੁਧ ਜਿਨਸੀ ਹਿੰਸਾ ਦੇ ਪ੍ਰਚਲਨ ਦਾ ਅੰਦਾਜ਼ਾ ਲਗਾਉਂਦਾ ਹੈ। ਅੰਦਾਜ਼ੇ ਦਰਸਾਉਂਦੇ ਹਨ ਕਿ ਦਖਣੀ ਏਸ਼ੀਆ ਵਿਚ ਕੁੜੀਆਂ ਜਿਨਸੀ ਹਿੰਸਾ ਦੀਆਂ ਸਭ ਤੋਂ ਵੱਧ ਸ਼ਿਕਾਰ ਹਨ, ਜਿਸਦੀ ਦਰ ਬੰਗਲਾਦੇਸ਼ ਵਿਚ 9.3 ਪ੍ਰਤੀਸ਼ਤ ਤੋਂ ਲੈ ਕੇ ਭਾਰਤ ’ਚ 30.8 ਪ੍ਰਤੀਸ਼ਤ ਤਕ ਹੈ ਜੋ ਜਿਨਸੀ ਹਮਲੇ ਦਾ ਸ਼ਿਕਾਰ ਹੋਈਆਂ ਹਨ। 

ਅਧਿਐਨ ਅਨੁਸਾਰ ਵਿਸ਼ਵ ਪੱਧਰ ’ਤੇ, ਪੰਜ ’ਚੋਂ ਇਕ ਕੁੜੀ ਅਤੇ ਸੱਤ ’ਚੋਂ ਇਕ ਮੁੰਡਾ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੋਣ ਦਾ ਅਨੁਮਾਨ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਖੋਜਕਰਤਾਵਾਂ ਸਮੇਤ ਹੋਰਾਂ ਨੇ ਇਹ ਵੀ ਪਾਇਆ ਕਿ ਉਪ-ਸਹਾਰਾ ਅਫ਼ਰੀਕਾ ’ਚ 18 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਵਿਚ ਜਿਨਸੀ ਹਿੰਸਾ ਦੀ ਦਰ ਉੱਚੀ ਸੀ, ਜ਼ਿੰਬਾਬਵੇ ਵਿਚ ਲਗਭਗ ਅੱਠ ਪ੍ਰਤੀਸ਼ਤ ਤੋਂ ਲੈ ਕੇ ਪੱਛਮੀ ਅਫ਼ਰੀਕੀ ਦੇਸ਼ ਕੋਟ ਡੀ ਆਈਵਰ ਵਿਚ 28 ਪ੍ਰਤੀਸ਼ਤ ਤੱਕ। 

ਬੱਚਿਆਂ ਵਿਰੱਧ ਜਿਨਸੀ ਹਿੰਸਾ ਜਨਤਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਦਾ ਇਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਹੈ। ਜਿਨਸੀ ਸ਼ੋਸ਼ਣ ਅਤੇ ਇਸ ਦੇ ਨਤੀਜੇ ਮਾਨਸਿਕ ਸਿਹਤ ਸਥਿਤੀਆਂ ਦੇ ਜੋਖ਼ਮ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਨੂੰ ਪ੍ਰਭਾਵਤ ਕਰਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਮੌਜੂਦਾ ਅਧਿਐਨ ਸੀਮਤ ਗਿਣਤੀ ਦੇ ਦੇਸ਼ਾਂ ਲਈ ਅਨੁਮਾਨ ਪੇਸ਼ ਕਰਦੇ ਹਨ।  ਟੀਮ ਨੇ ਇਹ ਵੀ ਕਿਹਾ ਕਿ ਦੁਨੀਆਂ ਦੇ ਲਗਭਗ 70 ਪ੍ਰਤੀਸ਼ਤ ਮਰਦਾਂ ਅਤੇ ਔਰਤਾਂ ਨੇ ਪਹਿਲੀ ਵਾਰ ਕਿਸ਼ੋਰ ਅਵਸਥਾ ਅਤੇ ਜਵਾਨੀ ਦੌਰਾਨ 18 ਸਾਲ ਦੀ ਉਮਰ ਤੋਂ ਪਹਿਲਾਂ ਜਿਨਸੀ ਹਿੰਸਾ ਦਾ ਅਨੁਭਵ ਕੀਤਾ।     

(For more news apart from Lancet Report Latest News, stay tuned to Rozana Spokesman)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement