ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ
ਜੈਪੁਰ: ਗੈਂਗਸਟਰ ਕੁਲਦੀਪ ਜਗੀਨਾ ਦੀ ਰਾਜਸਥਾਨ 'ਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਦਰਅਸਲ ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ 'ਤੇ ਹਮਲਾ ਕਰ ਦਿਤਾ। ਹਮਲੇ 'ਚ ਕਈ ਗੋਲੀਆਂ ਲੱਗਣ ਨਾਲ ਗੈਂਗਸਟਰ ਕੁਲਦੀਪ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬਟਾਲਾ : ਪੁਲਿਸ ਮਹਿਕਮੇ ’ਚੋਂ ਸਸਪੈਂਡ 25 ਸਾਲਾ ਨੌਜੁਆਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਦਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ ਅਤੇ ਫਿਰ ਗੈਂਗਸਟਰ ਦੇ ਗੋਲੀ ਮਾਰ ਕੇ ਫਰਾਰ ਹੋ ਗਏ। ਦੱਸ ਦੇਈਏ ਕਿ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਨੂੰ ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ASI ਨੇ ਟ੍ਰੈਫ਼ਿਕ ਜਾਮ ਦੀ ਵੀਡੀਓ ਬਣਾ ਰਹੇ ਪ੍ਰਾਈਵੇਟ ਪਾਇਲਟ ਨੂੰ ਮਾਰਿਆ ਥੱਪੜ, ਹੋਇਆ ਲਾਈਨ ਹਾਜ਼ਰ
ਜਾਣਕਾਰੀ ਮੁਤਾਬਕ ਜੈਪੁਰ ਪੁਲਿਸ ਦੀ ਟੀਮ ਗੈਂਗਸਟਰ ਕੁਲਦੀਪ ਜਗੀਨਾ ਨੂੰ ਸਰਕਾਰੀ ਬੱਸ ਰਾਹੀਂ ਭਰਤਪੁਰ ਲੈ ਕੇ ਜਾ ਰਹੀ ਸੀ। ਭਰਤਪੁਰ ਦੇ ਅਮੋਲੀ ਟੋਲ ਪਲਾਜ਼ਾ ਨੇੜੇ ਜਗੀਨਾ 'ਤੇ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਬਦਮਾਸ਼ਾਂ ਨੇ ਕਰੀਬ 8-10 ਰਾਊਂਡ ਫਾਇਰ ਕੀਤੇ। ਇਸ ਦੌਰਾਨ ਗੋਲੀ ਲੱਗਣ ਕਾਰਨ ਜਗੀਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਟੀਮ ਨੇ ਗੈਂਗਸਟਰ ਜਗੀਨਾ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਣ 'ਤੇ ਭਾਰੀ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਹੈ।