
ਪੰਜਾਬ ਰੈਜੀਮੈਂਟ ਫਰਾਂਸ ਵਿਚ ਬੈਸਟੀਲ ਡੇ ਸਮਾਰੋਹ ਵਿਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ
ਨਵੀਂ ਦਿੱਲੀ - ਪੰਜਾਬ ਰੈਜੀਮੈਂਟ ਫਰਾਂਸ ਵਿਚ ਬੈਸਟੀਲ ਡੇ ਸਮਾਰੋਹ ਵਿਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ। ਭਾਰਤੀ ਹਥਿਆਰਬੰਦ ਬਲਾਂ ਦੀ 269 ਮੈਂਬਰੀ ਟੁਕੜੀ ਆਪਣੇ ਫਰਾਂਸੀਸੀ ਹਮਰੁਤਬਾ ਦੇ ਨਾਲ ਪਰੇਡ ਵਿੱਚ ਮਾਰਚ ਕਰੇਗੀ। ਇਸ ਪਰੇਡ ਦੇ ਅਭਿਆਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਜਿਸ ਵਿਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੂੰ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’, ਭਾਰਤੀ ਸੈਨਾ ਕੀ ਜੈ, ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ 'ਤੇ ਵਿਸ਼ੇਸ਼ ਮਹਿਮਾਨ ਹੋਣਗੇ।
ਬੈਸਟੀਲ ਡੇਅ 'ਤੇ ਤਿੰਨ-ਸੇਵਾਵਾਂ ਦੀ ਟੁਕੜੀ ਵਿਚ ਰਾਜਪੂਤਾਨਾ ਰਾਈਫਲਜ਼ ਦਾ 38 ਮੈਂਬਰੀ ਬੈਂਡ ਵੀ ਸ਼ਾਮਲ ਹੈ, ਜੋ ਫੌਜ ਦੀ ਸਭ ਤੋਂ ਸੀਨੀਅਰ ਰਾਈਫਲ ਰੈਜੀਮੈਂਟ ਹੈ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਦੇ ਚਾਰ ਰਾਫੇਲ ਲੜਾਕੂ ਜਹਾਜ਼ ਵੀ ਪਰੇਡ ਦੌਰਾਨ ਫਲਾਈ ਪਾਸਟ ਦਾ ਹਿੱਸਾ ਹੋਣਗੇ।
'Jo Bole So Nihal, Sat Sri Akal, Indian Army ki Jai, Bharat Mata ki Jai' slogans being chanted by Punjab Regiment soldiers, part of the Indian Tri-service contingent participating in this year's Bastille Day Parade in France's Paris.
— Impreet Singh Bakshi ਇਮਪ੍ਰੀਤ ਸਿੰਘ ਬਖ਼ਸ਼ੀ (@impreetsbakshi) July 12, 2023
PM @narendramodi ji will attend Bastille Day… pic.twitter.com/08Dwub3Gtu