ਬੱਚੇ ਨੂੰ ਜਨਮ ਦੇਣ ਤੋਂ ਅੱਧੇ ਘੰਟੇ ਬਾਅਦ ਇਕ ਔਰਤ ਨੇ ਦਿੱਤੀ ਪ੍ਰੀਖਿਆ
Published : Jun 12, 2019, 4:31 pm IST
Updated : Jun 12, 2019, 4:31 pm IST
SHARE ARTICLE
ethiopian woman gives birth and sits exams 30 minutes later
ethiopian woman gives birth and sits exams 30 minutes later

ਸਾਰੀ ਦੁਨੀਆ ਇਸ ਨੂੰ ਔਰਤ ਨੂੰ ਵੰਡਰ ਵੂਮੈਨ ਕਹਿ ਰਹੀ ਹੈ

ਇਥੀਓਪੀਆ- ਇਥੀਓਪੀਆ ਦੀ ਇਕ ਔਰਤ ਨੇ ਬੱਚੇ ਨੂੰ ਜਨਮ ਦੇਣ ਤੋਂ 30 ਮਿੰਟ ਬਾਅਦ ਸੰਕੈਡਰੀ ਸਕੂਲ ਦਾ ਪੇਪਰ ਦਿੱਤਾ। ਇਹ ਹੈਰਾਨ ਕਰਨ ਵਾਲੀ ਖ਼ਬਰ ਇਥੀਓਪੀਆ ਦੇ ਮੇਟੂ ਸ਼ਹਿਰ ਦੀ ਹੈ। ਅਲਮਜ਼ ਡੇਸਰੇ ਨਾਮ ਦੀ ਇਸ ਔਰਤ ਨੂੰ ਉਮੀਦ ਸੀ ਕਿ ਡਿਲਵਰੀ ਦੀ ਤਾਰੀਕ ਤੋਂ ਪਹਿਲਾਂ ਹੀ ਉਸ ਦਾ ਪੇਪਰ ਹੋ ਜਾਵੇਗਾ। ਇਹ ਪ੍ਰੀਖਿਆ ਡਿਲਵਰੀ ਦੀ ਤਾਰੀਕ ਤੋਂ ਇਕ ਮਹੀਨਾ ਪਹਿਲਾ ਹੋਣੀ ਸੀ ਪਰ ਰਮਜ਼ਾਨ ਦੇ ਕਾਰਨ ਪ੍ਰੀਖਿਆ ਦੀ ਤਾਰੀਕ ਨੂੰ ਲੇਟ ਕਰ ਦਿੱਤਾ ਗਿਆ ਪਰ ਅਲਮਜ਼ ਨੇ ਅਪਣੀ ਤਿਆਰੀ ਜਾਰੀ ਰੱਖੀ ਕਿਉਂਕਿ ਉਹ ਅਪਣਾ ਸਾਲ ਖਰਾਬ ਨਹੀਂ ਕਰਨਾ ਚਾਹੁੰਦੀ ਸੀ।

ethiopian woman gives birth and sits exams 30 minutes laterethiopian woman gives birth and sits exams 30 minutes later

ਅਲਮਜ਼ ਦਾ ਕਹਿਣਾ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਪੇਪਰ ਦੀ ਤਿਆਰੀ ਕਰਨ ਵਿਚ ਮੈਨੂੰ ਕੋਈ ਦਿੱਕਤ ਨਹੀਂ ਸੀ ਪਰ ਪੇਪਰ ਦੇਣ ਲਈ ਮੈਂ ਅਗਲੇ ਸਾਲ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ ਸੀ। ਬੀਤੇ ਸੋਮਵਾਰ ਨੂੰ ਪੇਪਰ ਦੀ ਬਦਲੀ ਤਾਰੀਕ ਦੇ ਦੌਰਾਨ ਅਲਮਜ਼ ਦੀ ਪ੍ਰੀਖਿਆ ਸੀ। ਪ੍ਰੀਖਿਆ ਤੋਂ ਕੁੱਝ ਸਮਾਂ ਪਹਿਲਾਂ ਹੀ ਅਲਮਜ਼ ਨੇ ਬੱਚੇ ਨੰੂ ਜਨਮ ਦਿੱਤਾ ਸੀ ਅਤੇ ਉਸ ਨੇ ਪ੍ਰੀਖਿਆ ਅਧਿਕਾਰੀਆਂ ਨੂੰ ਹਸਪਤਾਲ ਵਿਚ ਹੀ ਪੇਪਰ ਦੇਣ ਦੀ ਅਪੀਲ ਕੀਤੀ ਅਤੇ ਉਸ ਨੂੰ ਇਜ਼ਾਜਤ ਮਿਲ ਗਈ। ਬੱਚੇ ਨੂੰ ਜਨਮ ਦੇਣ ਤੋਂ ਠੀਕ ਅੱਧੇ ਘੰਟੇ ਬਾਅਦ ਅਲਮਜ਼ ਨੇ ਆਪਣਾ ਪਹਿਲਾ ਪੇਪਰ ਦਿੱਤਾ।

ethiopian woman gives birth and sits exams 30 minutes laterethiopian woman gives birth and sits exams 30 minutes later

ਹਸਪਤਾਲ ਵਿਚ ਅਲਮਜ਼ ਨੇ ਇੰਗਲਿਸ਼ ਅਤੇ ਮੈਥ ਦਾ ਪੇਪਰ ਦਿੱਤਾ ਅਤੇ ਹੁਣ ਅਲਮਜ਼ ਨੂੰ ਉਮੀਦ ਹੈ ਕਿ ਉਹ ਬਾਕੀ ਦੇ ਪੇਪਰ ਵੀ ਨਿਰਧਾਰਿਤ ਤਰੀਕਾਂ ਤੇ ਦੇ ਪਾਵੇਗੀ। ਇਹ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਅਲਮਜ਼ ਯੂਨੀਵਰਸਿਟੀ ਵਿਚ ਦੋ ਸਾਲ ਦਾ ਕੋਰਸ ਕਰਨਾ ਚਾਹੁੰਦੀ ਹੈ। ਸੋਸ਼ਲ ਮੀਡੀਆ ਤੇ ਇਸ ਔਰਤ ਦੇ ਜ਼ਜਬੇ ਨੂੰ ਸਲਾਮ ਕੀਤਾ ਜਾ ਰਿਹਾ ਹੈ ਅਤੇ ਸਾਰੀ ਦੁਨੀਆ ਇਸ ਨੂੰ ਵੰਡਰ ਵੂਮੈਨ ਕਹਿ ਰਹੀ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement