
ਉਤਰ ਪ੍ਰਦੇਸ਼ ਵਿਚ ਕਰੋਨਾ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਯੂਪੀ ਦੇ ਭਦੋਹੀ ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ
ਉਤਰ ਪ੍ਰਦੇਸ਼ ਵਿਚ ਕਰੋਨਾ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਯੂਪੀ ਦੇ ਭਦੋਹੀ ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ । ਜ਼ਿਕਰਯੋਗ ਹੈ ਕਿ ਭਦੋਹੀ ਦੇ ਸੂਰੀਆਵਾਨ ਦੇ ਪਿੰਡ ਕੁਸੋਦੀ ਚ ਵੀਰਵਾਰ ਨੂੰ ਲਾੜੇ ਦੀ ਚਾਚੀ ਦੀ ਰਿਪੋਰਟ ਪੌਜਟਿਵ ਆਉਂਣ ਤੋਂ ਬਾਅਦ ਉੱਥੇ ਇਕੱਠੇ ਹੋਏ ਲੋਕਾਂ ਭਗਦੜ ਮੱਚ ਗਈ।
Covid 19
ਜਿਸ ਤੋਂ ਬਾਅਦ ਰਿਸ਼ਤੇਦਾਰ, ਨਾਈ, ਪੰਡਤਾਂ ਨੇ ਵਿਚਾਲੀ ਹੀ ਖਾਣਾ ਛੱਡ ਉੱਥੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 12 ਜੂਨ ਨੂੰ ਕੁਸੌਦਾ ਪਿੰਡ ਵਿਚ ਇਕ ਨੌਜਵਾਨ ਦੀ ਬਰਾਤ ਜਾਣੀ ਸੀ। ਉਧਰ ਲਾੜੇ ਦੇ ਚਾਚਾ ਅਤੇ ਚਾਚਾ ਇਸ ਦੇ ਵਿਆਹ ਲਈ ਸਪੈਸ਼ਲ ਸੂਰਤ ਤੋਂ ਪੁੱਜੇ ਸਨ। ਰੇਲਵੇ ਸਟੇਸ਼ਨ ਚ ਸਕ੍ਰਿਨਿੰਗ ਤੋਂ ਬਾਅਦ ਦੋਵੇ ਘਰ ਆਏ।
Marrige
ਇਸ ਤੋਂ ਪਹਿਲਾਂ 4 ਜੂਨ ਨੂੰ ਚਾਚੀ ਦੀ ਖੰਘ, ਬੁਖਾਰ, ਦੀ ਸ਼ਿਕਾਇਤ ਹੋਣ ਕਰਕੇ ਕਰੋਨਾ ਟੈਸਟ ਕੀਤਾ ਗਿਆ ਸੀ। ਵਿਆਹ ਦੀਆਂ ਤਿਆਰੀਆਂ ਘਰ ਵਿੱਚ ਜ਼ੋਰਾਂ ਨਾਲ ਚੱਲਦੀਆਂ ਰਹੀਆਂ। ਇਸੇ ਦੌਰਾਨ ਦੁਪਹਿਰ ਵੇਲੇ ਲਾੜੇ ਦੇ ਚਾਚੇ ਦੇ ਮੋਬਾਈਲ ‘ਤੇ ਚਾਚੀ ਦੀ ਕੋਰੋਨਾ ਪਾਜ਼ੀਟਿਵ ਦਾ ਮੈਸਿਜ ਆਇਆ। ਜਿਉਂ ਹੀ ਇਹ ਸੁਨੇਹਾ ਆਇਆ ਵਿਆਹ ਵਾਲੇ ਘਰ ਵਿੱਚ ਇੱਕ ਹਲਚਲ ਮਚ ਗਈ।
Covid 19
ਪੂਜਾ ਕਰਵਾ ਰਹੇ ਪੰਡਤ, ਨਾਈ ਰਿਸ਼ਤੇਦਾਰ ਅਤੇ ਬਾਕੀ ਔਰਤਾਂ ਇਹ ਖਬਰ ਸੁਣਦਿਆਂ ਹੀ ਮੌਕੇ ਤੋਂ ਭੱਜ ਗਈਆਂ। ਉਧਰ ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲਾੜੇ ਦੀ ਚਾਚੀ ਗਰਭਵਤੀ ਵੀ ਹੈ। ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਹਾਲੇ ਵਿਆਹ ਨੂੰ ਮੁਲਤਵੀ ਕਰ ਦਿੱਤਾ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।