
ਰਾਜਸਥਾਨ ਦੇ ਊਰਜਾ ਮੰਤਰੀ ਦੀ ਬੇਤੁਕੀ ਬਿਆਨਬਾਜ਼ੀ
ਨਵੀਂ ਦਿੱਲੀ: ਕੋਰੋਨਾ ਮਹਾਮਾਰੀ( Coronavirus) ਦੌਰਾਨ ਵੱਡੇ-ਵੱਡੇ ਸਿਆਸਤਦਾਨਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ। ਕੁਝ ਗਊ ਮੂਤਰ( Cow urine) ਨਾਲ ਕੋਰੋਨਾ( Coronavirus) ਭਜਾਉਣ ਦਾ ਦਾਅਵਾ ਕਰ ਰਹੇ ਸਨ, ਜਦਕਿ ਕੁੱਝ ਕੋਰੋਨਾ( Corona) ਤੋਂ ਛੁਟਕਾਰਾ ਪਾਉਣ ਲਈ ਹੋਰ ਤਰੀਕੇ ਦੱਸ ਰਹੇ ਹਨ।
Coronavirus
ਇਹ ਵੀ ਪੜ੍ਹੋ: ਮੱਠੀ ਪਈ ਕੋਰੋਨਾ ਦੀ ਰਫ਼ਤਾਰ: ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ
ਹੁਣ ਰਾਜਸਥਾਨ ਸਰਕਾਰ( Government of Rajasthan) ਦੇ ਇਕ ਮੰਤਰੀ ਦਾ ਨਾਮ ਵੀ ਉਨ੍ਹਾਂ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਕੋਰੋਨਾ ਬਾਰੇ ਬੇਤੁਕੀ ਬਿਆਨਬਾਜ਼ੀ ਕੀਤੀ। ਰਾਜਸਥਾਨ ਸਰਕਾਰ( Government of Rajasthan) ਦੇ ਊਰਜਾ ਅਤੇ ਪਾਣੀ ਮੰਤਰੀ ਬੀ.ਡੀ. ਕੱਲਾ( Bulaki Das Kalla) ਨੇ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ (Vaccination) ਬਾਰੇ ਆਪਣਾ ਸੁਝਾਅ ਦਿੱਤਾ।
Vaccination
ਇਹ ਵੀ ਪੜ੍ਹੋ: ਹਰਿਆਣਾ: ਪਹਾੜਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ
ਰਾਜਸਥਾਨ ਦੇ ਊਰਜਾ ਅਤੇ ਪਾਣੀ ਮੰਤਰੀ ਬੀਡੀ ਕੱਲ੍ਹਾ ਨੇ ਕਿਹਾ ਕਿ ਤੁਸੀਂ ਲੋਕ ਜਾਣਦੇ ਹੋ ਕਿ ਇਹ ਟੀਕਾ ਕਿਸ ਨੂੰ ਲਗਾਇਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਸਿਰਫ ਬੱਚਿਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਬਜ਼ੁਰਗਾਂ ਨੂੰ ਟੀਕਾ ਕਿੱਥੋਂ ਮਿਲਦਾ ਹੈ? ਉਨ੍ਹਾਂ ਕਿਹਾ ਕਿ ਕੋਰੋਨਾ ਵਿੱਚ ਵੀ ਬੱਚਿਆਂ ਨੂੰ ਪਹਿਲਾਂ ਟੀਕਾ ਲਗਾਇਆ ਜਾਂਦਾ ਕਿਉਂਕਿ ਬੱਚਿਆਂ ਨੂੰ ਬਚਾਉਣਾ ਜ਼ਰੂਰੀ ਹੈ।
Bulaki Das Kalla
ਕੱਲ੍ਹਾ ਨੇ ਕਿਹਾ ਕਿ ਮੋਦੀ ਸਰਕਾਰ ( Modi government) ਨੇ ਬਜ਼ੁਰਗਾਂ ਨੂੰ ਕੋਰੋਨਾ ਟੀਕਾ ਲਗਵਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਖ਼ੁਦ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਅਸੀਂ ਤਾਂ 80-85 ਸਾਲ ਦੇ ਹੋ ਗਏ ਹਾਂ।
ਜੇ ਅਸੀਂ ਕੋਰੋਨਾ ਨਾਲ ਮਰ ਵੀ ਜਾਈਏ ਤਾਂ ਕੋਈ ਗੱਲ ਨਹੀਂ, ਸਾਡੇ ਬੱਚਿਆਂ ਨੂੰ ਪਹਿਲਾਂ ਟੀਕਾ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ(PM Modi) ਦੀ ਟੀਕਾ ਨੀਤੀ ਗਲਤ ਹੈ। ਜੇ ਟੀਕਾ ਆ ਜਾਵੇ ਤਾਂ ਬੱਚਿਆਂ ਨੂੰ ਪਹਿਲਾਂ ਟੀਕਾ ਲਗਵਾ ਦੇਣਾ ਚਾਹੀਦਾ ਹੈ, ਪਰ ਮੋਦੀ ਸਰਕਾਰ ( Modi government) ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਸਾਰੀ ਸਮੱਸਿਆ ਆ ਗਈ ਹੈ।