
ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਕਾਰ 24 ਫਰਵਰੀ 2020 ਨੂੰ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਝੜਪਾਂ ਹੋਈਆਂ ਸਨ
ਨਵੀਂ ਦਿੱਲੀ: ਉਤਰ-ਪੂਰਬੀ ਦਿੱਲੀ ਵਿਚ ਫਰਵਰੀ 2020 ’ਚ ਹੋਏ ਦੰਗਿਆਂ ਨਾਲ ਸਬੰਧਤ ਪੰਜ ਮਾਮਲਿਆਂ ਵਿਚ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਦਿੱਲੀ ਹਾਈ ਕੋਰਟ ਨੇ ਬੁਧਵਾਰ ਨੂੰ ਜ਼ਮਾਨਤ ਦੇ ਦਿਤੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਕਾਰ 24 ਫਰਵਰੀ 2020 ਨੂੰ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਝੜਪਾਂ ਹੋਈਆਂ ਸਨ। ਇਨ੍ਹਾਂ 'ਚ ਘੱਟੋ-ਘੱਟ 53 ਲੋਕ ਮਾਰੇ ਗਏ ਸਨ ਅਤੇ ਕਰੀਬ 700 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ
ਜਸਟਿਸ ਅਨੀਸ਼ ਦਿਆਲ ਨੇ ਬੁਧਵਾਰ ਨੂੰ ਦੰਗਿਆਂ ਨਾਲ ਸਬੰਧਤ ਮਾਮਲਿਆਂ ਵਿਚ ਹੁਸੈਨ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ, ''ਸਾਰੀਆਂ ਪੰਜ ਐਫ.ਆਈ.ਆਰਜ਼ ਵਿਚ ਸ਼ਰਤਾਂ ਨਾਲ ਜ਼ਮਾਨਤ ਦਿਤੀ ਜਾਂਦੀ ਹੈ”। ਇਹ ਕੇਸ ਹੁਸੈਨ ਦੇ ਘਰ ਦੀ ਛੱਤ ਤੋਂ ਦੰਗਾਕਾਰੀ ਭੀੜ ਵਲੋਂ ਪਥਰਾਅ ਕਰਨ, ਪੈਟਰੋਲ ਬੰਬ ਸੁੱਟਣ ਅਤੇ ਗੋਲੀਆਂ ਚਲਾਉਣ ਨਾਲ ਦੋ ਲੋਕਾਂ ਦੇ ਜ਼ਖਮੀ ਹੋਣ ਅਤੇ ਹਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਵੀ ਸਬੰਧਤ ਹਨ।
ਇਹ ਵੀ ਪੜ੍ਹੋ: ਗਿਆਸਪੁਰਾ ਗੈਸ ਲੀਕ ਮਾਮਲਾ: ਹਰ ਪੀੜਿਤ ਪਰਿਵਾਰ ਨੂੰ ਕੁੱਲ 18 ਲੱਖ ਦੀ ਮੁਆਵਜ਼ਾ ਰਾਸ਼ੀ ਜਾਰੀ
ਹੁਸੈਨ ਵਿਰੁਧ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਵੀ ਚੱਲ ਰਿਹਾ ਹੈ। ਤਾਹਿਰ 'ਤੇ ਕਾਰਕੁਨਾਂ ਸ਼ਰਜੀਲ ਇਮਾਮ ਅਤੇ ਉਮਰ ਖਾਲਿਦ ਦੇ ਨਾਲ ਦੰਗਿਆਂ ਦੀ ਸਾਜ਼ਸ਼ ਰਚਣ ਦਾ ਵੀ ਇਲਜ਼ਾਮ ਹੈ।