
NDRF, SDRF, ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਚਲਾ ਰਹੀਆਂ ਹਨ ਰੈਸਕਿਊ ਮੁਹਿੰਮ
ਰਾਏਪੁਰ– ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ’ਚ ਸ਼ੁੱਕਰਵਾਰ ਦੁਪਹਿਰ ਬੋਰਵੈੱਲ ’ਚ ਡਿੱਗੇ 10 ਸਾਲਾ ਰਾਹੁਲ ਸਾਹੂ ਦਾ ਰੈਸਕਿਊ ਪਿਛਲੇ ਕਰੀਬ 42 ਘੰਟੇ ਤੋਂ ਚੱਲ ਰਿਹਾ ਹੈ। ਜਾਜਗੀਰ-ਚੰਪਾ ਜ਼ਿਲ੍ਹੇ ਦੇ ਮਾਲਖਰੌਦਾ ਬਲਾਕ ਦੇ ਪਿਹਰੀਦ ਪਿੰਡ ’ਚ 10 ਸਾਲ ਦਾ ਰਾਹੁਲ 80 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ ਹੋਇਆ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕੰਮ ਜਾਰੀ ਹੈ। NDRF, SDRF, ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਰੈਸਕਿਊ ਮੁਹਿੰਮ ਚਲਾ ਰਹੀਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਰਾਹੁਲ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।
PHOTO
ਸੀਐਮ ਭੁਪੇਸ਼ ਬਘੇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਾਜਗੀਰ ਚੰਪਾ ਦੇ ਮਲਖਰੌਦਾ ਖੇਤਰ ਦੇ ਪਿਹਾਰੀਦ ਪਿੰਡ ਦੇ ਬੋਰਵੈੱਲ ਵਿੱਚ ਫਸੇ ਬੱਚੇ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ। ਕੱਲ੍ਹ ਤੋਂ ਹੀ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਬੱਚੇ ਨੂੰ ਬੋਰਵੈੱਲ 'ਚੋਂ ਕੱਢਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ।
PHOTO
ਜ਼ਿਕਰਯੋਗ ਹੈ ਕਿ ਪਿੰਡ ਪਿਹਾੜੀ 'ਚ 10 ਸਾਲਾ ਬੱਚਾ ਰਾਹੁਲ ਆਪਣੇ ਘਰ ਦੇ ਪਿੱਛੇ ਵਾੜੇ 'ਚ ਖੇਡਦੇ ਹੋਏ ਖੁੱਲ੍ਹੇ ਬੋਰਵੈੱਲ 'ਚ ਜਾ ਡਿੱਗਾ। ਬੱਚੇ ਨੂੰ ਬਚਾਉਣ ਲਈ ਓਡੀਸ਼ਾ ਤੋਂ ਵੀ ਟੀਮ ਪਹੁੰਚ ਗਈ ਹੈ, ਜਦਕਿ ਬਿਲਾਸਪੁਰ ਤੋਂ ਐਨਡੀਆਰਐਫ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ। ਬਚਾਅ ਕਾਰਜ ਲਈ ਕੋਰਬਾ, ਰਾਏਗੜ੍ਹ ਤੋਂ ਵੀ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਆਸਪਾਸ ਦੇ ਇਲਾਕੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਦੀ ਟੀਮ ਅਤੇ ਐਂਬੂਲੈਂਸਾਂ ਨੂੰ ਲੋੜੀਂਦੀ ਰੋਸ਼ਨੀ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਆਕਸੀਜਨ ਸਿਲੰਡਰ ਵਾਧੂ ਰੱਖਿਆ ਗਿਆ ਹੈ। ਸੀਸੀਟੀਵੀ ਰਾਹੀਂ ਬੱਚੇ ਦੀਆਂ ਹਰਕਤਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੱਚੇ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।