
ਪਿੰਡ ਨਡਾਨਾ ਸਥਿਤ ਗੁਰਦਵਾਰੇ ਦੇ ਹੈਡ ਗ੍ਰੰਥੀ ਜਸਵਿੰਦਰ ਸਿੰਘ (37) ਨੇ ਆਪਣੀ ਪਤਨੀ ਨਵਨੀਤ ਕੌਰ ਦੇ ਨਾਲ ਨਹਿਰ ਵਿਚ ਛਾਲ ਮਾਰਕੇ
ਕਰਨਾਲ, ਪਿੰਡ ਨਡਾਨਾ ਸਥਿਤ ਗੁਰਦਵਾਰੇ ਦੇ ਹੈਡ ਗ੍ਰੰਥੀ ਜਸਵਿੰਦਰ ਸਿੰਘ (37) ਨੇ ਆਪਣੀ ਪਤਨੀ ਨਵਨੀਤ ਕੌਰ ਦੇ ਨਾਲ ਨਹਿਰ ਵਿਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ। ਦੋਵਾਂ ਦੀਆਂ ਲਾਸ਼ਾਂ ਕਰਨਾਲ ਸਥਿਤ ਕੈਥਲ ਪੁੱਲ ਦੇ ਕੋਲ ਨਹਿਰ ਕਿਲੋ ਮਿਲੀਆਂ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਪਿੰਡ ਦੇ ਤਿੰਨ ਲੋਕਾਂ ਦੀ ਵਜ੍ਹਾ ਨਾਲ ਖ਼ੁਦਕੁਸ਼ੀ ਕੀਤੀ ਹੈ, ਕਿਉਂਕਿ ਮ੍ਰਿਤਕਾਂ ਨੇ ਉਨ੍ਹਾਂ ਦੇ 20 ਲੱਖ ਰੁਪਏ ਦੇਣੇ ਸਨ। ਜਿਸ ਨੂੰ ਲੈ ਕੇ ਉਹ ਲੋਕ ਉਨ੍ਹਾਂ 'ਤੇ ਦਬਾਅ ਬਣਾ ਰਹੇ ਸਨ। ਇਸ ਦੇ ਚਲਦੇ ਗ੍ਰੰਥੀ ਨੇ ਪਤਨੀ ਦੇ ਨਾਲ ਖ਼ੁਦਕੁਸ਼ੀ ਕਰ ਲਈ।
Suicide
ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਕੰਵਲਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਪਿੰਡ ਦੇ ਕੁੱਝ ਲੋਕ ਉਸ ਦੇ ਭਰਾ ਨੂੰ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿਚ ਦਬਾਅ ਬਣਾ ਰਹੇ ਸਨ। ਵੀਰਵਾਰ ਨੂੰ ਜਸਵਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਫੋਨ 'ਤੇ ਕਿਹਾ ਸੀ ਕਿ ਉਹ ਆਪਣੀ ਪਤਨੀ ਦੇ ਨਾਲ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਉਹ ਬਾਈਕ ਲੈ ਕੇ ਜਾ ਰਿਹਾ ਹੈ ਅਤੇ ਬੈਕ ਨਹਿਰ ਦੇ ਕੰਢੇ ਮਿਲੇਗੀ। ਮਰਨ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਦੀ ਬੇਟੀ ਅਤੇ ਬੇਟੇ ਦਾ ਖਿਆਲ ਰੱਖਣ। ਹੁਣ ਉਹ ਘਰ ਪਰਤਣ ਵਾਲੇ ਨਹੀਂ ਹਨ। ਫੋਨ 'ਤੇ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਨਹਿਰ ਵਲ ਦੌੜੇ।
Suicide
ਉੱਥੇ ਬਾਈਕ ਤਾਂ ਖੜੀ ਸੀ, ਪਰ ਉਸ ਦੇ ਭਰਾ ਅਤੇ ਭਰਜਾਈ ਨਹੀਂ ਸਨ। ਇਸ ਦੇ ਬਾਅਦ ਉਹ ਤਰਾਵੜੀ ਥਾਣੇ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ। ਪਰਿਵਾਰਕ ਮੈਂਬਰ ਪਤੀ - ਪਤਨੀ ਦੀ ਭਾਲ ਵਿਚ ਲੱਗ ਗਏ। ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਨਹਿਰ ਦੇ ਕੰਢੇ ਪਿਛਲੇ ਦੋ ਦਿਨਾਂ ਤੋਂ ਪਹਿਰਾ ਦੇ ਰਹੇ ਸਨ। ਸ਼ਨੀਵਾਰ ਦੁਪਹਿਰ ਨੂੰ ਉਸ ਦੇ ਭਰਾ ਦੀ ਲਾਸ਼ ਦਿਖਾਈ ਦਿੱਤੀ। ਹਲੇ ਉਹ ਲਾਸ਼ ਬਾਹਰ ਕਾਢਿ ਹੀ ਸੀ ਕਿ ਉਸ ਦੇ ਪਿੱਛੇ ਉਸ ਦੀ ਭਰਜਾਈ ਦੀ ਲਾਸ਼ ਵੀ ਤੈਰਦੀ ਹੋਈ ਆ ਗਈ। ਦੋਵਾਂ ਦੀ ਲਾਸ਼ ਕੁੱਝ ਹੀ ਦੂਰੀ 'ਤੇ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਕਰਨਾਲ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਕਰਨਾਲ ਅਤੇ ਤਰਾਵੜੀ ਥਾਣੇ ਦੀ ਪੁਲਿਸ ਮੌਕੇ ਉੱਤੇ ਪਹੁੰਚੀ। ਬਾਅਦ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਭੇਜਿਆ ਗਿਆ। ਤਰਾਵੜੀ ਥਾਣਾ ਐੱਸਐਚਓ ਜਨਕ ਰਾਜ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਲੈਣ ਦੇਣ ਦੇ ਚਲਦੇ ਜਸਵਿੰਦਰ ਨੇ ਪਤਨੀ ਦੇ ਨਾਲ ਆਤਮ ਹੱਤਿਆ ਕੀਤੀ ਹੈ। ਚਾਰ ਲੋਕਾਂ 'ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।