
ਦਿੱਲੀ ਵਿਚ ਕੋਵਿਡ-19 ਤੋਂ ਪੈਦਾ ਗੰਭੀਰ ਹਾਲਾਤ ਨੂੰ ਵੇਖਦਿਆਂ ਇਤਿਹਾਸਕ ਜਾਮਾ ਮਸਜਿਦ ਵਿਚ 30 ਜੂਨ ਤਕ ਸਮੂਹਕ
ਨਵੀਂ ਦਿੱਲੀ, 11 ਜੂਨ : ਦਿੱਲੀ ਵਿਚ ਕੋਵਿਡ-19 ਤੋਂ ਪੈਦਾ ਗੰਭੀਰ ਹਾਲਾਤ ਨੂੰ ਵੇਖਦਿਆਂ ਇਤਿਹਾਸਕ ਜਾਮਾ ਮਸਜਿਦ ਵਿਚ 30 ਜੂਨ ਤਕ ਸਮੂਹਕ ਨਮਾਜ਼ ਅਦਾ ਨਹੀਂ ਕੀਤੀ ਜਾਵੇਗੀ। ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖ਼ਾਰੀ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਇਸਲਾਮੀ ਵਿਦਵਾਨਾਂ ਦੀ ਸਲਾਹ 'ਤੇ ਇਹ ਫ਼ੈਸਲਾ ਕੀਤਾ ਗਿਆ ਹੈ। ਸ਼ਾਹੀ ਇਮਾਮ ਦੇ ਸਕੱਤਰ ਅਮਾਨਤੁੱਲਾ ਖ਼ਾਨ ਦੀ ਮੰਗਵਾਰ ਦੇਰ ਰਾਤ ਇਸ ਮਾਰੂ ਬੀਮਾਰੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ।
File Photo
ਸ਼ਾਹੀ ਇਮਾਮ ਨੇ ਕਿਹਾ, 'ਜੇ ਅਜਿਹੇ ਹਾਲਾਤ ਪੈਦਾ ਹੋ ਜਾਣ ਜਿਸ ਨਾਲ ਇਨਸਾਨ ਦੀ ਜਾਨ ਨੂੰ ਖ਼ਤਰਾ ਹੋਵੇ ਤਾਂ ਉਸ ਦੀ ਜਾਨ ਬਚਾਉਣਾ ਲਾਜ਼ਮੀ ਹੋ ਜਾਂਦਾ ਹੈ।' ਉਨ੍ਹਾਂ ਕਿਹਾ, 'ਬਹੁਤੇ ਲੋਕ ਇਸ ਗੱਲ ਨੂੰ ਮੰਨਦੇ ਹਨ ਕਿ ਇਨਸਾਨ ਦੀ ਜਾਨ ਬਚਾਉਣਾ ਸੱਭ ਤੋਂ ਵੱਡੀ ਜ਼ਿੰਮੇਵਾਰੀ ਹੈ। ਸ਼ਰੀਅਤ ਵਿਚ ਵੀ ਇਸ ਗੱਲ ਦੀ ਤਾਕੀਦ ਕੀਤੀ ਗਈ ਹੈ।' (ਏਜੰਸੀ)