200 ਰੁਪਏ ਦਾ ਕਰਜ਼ਾ ਉਤਾਰਨ ਲਈ 22 ਸਾਲ ਬਾਅਦ ਭਾਰਤ ਆਏ ਕੀਨੀਆ ਦੇ ਸੰਸਦ ਮੈਂਬਰ
Published : Jul 12, 2019, 10:43 am IST
Updated : Jul 13, 2019, 10:27 am IST
SHARE ARTICLE
Kenyan Lawmaker Returns To India
Kenyan Lawmaker Returns To India

ਕੀਨੀਆ ਦੇ ਇਕ ਸੰਸਦ ਮੈਂਬਰ 22 ਸਾਲ ਪਹਿਲਾਂ ਲਏ 200 ਰੁਪਏ ਦਾ ਕਰਜ਼ਾ ਚੁਕਾਉਣ ਲਈ ਵਾਪਸ ਪਰਤੇ ਹਨ।

ਮੁੰਬਈ: ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੀਨੀਆ ਦੇ ਇਕ ਸੰਸਦ ਮੈਂਬਰ 22 ਸਾਲ ਪਹਿਲਾਂ ਲਏ 200 ਰੁਪਏ ਦਾ ਕਰਜ਼ਾ ਚੁਕਾਉਣ ਲਈ ਵਾਪਸ ਪਰਤੇ ਹਨ। ਦਰਅਸਲ ਕੀਨੀਆ ਦੇ ਨਿਆਰੀਬਾਰੀ ਤੋਂ ਸੰਸਦ ਮੈਂਬਰ ਰਿਚਰਡ ਨਿਆਗਾਕਾ ਟੋਂਗੀ ਔਰੰਗਾਬਾਦ ਦੇ ਇਕ ਲੋਕਲ ਮੈਨੇਜਮੈਂਟ ਕਾਲਜ ਵਿਚ ਪੜ੍ਹਦੇ ਸਨ। ਇਸ ਦੌਰਾਨ ਉਹਨਾਂ ‘ਤੇ 200 ਰੁਪਏ ਦਾ ਕਰਜ਼ਾ ਹੋ ਗਿਆ ਸੀ।

Kenyan Lawmaker Returns To India Kenyan Lawmaker Returns To India after 22 years

ਇਸ ਕਰਜ਼ੇ ਨੂੰ ਚੁਕਾਉਣ ਲਈ ਉਹ 22 ਸਾਲਾਂ ਬਾਅਦ ਔਰੰਗਾਬਾਦ ਪਰਤੇ ਹਨ। ਰਿਚਰਡ  ਨਿਆਗਕਾ ਟੋਂਗੀ ਨੇ ਦੱਸਿਆ ਕਿ ਉਹਨਾਂ ਨੇ 22 ਸਾਲ ਪਹਿਲਾਂ 200 ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਹ ਚੁਕਾ ਨਹੀਂ ਸਕੇ। ਰਿਚਰਡ ਨੇ ਦੱਸਿਆ ਕਿ ਉਹਨਾਂ ਲੋਕਾਂ ਨੇ ਉਸ ਨੂੰ ਵਧੀਆ ਖਾਣਾ ਦਿੱਤਾ ਸੀ ਪਰ ਉਸ ਕੋਲੋਂ ਉਹਨਾਂ ਦੇ ਪੈਸੇ ਨਹੀਂ ਵਾਪਸ ਕੀਤੇ ਗਏ। ਉਹਨਾਂ ਕਿਹਾ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਉਹਨਾਂ ਨੇ ਕਸਮ ਖਾਧੀ ਸੀ ਕਿ ਉਹ ਉਸ ਵਿਅਕਤੀ ਦੇ ਪੈਸੇ ਦੇਣ ਵਾਪਸ ਭਾਰਤ ਆਉਣਗੇ। ਉਹਨਾਂ ਕਿਹਾ ਕਿ ਪੈਸੇ ਵਾਪਸ ਕਰ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਹੈ।

Richard Nyagaka TongiRichard Nyagaka Tongi

ਰਿਚਰਡ ਨੇ ਕਿਹਾ ਕਿ 22 ਸਾਲ ਪਹਿਲਾਂ ਉਸ ਦੀ ਸਥਿਤੀ ਠੀਕ ਨਹੀਂ ਸੀ ਤਾਂ ਇਸ ਪਰਵਾਰ ਨੇ ਉਹਨਾਂ ਦੀ ਮਦਦ ਕੀਤੀ ਸੀ। ਇਹ ਕਰਜ਼ਾ ਉਹਨਾਂ ਨੇ ਕਾਸ਼ੀਨਾਥ ਗਵਲੀ ਤੋਂ ਲਿਆ ਸੀ। 22 ਸਾਲਾਂ ਬਾਅਦ ਹੁਣ ਕਾਸ਼ੀਨਾਥ ਦੀ ਉਮਰ 70 ਸਾਲ ਹੋ ਗਈ ਹੈ। ਜਦੋਂ ਉਹ ਰਿਚਰਡ ਨੂੰ ਮਿਲੇ ਤਾਂ ਉਹ ਭਾਵੁਕ ਹੋ ਗਏ। ਇਸ ਦੌਰਾਨ ਰਿਚਰਡ ਨੇ ਕਾਸ਼ੀਨਾਥ ਦੇ ਪਰਵਾਰ ਦਾ ਧੰਨਵਾਦ ਵੀ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement