ਰੇਲ ਗੱਡੀ ਗੋਲੀਬਾਰੀ ਕਾਂਡ ’ਚ ਮਾਰੇ ਗਏ ਮੁਸਾਫ਼ਰ ਦਾ ਪੁੱਤ ਬੋਲਿਆ, ‘ਮੈਂ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ’
Published : Aug 12, 2023, 2:55 pm IST
Updated : Aug 12, 2023, 2:55 pm IST
SHARE ARTICLE
The son of the passenger who was killed in the train shooting incident said,
The son of the passenger who was killed in the train shooting incident said, "I don't feel safe in India".

ਅਦਾਲਤ ਨੇ ਮਾਮਲੇ ’ਚ ਪੀੜਤ ਦੇ ਪੁੱਤਰ ਨੂੰ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ।


 

ਮੁੰਬਈ: ਮਹਾਰਾਸ਼ਟਰ ’ਚ ਚਲਦੀ ਰੇਲ ਗੱਡੀ ਅੰਦਰ ਹੋਈ ਗੋਲੀਬਾਰੀ ’ਚ ਮਾਰੇ ਗਏ ਇਕ ਮੁਸਾਫ਼ਰ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਕਿਸੇ ਹੋਰ ਦੇਸ਼ ’ਚ ਜਾਣ ਦੀ ਯੋਜਨਾ ਬਣਾ ਰਿਹਾ ਹੈ। ਮੁੰਬਈ ਦੀ ਇਕ ਅਦਾਲਤ ਨੇ ਪਿੱਛੇ ਜਿਹੇ ਮਹਾਰਾਸ਼ਟਰ ’ਚ ਚਲਦੀ ਰੇਲ ਗੱਡੀ ਅੰਦਰ ਅਪਣੇ ਸੀਨੀਅਰ ਅਤੇ ਤਿੰਨ ਮੁਸਾਫ਼ਰਾਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ ’ਚ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ਼.) ਦੇ ਕਾਂਸਟੇਬਲ ਚੇਨਤ ਸਿੰਘ ਨੂੰ ਸ਼ੁਕਰਵਾਰ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ’ਚ ਭੇਜ ਦਿਤਾ।

ਅਦਾਲਤ ਨੇ ਮਾਮਲੇ ’ਚ ਪੀੜਤ ਦੇ ਪੁੱਤਰ ਨੂੰ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿਤੀ। ਅਦਾਲਤ ਬਾਹਰ ਬੇਸਬਰੀ ਨਾਲ ਉਡੀਕ ਕਰ ਰਹੇ 34 ਸਾਲਾਂ ਦੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਮਦਦ ਨਹੀਂ ਮਿਲ ਰਹੀ ਹੈ। ਉਹ ਦੁਬਈ ’ਚ ਕੰਮ ਕਰਦਾ ਹੈ ਅਤੇ ਪਿੱਛੇ ਜਿਹੇ ਹੀ ਭਾਰਤ ਪਰਤਿਆ ਹੈ।

ਪੀੜਤ ਦੇ ਪੁੱਤਰ ਨੇ ਕਿਹਾ ਕਿ ਉਹ ਕਈ ਵਾਰੀ ਮੁੰਬਈ ਦੇ ਪੁਲਿਸ ਥਾਣੇ ’ਚ ਗਿਆ ਅਤੇ ਜਾਂਚ ਅਧਿਕਾਰੀ ਨੂੰ ਮਿਲਿਆ, ਪਰ ਉਸ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਉਸ ਨੇ ਕਿਹਾ ਕਿ ਉਹ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਦੂਜੇ ਦੇਸ਼ ’ਚ ਜਾਣ ਦੀ ਯੋਜਨਾ ਬਣਾ ਰਿਹਾ ਹੈ। ਪੀੜਤ ਦੇ ਪੁੱਤਰ ਨੇ ਕਿਹਾ, ‘‘ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਅਸੀਂ ਇੱਥੇ ਕਿਉਂ ਰਹਾਂਗੇ? ਸਾਡਾ ਘਰ ਤਾਂ ਇਥੇ (ਭਾਰਤ ’ਚ) ਹੀ ਰਹੇਗਾ ਅਤੇ ਅਸੀਂ ਕੁਝ ਦਿਨਾਂ ਲਈ ਆਇਆ ਕਰਾਂਗੇ।’’

ਘਟਨਾਂ 31 ਜੁਲਾਈ ਨੂੰ ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਕੋਲ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈੱਸ ’ਚ ਵਾਪਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਚੇਤਨ ਸਿੰਘ (34) ਨੇ ਅਪਣੇ ਸੀਨੀਅਰ, ਆਰ.ਪੀ.ਐਫ਼. ਸਹਾਇਕ ਉਪ-ਇੰਸਪੈਕਟਰ ਟੀਕਰਾਮ ਮੀਣਾ ਅਤੇ ਰੇਲਗੱਡੀ ’ਚ ਸਵਾਰ ਤਿੰਨ ਮੁਸਾਫ਼ਰਾਂ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿਤਾ। ਮੁਸਾਫ਼ਰਾਂ ਨੇ ਮੀਰਾ ਰੋਡ ਸਟੇਸ਼ਨ (ਮੁੰਬਈ ਉਪਨਗਰੀ ਨੈੱਟਵਰਕ ’ਤੇ) ਨੇੜੇ ਰੇਲ ਗੱਡੀ ਦੀ ਚੇਨ ਖਿੱਚ ਕੇ ਉਸ ਨੂੰ ਰੋਕਿਆ, ਜਿਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਚੇਤਨ ਸਿੰਘ ਨੂੰ ਫੜ ਲਿਆ ਗਿਆ ਅਤੇ ਉਸ ਦਾ ਹਥਿਆਰ ਵੀ ਜ਼ਬਤ ਕਰ ਲਿਆ ਗਿਆ। 

SHARE ARTICLE

ਏਜੰਸੀ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement