ਪਰਯਾਗਰਾਜ ’ਚ ਡਿੱਗੀ ਬਿਜਲੀ, 19 ਮੌਤਾਂ, ਕਈ ਲੋਕ ਝੁਲਸੇ
Published : Jul 12, 2021, 9:17 am IST
Updated : Jul 12, 2021, 9:17 am IST
SHARE ARTICLE
Lightning strikes
Lightning strikes

ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ।

ਪਰਯਾਗਰਾਜ : ਐਤਵਾਰ ਨੂੰ ਹੋਈ ਤੇਜ਼ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੌਰਾਨ ਸ਼ਹਿਰ ਵਿਚ 19 ਲੋਕ ਮਾਰੇ ਗਏ ਹਨ। ਬਿਜਲੀ ਕਾਰਨ ਅਪਣੀ ਜਾਨ ਗਵਾਉਣ ਵਾਲੇ ਸੱਭ ਤੋਂ ਵੱਧ ਲੋਕ ਪਰਯਾਗਰਾਜ ਜ਼ਿਲ੍ਹੇ ਦੇ ਹਨ, ਜਿਥੇ ਕੁਲ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੌਸਾਂਬੀ ਵਿਚ ਚਾਰ ਅਤੇ ਪ੍ਰਤਾਪਗੜ੍ਹ ਵਿਚ ਇਕ ਵਿਅਕਤੀ ਨੇ ਅਪਣੀ ਜਾਨ ਗਵਾਈ। ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ।

Lightning strikesLightning strikes

ਸੋਰਾਉਂ ਦੇ ਪਿੰਡ ਰਹਿਸਪੁਰ ਮਲਕ ਬੇਲਾ ਵਿਚ ਝੋਨੇ ਦੀ ਬਿਜਾਈ ਕਰਦਿਆਂ ਬਿਜਲੀ ਦੀ ਲਪੇਟ ਵਿਚ ਆਉਣ ਕਾਰਨ ਗੀਤਾ ਦੇਵੀ (32) ਅਤੇ ਉਸ ਦੀ ਸੱਸ ਮਾਲਤੀ ਦੇਵੀ (55) ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੋਰਾਉਂ ਮਾਹੂਲੀ ਪਿੰਡ ਵਿਚ ਰਾਮ ਮੂਰਤ ਮਿਸਰਾ (58), ਭਜੇਸਰ ਪਿੰਡ ਵਿਚ ਬੱਕਰੀਆਂ ਚਰਾਉਣ ਗਏ ਰਾਮਰਾਜ (15), ਪੁਸਪੇਂਦਰ  ਕੁਮਾਰ (11) ਬਿਜਲੀ ਡਿੱਗਣ ਦਾ ਸਕਾਰ ਹੋਏ। ਰੰਜਨਾ (17), ਨਵਾਬਗੰਜ ਦੇ ਸਰਾਏ ਦਾਦਨ ਪਿੰਡ ਦੀ ਵਸਨੀਕ, ਆਰਤੀ ਸਰੋਜ (18), ਸੁਲਤਾਨਪੁਰ ਦੀ ਰਹਿਣ ਵਾਲੀ ਬਿਜਲੀ ਦੀ ਵਜ੍ਹਾ ਨਾਲ ਅਪਣੀ ਜਾਨ ਤੋਂ ਹੱਥ ਧੋ ਬੈਠੀ, ਜਦਕਿ ਜਸਰਾ ਦੇ ਰੇਰਾ ਪਿੰਡ ਦੇ ਕੇਵਤਨ ਬਸਤੀ ਨਿਵਾਸੀ ਵਿਲੇਸ ਕੁਮਾਰ ਬਿੰਦ (18) ਦੀ ਮੌਤ ਹੋ ਗਈ। 

LightningLightning

ਇਸੇ ਤਰ੍ਹਾਂ ਕਾਰਚਣਾ ਦੇ ਰੋਕੜੀ ਪਿੰਡ ਵਿਚ ਤਿ੍ਰਭੁਵਨ ਨਾਥ ਪਟੇਲ (55), ਸੰਕਰਗੜ ਦੇ ਕਰੀਆ ਕਾਲਾ ਪਿੰਡ ਨਿਵਾਸੀ ਕਾਮਤਾ ਪ੍ਰਸਾਦ ਸਿੰਘ (56), ਹਰੀਸਚੰਦਰ (18), ਬਾੜਾ ਦੇ ਕੇਵਤਨ ਪੁਰਵਾ, ਗੋਦਵਾ ਹੋਲਾਗੜ੍ਹ ਦੇ ਪਿੰਡ ਕਮਾਲਪੁਰ ਦੀ ਨਿਵਾਸੀ ਸੰਗੀਤਾ ਪਟੇਲ (20) ਦੀ ਮੌਤ ਹੋ ਗਈ। ਕਮਲਾ ਦੇਵੀ (61) ਨਿਵਾਸੀ ਮੌਈਮਾ ਦੇ ਪਿੰਡ ਨੌਗੀਰਾ ਅਤੇ ਕੁੰਧੀਆੜਾ ਦੇ ਕ੍ਰਿਸਨਾਨੰਦ (58) ਨੇ ਵੀ ਬਿਜਲੀ ਦੀ ਚਪੇਟ ਵਿਚ ਆ ਕੇ ਦਮ ਤੋੜ ਦਿਤਾ।

Lightning PakistanLightning 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement