ਕਰੀਅਰ 'ਚ ਸਾਥ ਦੇਣ ਵਾਲਿਆਂ ਨੂੰ ਨਹੀਂ ਭੁੱਲੇ ਧੋਨੀ, ਇੰਝ ਚੁਕਾ ਰਹੇ ਕਰਜ਼ਾ
Published : Jul 6, 2019, 2:55 pm IST
Updated : Jul 6, 2019, 3:10 pm IST
SHARE ARTICLE
Ms dhoni using bats of different logo in world cup bas ss sg
Ms dhoni using bats of different logo in world cup bas ss sg

ਧੋਨੀ ਦੇ ਬੈਟ 'ਤੇ ਨਹੀਂ ਪਈ ਕਿਸੇ ਦੀ ਨਜ਼ਰ

ਨਵੀਂ ਦਿੱਲੀ: ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਸ਼ੁਰੂ ਹੋਣ ਤੋਂ ਬਾਅਦ ਵੀ, ਭਾਰਤੀ ਕ੍ਰਿਕਟ ਟੀਮ ਦਾ ਇਕ ਖਿਡਾਰੀ ਜੋ ਸਭ ਤੋਂ ਜ਼ਿਆਦਾ ਚਰਚਾ ਵਿਚ ਹੈ ਉਹ ਹੈ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ। ਪਹਿਲਾਂ ਉਹਨਾਂ ਦੀ ਫਾਰਮ, ਫਿਰ ਗਲੱਵਸ ਵਿਵਾਦ ਅਤੇ ਉਸ ਤੋਂ ਬਾਅਦ ਉਹਨਾਂ ਦੀ ਬੱਲੇਬਾਜ਼ੀ ਨੇ ਲਗਾਤਾਰ ਖ਼ਬਰਾਂ ਵਿਚ ਜਗ੍ਹਾ ਬਣਾਈ। ਪਰ ਇਕ ਚੀਜ਼ ਜੋ ਜ਼ਿਆਦਾਤਰ ਲੋਕਾਂ ਦੀ ਨਜ਼ਰ ਤੋਂ ਬਚ ਗਈ ਉਹ ਹੈ ਧੋਨੀ ਦਾ ਬੈਟ।

Mahendra Singh Dhoni Mahendra Singh Dhoni

ਜੇ ਇਸ ਵਰਲਡ ਕੱਪ ਵਿਚ  ਧੋਨੀ ਦੇ ਬੱਲੇ 'ਤੇ ਕਿਸੇ ਨੇ ਗੌਰ ਕੀਤੀ ਹੋਵੇ ਤਾਂ ਦੇਖਿਆ ਹੋਵੇਗਾ ਕਿ ਧੋਨੀ ਵੱਖ-ਵੱਖ ਲੋਗੋ ਵਾਲੇ ਬੈਟ ਦਾ ਇਸਤੇਮਾਲ ਕਰ ਰਹੇ ਸਨ। ਆਮ ਤੌਰ 'ਤੇ ਹਰ ਬੱਲੇਬਾਜ਼ ਇਕ ਵਿਅਕਤੀ ਵਿਚ ਇਕ ਹੀ ਲੋਗੋ ਵਾਲੇ ਬੱਲੇ ਦਾ ਇਸਤੇਮਾਲ ਕਰਦਾ ਹੈ ਕਿਉਂ ਕਿ ਉਸ ਕੰਪਨੀ ਤੋਂ ਉਸ ਖਿਡਾਰੀ ਦਾ ਕਰਾਰ ਹੁੰਦਾ ਹੈ। ਧੋਨੀ ਨੇ ਵੀ ਅਪਣੇ ਕਰੀਅਰ ਵਿਚ ਜ਼ਿਆਦਾਤਰ ਵਕਤ ਰੀਬਾਕ ਦੇ ਲੋਗੋ ਵਾਲੇ ਬੱਲੇ ਦਾ ਇਸਤੇਮਾਲ ਕੀਤਾ ਹੈ।

Mahendra Singh Dhoni Mahendra Singh Dhoni

ਉਸ ਤੋਂ ਬਾਅਦ ਕੁਝ ਸਾਲ ਸਪਾਰਟਨ ਤੋਂ ਸਪਾਨਸਸ਼ਿਪ ਡੀਲ ਤਹਿਤ ਉਸ ਦੇ ਬੱਲੇ ਨਾਲ ਮੈਦਾਨ ਵਿਚ ਦੌੜਾਂ ਦੀ ਝੜੀ ਲੱਗ ਗਈ। ਧੋਨੀ ਦੇ ਇਸ ਬਦਲਾਅ ਪਿੱਛੇ ਦਾ ਕਾਰਨ ਬਹੁਤ ਖ਼ਾਸ ਹੈ। ਅਸਲ ਵਿਚ ਧੋਨੀ ਇਸ ਬੱਲੇ ਦਾ ਇਸਤੇਮਾਲ ਕਰ ਕੇ ਇਹਨਾਂ ਕੰਪਨੀਆਂ ਪ੍ਰਤੀ ਅਪਣੀ ਅਹਿਸਾਨ ਜਤਾ ਰਹੇ ਹਨ ਕਿਉਂ ਕਿ ਇਹਨਾਂ ਨੇ ਵੱਖ-ਵੱਖ ਵਕਤ 'ਤੇ ਧੋਨੀ ਦੇ ਕਰੀਅਰ ਵਿਚ ਕਾਫ਼ੀ ਮਦਦ ਕੀਤੀ ਸੀ।

Mahendra Singh Dhoni Mahendra Singh Dhoni

ਧੋਨੀ ਦੇ ਮੈਨੇਜਰ ਅਰੁਣ ਪਾਂਡੇ ਨੇ ਅੰਗਰੇਜ਼ ਅਖ਼ਬਾਰ ਮੁੰਬਈ ਮਿਰਰ ਨੂੰ ਦਸਿਆ ਕਿ ਧੋਨੀ ਸਦਭਾਵਨਾ ਤਹਿਤ ਇਹਨਾਂ ਬੱਲੇਬਾਜ਼ਾਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਉਸ ਦੇ ਲਈ ਕੰਪਨੀਆਂ ਤੋਂ ਕੋਈ ਧਨਰਾਸ਼ੀ ਨਹੀਂ ਲੈ ਰਹੇ। ਜਦੋਂ ਧੋਨੀ ਨੇ ਅਪਣੇ ਅੰਤਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਬਾਸ ਦੇ ਬੱਲੇ ਦਾ ਇਸਤੇਮਾਲ ਕਰਦੇ ਸਨ। ਧੋਨੀ ਨੇ ਵਿਸ਼ਾਖਾਪਤਨਮ ਵਿਚ ਪਾਕਿਸਤਾਨ ਵਿਰੁਧ ਅਪਣੇ ਕਰੀਅਰ ਦਾ ਪਹਿਲਾ ਹੀ ਸੈਂਕੜਾਂ ਬਾਸ ਦੇ ਬੱਲੇ ਤੋਂ ਹੀ ਲਗਾਇਆ ਸੀ।

ਜਾਣਕਾਰੀ ਮੁਤਾਬਕ ਆਮ ਤੌਰ 'ਤੇ ਧੋਨੀ ਅਪਣੇ ਬੱਲੇਬਾਜ਼ 'ਤੇ ਕਿਸੇ ਕੰਪਨੀ ਦਾ ਲੋਗੋ ਲਗਾ ਕੇ ਖੇਡਣ ਲਈ ਹਰ ਮੈਚ ਦੇ ਹਿਸਾਬ ਨਾਲ 10-15 ਲੱਖ ਰੁਪਏ ਲੈਂਦੇ ਹਨ। ਹਾਲਾਂਕਿ ਧੋਨੀ ਦੇ ਇਸ ਫ਼ੈਸਲੇ ਤੋਂ ਉਹਨਾਂ ਦੇ ਸੰਨਿਆਸ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਹਾਲ ਹੀ ਵਿਚ ਇਕ ਬੀਸੀਸੀਆਈ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਸੀ ਕਿ ਵਰਲਡ ਕੱਪ ਵਿਚ ਭਾਰਤ ਦਾ ਆਖਰੀ ਮੈਚ, ਧੋਨੀ ਦੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement