ਵਿਸ਼ਵ ਆਬਾਦੀ ਦਿਵਸ : ਲਗਾਤਾਰ ਵੱਧ ਰਹੀ ਹੈ ਆਬਾਦੀ, ਹਰ ਮਿੰਟ ਪੈਦਾ ਹੁੰਦੇ ਹਨ 240 ਬੱਚੇ 
Published : Jul 12, 2018, 12:40 pm IST
Updated : Jul 12, 2018, 12:40 pm IST
SHARE ARTICLE
Children on Cart
Children on Cart

ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵਧਦੀ ਆਬਾਦੀ ਦੇ ਮੁੱਦੇ 'ਤੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਲਈ ਸੰਯੁਕਤ...

ਨਵੀਂ ਦਿੱਲੀ, ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵਧਦੀ ਆਬਾਦੀ ਦੇ ਮੁੱਦੇ 'ਤੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਲਈ ਸੰਯੁਕਤ ਰਾਸ਼ਟਰ ਵਲੋਂ ਕਈ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਵਿਸ਼ਵ ਦਿਵਸ 'ਤੇ 'ਪਰਵਾਰ ਯੋਜਨਾ ਮਨੁੱਖੀ ਅਧਿਕਾਰ ਹੈ' ਦਾ ਨਵਾਂ ਸਲੋਗਨ ਦਿਤਾ ਗਿਆ ਹੈ। 

ਮੌਜੂਦਾ ਸਮੇਂ ਵਿਚ ਵਿਸ਼ਵ ਦੀ ਕੁਲ ਆਬਾਦੀ 760 ਕਰੋੜ ਹੈ ਜਿਸ ਵਿਚੋਂ 141 ਕਰੋੜ ਦੀ ਆਬਾਦੀ ਨਾਲ ਚੀਨ ਪਹਿਲੇ, 135 ਕਰੋੜ ਦੀ ਆਬਾਦੀ ਨਾਲ ਭਾਰਤ ਦੂਜੇ ਅਤੇ 32.67 ਕਰੋੜ ਦੀ ਆਬਾਦੀ ਨਾਲ ਅਮਰੀਕਾ ਤੀਜੇ ਨੰਬਰ 'ਤੇ ਹੈ।  ਅੰਕੜਿਆਂ ਅਨੁਸਾਰ ਪੂਰੀ ਦੁਨੀਆਂ ਵਿਚ ਹਰ ਸਕਿੰਟ ਵਿਚ ਚਾਰ ਬੱਚੇ ਜਨਮ ਲੈਂਦੇ ਹਨ ਯਾਨੀ ਹਰ ਇਕ ਮਿੰਟ ਵਿਚ ਲਗਭਗ 240 ਬੱਚਿਆਂ ਦਾ ਜਨਮ ਹੁੰਦਾ ਹੈ ਜਦਕਿ ਇਕ ਸਕਿੰਟ ਵਿਚ ਦੋ ਜਣਿਆਂ ਦੀ ਮੌਤ ਹੁੰਦੀ ਹੈ।

ਦੁਨੀਆਂ ਵਿਚ ਨੌਜਵਾਨਾਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ 2050 ਤਕ ਬਜ਼ੁਰਗਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ। ਜਾਣਕਾਰੀ ਅਨੁਸਾਰ 1950 ਵਿਚ ਨੌਜਵਾਨਾਂ ਦੀ ਗਿਣਤੀ ਬਜ਼ੁਰਗਾਂ ਤੋਂ ਜ਼ਿਆਦਾ ਹੁੰਦੀ ਸੀ ਪਰ ਹੁਣ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਤੋਂ ਜ਼ਿਆਦਾ ਹੋ ਗਈ ਹੈ। ਵਿਸ਼ਵ ਆਬਾਦੀ ਦੇ 180 ਕਰੋੜ ਲੋਕਾਂ ਦੀ ਉਮਰ 10 ਤੋਂ 24 ਸਾਲ ਦੇ ਵਿਚਾਲੇ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement