ਸਟੇਜ-3 'ਚ ਵਧੇਰੇ ਹਨ ਬਚਾਅ ਤੇ ਇਲਾਜ ਦੀਆਂ ਸੰਭਾਵਨਾਵਾਂ
ਨਵੀਂ ਦਿੱਲੀ : ਅਦਾਕਾਰ ਸੰਜੈ ਦੱਤ ਲੰਗ ਕੈਂਸਰ ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਕੰਮ ਦੇ ਰੁਝੇਵਿਆਂ ਨੂੰ ਸਮੇਟਦਿਆਂ ਅਮਰੀਕਾ ਵਿਖੇ ਇਲਾਜ ਕਰਵਾਉਣ ਲਈ ਜਾਣ ਦਾ ਫ਼ੈਸਲਾ ਕੀਤਾ ਹੈ। ਸੰਜੈ ਦੱਤ ਕੈਂਸਰ ਦੀ ਤੀਜੀ ਸਟੇਜ ਵਿਚ ਹਨ। ਇਸ ਸਟੇਜ ਵਿਚ ਕੀ ਕੁੱਝ ਕੀਤਾ ਜਾ ਸਕਦਾ ਹੈ, ਇਸ ਬਾਰੇ ਜਾਣਨ ਤੋਂ ਪਹਿਲਾਂ, ਕੈਂਸਰ ਹੁੰਦਾ ਕੀ ਹੈ ਅਤੇ ਇਹ ਸਾਡੇ ਸਰੀਰ 'ਚ ਕਿਸ ਤਰ੍ਹਾਂ ਪਨਪਦਾ ਹੈ, ਬਾਰੇ ਜਾਣ ਲੈਂਦੇ ਹਾਂ ।
ਦਰਅਸਲ, ਸਾਡੇ ਸਰੀਰ ਵਿਚ ਕੋਸ਼ਿਕਾਵਾਂ ਦਾ ਬਣਨਾ ਅਤੇ ਖ਼ਤਮ ਹੋਣਾ ਲਗਾਤਾਰ ਜਾਰੀ ਰਹਿੰਦਾ ਹੈ। ਨਵੀਂਆਂ ਕੌਸ਼ਿਕਾਵਾਂ ਬਣਦੀਆਂ ਹਨ ਅਤੇ ਪੁਰਾਣੀਆਂ ਨੂੰ ਰਿਪਲੇਸ ਕਰ ਦਿੰਦੀਆਂ ਹਨ ਲੇਕਿਨ ਇਸ ਪਰਿਕ੍ਰਿਆ ਵਿਚ ਕੋਈ ਇਕ ਕੋਸ਼ਿਕਾ ਲਗਾਤਾਰ ਵਧਦੀ ਜਾਂਦੀ ਹੈ ਅਤੇ ਸਾਡਾ ਸਰੀਰ ਉਸਨੂੰ ਅਪਣੇ ਸਿਸਟਮ ਦੇ ਹਿਸਾਬ ਨਾਲ ਰੋਕਣ 'ਚ ਅਸਫ਼ਲ ਰਹਿੰਦਾ ਹੈ, ਇਸ ਹਾਲਤ 'ਚ ਇਹ ਕੋਸ਼ਿਕਾ ਕੈਂਸਰ ਦਾ ਰੂਪ ਧਾਰ ਲੈਂਦੀ ਹੈ।
ਹੁਣ ਜਾਣਦੇ ਹਾਂ, ਸਟੇਜ-3 ਬਾਰੇ : ਮਾਹਿਰਾਂ ਮੁਤਾਬਕ ਕੈਂਸਰ ਦੀ ਤੀਸਰੀ ਸਟੇਜ ਅਜਿਹੀ ਹਾਲਤ ਹੈ ਜਦੋਂ ਕੈਂਸਰ ਮਰੀਜ਼ ਦੇ ਸਰੀਰ ਵਿਚ ਦੂਜੇ ਅੰਗਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਯਾਨੀ ਕਿਸੇ ਇਕ ਭਾਗ ਵਿਚ ਜੰਮਿਆ ਕੈਂਸਰ ਸਰੀਰ ਦੇ ਦੂਜੇ ਹਿੱਸਿਆਂ ਤਕ ਫੈਲਣ ਲੱਗਦਾ ਹੈ। ਇਹ ਕੈਂਸਰ ਦੀ ਗੰਭੀਰਤਾ ਦੀ ਸ਼ੁਰੂਆਤ ਹੁੰਦੀ ਹੈ। ਉੱਥੇ ਹੀ, ਜੇਕਰ ਅਸੀ ਸੰਜੈ ਦੱਤ ਦੇ ਲੰਗ ਕੈਂਸਰ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਅਜਿਹਾ ਨਹੀਂ ਹੈ। ਲੰਗ ਕੈਂਸਰ ਦੀ ਤੀਜੀ ਸਟੇਜ ਦੂਜੇ ਕੈਂਸਰ ਦੀ ਸਟੇਜ ਤੋਂ ਵੱਖ ਹੈ।
ਮਾਹਿਰਾਂ ਮੁਤਾਬਕ ਲੰਗ ਕੈਂਸਰ ਵਿਚ ਤੀਜੀ ਸਟੇਜ ਵਿਚ ਇਹ ਫੇਫੜਿਆਂ ਤਕ ਹੀ ਸੀਮਿਤ ਰਹਿੰਦਾ ਹੈ। ਯਾਨੀ ਇਸ ਸਮੇਂ ਤਕ ਬਚਾਅ ਅਤੇ ਇਲਾਜ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ। ਜਦੋਂ ਕਿ ਲੰਗ ਕੈਂਸਰ ਦੀ ਚੌਥੀ ਸਟੇਜ ਬੇਹੱਦ ਖ਼ਤਰਨਾਕ ਮੰਨੀ ਜਾਂਦੀ ਹੈ। ਇਸ ਸਟੇਜ 'ਚ ਪਹੁੰਚੇ ਮਰੀਜ਼ਾਂ ਦਾ ਬਚਣਾ ਲਗਭਗ ਮੁਸ਼ਕਲ ਹੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸਟੇਜ-3 ਤਕ ਲੰਗ ਕੈਂਸਰ ਵਿਚ ਬਚਾਅ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਹਨ।
ਸਿਹਤ ਮਾਹਿਰਾਂ ਮੁਤਾਬਕ ਲੰਗ ਕੈਂਸਰ ਦੀ ਤੀਜੀ ਸਟੇਜ ਵਿਚ ਇਹ ਲਿੰਫ ਨੋਡ ਅਤੇ ਫੇਫੜਿਆਂ ਦੇ ਪਿੱਛੇ ਦੀ ਤਰਫ਼ ਹੀ ਫੈਲ ਪਾਉਂਦਾ ਹੈ ਜਦੋਂ ਕਿ ਇਸਦਾ ਪ੍ਰਭਾਵ ਜਦੋਂ ਵਧਣ ਲੱਗਦਾ ਹੈ ਇਹ ਦੂਜੇ ਅੰਗਾਂ ਤਕ ਫੈਲਣਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਬਾਅਦ ਇਸ ਦੀ ਸਟੇਜ-4 ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਇਸ ਕੈਂਸਰ ਦੀ ਆਖ਼ਰੀ ਸਟੇਜ ਵੀ ਕਿਹਾ ਜਾਂਦਾ ਹੈ। ਫਿਲਹਾਲ ਸੰਜੈ ਦੱਤ 3 ਸਟੇਜ ਵਿਚ ਹਨ ਅਤੇ ਛੇਤੀ ਹੀ ਇਲਾਜ ਲਈ ਅਮਰੀਕਾ ਜਾ ਰਹੇ ਹਨ, ਡਾਕਟਰਾਂ ਮੁਤਾਬਕ ਉਹ ਛੇਤੀ ਹੀ ਕੈਂਸਰ 'ਤੇ ਜਿੱਤ ਪ੍ਰਾਪਤ ਕਰ ਕੇ ਸਿਹਤਯਾਬ ਹੋ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।