
ਇਸ ਤਰ੍ਹਾਂ ਅਪਲਾਈ ਕਰ ਸਕਦੇ ਹਨ ਚਾਹਵਾਨ ਉਮੀਦਵਾਰ, ਪੜ੍ਹੋ ਵੇਰਵਾ
ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਵਿਚ ਅਗਨੀਵੀਰ ਦੀ ਨਵੀਂ ਭਰਤੀ (01/2024) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਦੀ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ agnipathvayu.cdac.in 'ਤੇ ਜਾ ਕੇ 17 ਅਗਸਤ 2023 ਤਕ ਅਪਲਾਈ ਕਰਨ ਦੇ ਯੋਗ ਹੋਣਗੇ। ਆਨਲਾਈਨ ਲਿਖਤੀ ਪ੍ਰੀਖਿਆ 13 ਅਕਤੂਬਰ 2023 ਤੋਂ ਸ਼ੁਰੂ ਹੋਵੇਗੀ।
ਕੀ ਹੈ ਵਿਦਿਅਕ ਯੋਗਤਾ?
- ਵਿਗਿਆਨ ਦੇ ਵਿਸ਼ਿਆਂ ਲਈ :
ਬਿਨੈਕਾਰ ਨੇ 12ਵੀਂ ਜਮਾਤ ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਇਕ ਵਿਸ਼ੇ ਵਜੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਅੰਗਰੇਜ਼ੀ ਵਿਚ ਘੱਟੋ-ਘੱਟ 50 ਫ਼ੀ ਸਦੀ ਅੰਕ ਹੋਣੇ ਚਾਹੀਦੇ ਹਨ।
ਜਾਂ
50 ਫ਼ੀ ਸਦੀ ਅੰਕਾਂ ਵਾਲਾ ਤਿੰਨ ਸਾਲਾਂ ਦਾ ਇੰਜੀਨੀਅਰਿੰਗ ਡਿਪਲੋਮਾ ਧਾਰਕ
ਜਾਂ
ਭੌਤਿਕ ਵਿਗਿਆਨ ਅਤੇ ਗਣਿਤ ਵਰਗੇ ਦੋ ਗ਼ੈਰ-ਵੋਕੇਸ਼ਨਲ ਵਿਸ਼ਿਆਂ ਨਾਲ 50 ਫ਼ੀ ਸਦੀ ਤੋਂ ਘੱਟ ਅੰਕਾਂ ਵਾਲਾ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ।
- ਵਿਗਿਆਨ ਵਿਸ਼ਿਆਂ ਤੋਂ ਇਲਾਵਾ ਹੋਰ ਵਿਸ਼ਿਆਂ ਲਈ :
ਕਿਸੇ ਵੀ ਅਨੁਸ਼ਾਸਨ ਵਿਚ ਘੱਟੋ-ਘੱਟ 50 ਫ਼ੀ ਸਦੀ ਅੰਕਾਂ ਨਾਲ 12ਵੀਂ ਪਾਸ। ਅੰਗਰੇਜ਼ੀ ਵਿਚ ਘੱਟੋ-ਘੱਟ 50 ਫ਼ੀ ਸਦੀ ਅੰਕ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਕ ਕਮਲ ਦਾਹਾਲ ‘ਪ੍ਰਚੰਡ’ ਦੀ ਪਤਨੀ ਦਾ ਦੇਹਾਂਤ
ਉਮਰ ਸੀਮਾ
ਉਮੀਦਵਾਰ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਯਾਨੀ ਉਮੀਦਵਾਰ ਦਾ ਜਨਮ 27 ਜੂਨ 2003 ਤੋਂ 27 ਦਸੰਬਰ 2006 ਦਰਮਿਆਨ ਹੋਇਆ ਹੋਣਾ ਚਾਹੀਦਾ ਹੈ।
ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਪੁਰਸ਼ ਉਮੀਦਵਾਰ ਦਾ ਘੱਟੋ-ਘੱਟ ਕੱਦ 152.5 ਸੈਂਟੀਮੀਟਰ ਅਤੇ ਮਹਿਲਾ ਉਮੀਦਵਾਰ ਦਾ ਕੱਦ ਘੱਟੋ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਪੁਰਸ਼ ਉਮੀਦਵਾਰਾਂ ਦੀ ਘੱਟੋ-ਘੱਟ ਛਾਤੀ ਦਾ ਘੇਰਾ 77 ਸੈਂਟੀਮੀਟਰ ਹੋਣਾ ਚਾਹੀਦਾ ਹੈ। ਉਹ ਆਪਣੀ ਛਾਤੀ ਨੂੰ 5 ਸੈਂਟੀਮੀਟਰ ਤਕ ਫੈਲਾ ਸਕਦੇ ਹਨ।
ਉਮੀਦਵਾਰਾਂ ਦੀ ਚੋਣ ਇਨ੍ਹਾਂ ਪੜਾਵਾਂ ਵਿਚ ਕੀਤੀ ਜਾਵੇਗੀ-:
- ਔਨਲਾਈਨ ਲਿਖਤੀ ਪ੍ਰੀਖਿਆ
- ਫਿਜ਼ੀਕਲ ਫਿਟਨੈਸ ਟੈਸਟ (PFT)
- ਮੈਡੀਕਲ ਟੈਸਟ
ਭਰਤੀ ਦੀਆਂ ਹੋਰ ਖਾਸ ਗੱਲਾਂ
- ਏਅਰ ਫੋਰਸ ਅਗਨੀਵੀਰ ਦਾ ਚਾਰ ਸਾਲਾਂ ਦੀ ਸਿਖਲਾਈ ਦੌਰਾਨ 48 ਲੱਖ ਰੁਪਏ ਦਾ ਮੈਡੀਕਲ ਬੀਮਾ ਹੋਵੇਗਾ।
- ਅਗਨੀਵੀਰ ਗ੍ਰੈਜੂਏਟ ਹੋਣ ਦਾ ਹੱਕਦਾਰ ਨਹੀਂ ਹੋਵੇਗਾ।
- ਸੇਵਾ ਦੌਰਾਨ, ਅਗਨੀਵੀਰ ਭਾਰਤੀ ਹਵਾਈ ਫ਼ੌਜ ਦੇ ਹਸਪਤਾਲਾਂ ਅਤੇ ਭਾਰਤੀ ਹਵਾਈ ਫ਼ੌਜ ਦੀ CSD ਕੰਟੀਨ ਦਾ ਵੀ ਲਾਭ ਲੈ ਸਕਣਗੇ।
- ਅਗਨੀਵੀਰਾਂ ਨੂੰ ਸਾਲਾਨਾ 30 ਛੁੱਟੀਆਂ ਮਿਲਣਗੀਆਂ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ 'ਤੇ ਹੀ ਬੀਮਾਰੀ ਦੀ ਛੁੱਟੀ ਦਿਤੀ ਜਾਵੇਗੀ।