
ਦੇਸ਼ ਚ ਕਰੋਨਾ ਦੇ ਕੇਸਾਂ ਚ ਲਗਾਤਾਰ ਇਜਾਫਾ ਹੋ ਰਿਹਾ ਹੈ, ਉਧਰ IIT Bombay ਦੇ ਖੋਜਕਰਤਾਵਾਂ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਚ ਕਰੋਨਾ ਦਾ ਕਹਿਰ ਹੋ ਵਧ ਸਕਦਾ ਹੈ।
ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ, ਪਰ ਉਧਰ IIT Bombay ਦੇ ਖੋਜਕਰਤਾਵਾਂ ਨੇ ਦਾ ਕਹਿਣਾ ਹੈ ਕਿ ਆਉਂਣ ਵਾਲੇ ਮਾਨਸੂਨ ਵਿਚ ਕਰੋਨਾ ਵਾਇਰਸ ਦਾ ਕਹਿਰ ਹੋ ਵਧ ਸਕਦਾ ਹੈ। ਆਈਆਈਟੀ ਦੇ ਪ੍ਰੋਫੈਸਰ ਅਮਿਤ ਅਗਰਵਾਲ ਅਤੇ ਰਜਨੀਸ਼ ਭਾਰਤਵਾਜ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਨਮੀਂ ਵਾਲਾ ਸੀਜ਼ਨ ਹੈ।
Covid 19
ਉੱਥੇ ਹੀ ਸੁੱਕੇ ਤੇ ਗਰਮ ਮੌਸਮ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਥੋੜੇ ਸਮੇਂ ਲਈ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੋਜਕਰਤਾਵਾਂ ਦੁਆਰਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਰੋਨਾ ਦੇ ਫੈਲਣ ਬਾਰੇ ਆਧਿਐਨ ਕੀਤਾ ਗਿਆ ਹੈ। ਉਧਰ ਰਜਨੀਸ਼ ਭਾਰਦਵਾਜ ਦਾ ਕਹਿਣਾ ਹੈ ਕਿ ਖੰਗਣ ਅਤੇ ਝਿਕਣ ਨਾਲ ਕਰੋਨਾ ਵਾਇਰਸ ਜ਼ਿਆਦਾ ਫੈਲਦਾ ਹੈ।
photo
ਇਸ ਲਈ ਗਰਮ ਮੌਸਮ ਵਿਚ ਅਜਿਹਾ ਕਰਨ ਤੇ ਇਹ ਵਾਇਰਸ ਸੁੱਕ ਜਾਂਦਾ ਹੈ ਅਤੇ ਜਲਦ ਮਰ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰੋ. ਅਮਿਤ ਅਗਰਵਾਲ ਦਾ ਵੀ ਇਹ ਹੀ ਕਹਿਣਾ ਹੈ ਕਿ ਗਰਮ ਮੌਸਮ ਵਿਚ ਬੁੰਦਾਂ ਭਾਫ ਬਣ ਜਾਂਦੀਆਂ ਹਨ, ਜਿਸ ਕਾਰਨ ਖਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਆਈਸੀਐਮਆਰ ਅਤੇ ਏਮਜ਼ ਦੇ ਵੱਲੋਂ ਹਾਲੇ ਤੱਕ ਇਸ ਮਾਮਲੇ ਦੇ ਸਬੰਧ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ।
Covid 19
ਜੇਕਰ ਇਹ ਅੰਦਾਜ਼ ਹਕੀਕਤ ਹੋਏ ਤਾਂ ਇਹ ਮੁੰਬਈ ਵਰਗੇ ਇਲਾਕੇ ਦੇ ਲਈ ਬਹੁਤ ਹੀ ਭਿਆਨਕ ਸਾਬਿਤ ਹੋ ਸਕਦੇ ਹਨ। ਕਿਉਂਕਿ ਮੁੰਬਈ ਵਿਚ ਹਰ ਸਾਲ ਭਾਰੀ ਮਾਨਸੂਨ ਆਉਂਦਾ ਹੈ। ਮੁੰਬਈ ਦਾ ਮੌਸਮ ਜ਼ਿਆਦਾਤਰ ਨਮੀਂ ਵਾਲਾ ਹੀ ਮੰਨਿਆ ਜਾਂਦਾ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।