
ਵਿਦੇਸ਼ ਜਾਣ ਲਈ ਚੰਡੀਗੜ੍ਹ ਵਿਖੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵਾਪਸ ਪਿੰਡ ਜਾ ਰਿਹਾ ਸੀ ਮ੍ਰਿਤਕ
ਅੰਬਾਲਾ: ਅੰਬਾਲਾ 'ਚ ਘੱਗਰ ਨਦੀ 'ਚ ਰੁੜ੍ਹ ਜਾਣ ਕਾਰਨ ਸਿਰਸਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਸੁਸ਼ੀਲ (24) ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸਿਰਸਾ ਵਿਚ ਪੜ੍ਹਦਾ ਸੀ। ਉਸਨੇ ਆਈਲੈਟਸ ਕੀਤਾ ਹੋਇਆ ਸੀ। ਉਹ ਪਿੰਡ ਦੇ ਰਵੀਕਾਂਤ ਅਤੇ ਸੌਰਭ ਦੇ ਨਾਲ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ। ਬੁੱਧਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ ਅਤੇ ਅੰਤਿਮ ਸਸਕਾਰ ਕਰ ਦਿਤਾ ਗਿਆ। ਸੁਸ਼ੀਲ, ਰਵੀਕਾਂਤ ਅਤੇ ਸੌਰਭ ਚੋਪਟਾ ਦੇ ਰਾਮਪੁਰਾ ਢਿੱਲੋਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਅਮਰੀਕੀਆਂ ਨੂੰ ਕ੍ਰਿਕੇਟ ਦਾ ਚਸਕਾ ਲਾਉਣ ਲਈ ਆ ਗਈ ਮੇਜਰ ਕ੍ਰਿਕਟ ਲੀਗ
ਮ੍ਰਿਤਕ ਦੇ ਚਾਚਾ ਰਾਜੇਸ਼ ਕੁਮਾਰ ਨੇ ਦਸਿਆ ਕਿ ਸੁਸ਼ੀਲ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਉਹ 10 ਜੁਲਾਈ ਨੂੰ ਅਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਗਿਆ ਸੀ। ਅੰਬਾਲਾ ਦੇ ਲੋਹਗੜ੍ਹ ਨੇੜੇ ਚੰਡੀਗੜ੍ਹ ਹਿਸਾਰ ਰੋਡ 'ਤੇ ਐਚਪੀ ਪੰਪ ਨੇੜੇ ਘੱਗਰ ਨਦੀ ਦੇ ਪਾਣੀ 'ਚ ਉਸ ਦੀ ਕਾਰ ਵਹਿ ਗਈ। ਰਵਿਕਾਂਤ ਗੱਡੀ ਚਲਾ ਰਿਹਾ ਸੀ, ਜਦਕਿ ਸੁਸ਼ੀਲ ਅਗਲੀ ਸੀਟ 'ਤੇ ਬੈਠਾ ਸੀ। ਸੌਰਭ ਅਤੇ ਰਵਿਕਾਂਤ ਬਚ ਗਏ ਪਰ ਸੁਸ਼ੀਲ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਮੱਧ ਮਾਰਗ 'ਤੇ ਟ੍ਰੈਫਿਕ ਜਾਮ, ਮਨੀਮਾਜਰਾ 'ਚ ਟੁੱਟੀ ਪਾਈਪ ਲਾਈਨ, ਨਹੀਂ ਮਿਲੇਗੀ ਪਾਣੀ ਦੀ ਸਪਲਾਈ
ਇਸ ਸਮੇਂ ਸਿਰਸਾ ਵਿਚ 9 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦੋਂ ਕਿ ਗੂਹਲਾ ਚੀਕਾ ਵਿਚ 65 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਪਾਣੀ 15 ਹਜ਼ਾਰ ਕਿਊਸਿਕ ਤੱਕ ਪਹੁੰਚ ਸਕਦਾ ਹੈ। ਓਟੂ ਹੈੱਡ ਦੀ ਸਮਰੱਥਾ ਕਰੀਬ 20 ਹਜ਼ਾਰ ਕਿਊਸਿਕ ਹੈ।