
New Delhi: ਡੀ.ਜੀ.ਜੀ.ਆਈ. ਅਧਿਕਾਰੀਆਂ ਨੂੰ ਮਿਲੇ 48 ਕਰੋੜ ਰੁਪਏ ਦੇ ਜਾਅਲੀ ਆਈ.ਟੀ. ਦਾਅਵੇ
6 fake companies issuing fraudulent invoices busted New Delhi: ਜੀ.ਐੱਸ.ਟੀ. ਇੰਟੈਲੀਜੈਂਸ ਵਿੰਗ ਡੀ.ਜੀ.ਜੀ.ਆਈ. ਨੇ ਨਵੀਂ ਦਿੱਲੀ ਦੇ ਘੱਟੋ-ਘੱਟ 6 ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਅਤੇ 266 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਚਲਾਨਾਂ ਅਤੇ ਫ਼ਰਜ਼ੀ (ਸ਼ੈੱਲ) ਕੰਪਨੀਆਂ ਤੋਂ 48 ਕਰੋੜ ਰੁਪਏ ਦੇ ਜਾਅਲੀ ਆਈ.ਟੀ. ਦਾਅਵੇ ਪਾਸ ਕਰਨ ਦਾ ਪਰਦਾਫਾਸ਼ ਕੀਤਾ। ਜੀ.ਐਸ.ਟੀ. ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ, ਬੈਂਗਲੁਰੂ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਵਲੋਂ ਬੈਂਗਲੁਰੂ ਵਿਚ ਸ਼ੁਰੂ ਕੀਤੇ ਗਏ ਇਕ ਕੇਸ ਦੀ ਜਾਂਚ ਵਿਚ ਕਿਹਾ ਗਿਆ ਹੈ ਕਿ ਚਾਰ ਕੰਪਨੀਆਂ, ਜਿਨ੍ਹਾਂ ਦੀ ਕੋਈ ਕਾਰੋਬਾਰੀ ਗਤੀਵਿਧੀ ਨਹੀਂ ਹੈ, ਨੇ ਸੈਂਕੜੇ ਕਰੋੜ ਰੁਪਏ ਦੀਆਂ ਚੀਜ਼ਾਂ ਅਤੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ।
ਜੀ.ਐਸ.ਟੀ. ਇੰਟੈਲੀਜੈਂਸ ਡਾਇਰੈਕਟੋਰੇਟ ਜਨਰਲ, ਬੈਂਗਲੁਰੂ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਨੇ ਦਿੱਲੀ ਵਿਚ ਛੇ ਤੋਂ ਵੱਧ ਥਾਵਾਂ ਉਤੇ ਛਾਪੇਮਾਰੀ ਕੀਤੀ ਅਤੇ 266 ਕਰੋੜ ਰੁਪਏ ਤੋਂ ਵੱਧ ਦੇ ਧੋਖਾਧੜੀ ਵਾਲੇ ਚਲਾਨਾਂ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਸ਼ੈੱਲ ਕੰਪਨੀਆਂ ਤੋਂ 48 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ. ਦਾਅਵੇ) ਦਾ ਲਾਭ ਲੈਣਾ ਅਤੇ ਭੇਜਣਾ ਸ਼ਾਮਲ ਹੈ।
ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸ਼ੁਰੂ ’ਚ, ਮੁੱਖ ਮਾਸਟਰਮਾਈਂਡ ਸੀ.ਏ./ ਕਾਨੂੰਨੀ ਆਡੀਟਰਾਂ ’ਚੋਂ ਇਕ ਸੀ, ਜੋ ਇਨ੍ਹਾਂ ਕੰਪਨੀਆਂ ਦੇ ਲੈਣ-ਦੇਣ ਦਾ ਪ੍ਰਬੰਧਨ ਕਰਦਾ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਿਆ ਕਿ ਇਕਾਈਆਂ ਦੇ ਢਾਂਚੇ ਅਤੇ ਸ਼ੇਅਰਹੋਲਡਿੰਗ ਪੈਟਰਨ ਦੇ ਨਾਲ-ਨਾਲ ਇਸ ਵਿਚ ਤਬਦੀਲੀਆਂ ਦੇ ਨਾਲ, ਸੀ.ਏ./ਕਾਨੂੰਨੀ ਆਡੀਟਰ ਕਿਸੇ ਸਮੇਂ ਇਨ੍ਹਾਂ ਸ਼ੈੱਲ ਕੰਪਨੀਆਂ ਵਿਚੋਂ ਕੁੱਝ ਵਿਚ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ - ਸਪੱਸ਼ਟ ਤੌਰ ਉਤੇ ਛੇ ਸ਼ੈੱਲ ਕੰਪਨੀਆਂ ਦੀ ਉਤਪਤੀ ਦੇ ਪਿੱਛੇ ਲਿੰਕ ਸਥਾਪਤ ਕਰਦਾ ਸੀ। (ਪੀਟੀਆਈ)
(For more news apart from “6 fake companies issuing fraudulent invoices busted New Delhi, ” stay tuned to Rozana Spokesman.)