
ਕਰੋਨਾ ਸੰਕਟ ਦੇ ਵਿਚ ਪੈਟਰੋਲ ਦਾ ਭਾਅ ਵੀ ਲਗਾਤਾਰ ਅਸਮਾਨ ਨੂੰ ਛੂਹ ਰਿਹਾ ਹੈ।
ਨਵੀਂ ਦਿੱਲੀ : ਕਰੋਨਾ ਸੰਕਟ ਦੇ ਵਿਚ ਪੈਟਰੋਲ ਦਾ ਭਾਅ ਵੀ ਲਗਾਤਾਰ ਅਸਮਾਨ ਨੂੰ ਛੂਹ ਰਿਹਾ ਹੈ। ਇਸੇ ਤਹਿਤ ਅੱਜ ਸ਼ੁੱਕਰਵਾਰ ਨੂੰ ਪੈਟਰੋਲ 57 ਪੈਸ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 59 ਪੈਸੇ ਪ੍ਰਤੀ ਲੀਟਰ ਦੀ ਦਰ ਵਿਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਛੇਵੇਂ ਦਿਨ ਤੇਲ ਕੰਪਨੀਆਂ ਦੇ ਵੱਲੋਂ ਤੇਲ ਦੀਆਂ ਦਰਾਂ ਚ ਵਾਧਾ ਕੀਤਾ ਗਿਆ ਹੈ।
Petrol and Diesel
ਦੱਸ ਦੱਈਏ ਕਿ ਦਿੱਲੀ ਵਿਚ 57 ਪੈਸੇ ਦੇ ਵਾਧੇ ਨਾਲ ਤੇਲ 74 ਰੁਪਏ 75 ਪੈਸੇ ਪ੍ਰਤੀ ਲੀਟਰ ਨਾਲ ਵਿਕਿਆ ਹੈ। ਉੱਥੇ ਹੀ ਡੀਜ਼ਲ ਦੀ ਕੀਮਤ ਵੱਧ ਕੇ 72 ਰੁਪਏ 81 ਪੈਸੇ ਤੇ ਪਹੁੰਚ ਗਿਆ ਹੈ। ਦੱਸ ਦੱਈਏ ਕਿ ਇਹ ਵਾਧਾ ਪੂਰੇ ਦੇਸ਼ ਵਿਚ ਕੀਤਾ ਗਿਆ ਹੈ। ਹਾਲਾਂਕਿ ਵੱਖ-ਵੱਖ ਰਾਜਾਂ ਚ ਵਿਕਰੀ ਕਰ
Petrol and Diesel
ਅਤੇ ਵੈਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਖਰੇਵਾਂ ਵੇਖਣ ਨੂੰ ਮਿਲਦਾ ਹੈ। ਦੱਸ ਦੱਈਏ ਕਿ ਪਿਛੇ 6 ਦਿਨਾਂ ਤੋਂ ਪੈਟਰੋਲ ਦੇ ਰੇਟ ‘ਚ 3 ਰੁਪਏ 31 ਪੈਸੇ ਅਤੇ ਡੀਜ਼ਲ ਦੇ ਰੇਟ 3 ਰੁਪਏ 42 ਪੈਸੇ ਦਾ ਵਾਧਾ ਹੋ ਚੁੱਕਾ ਹੈ।
Petrol and Diesel
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।