ਸੇਵਾਮੁਕਤ ਰੇਲਵੇ ਕਰਮਚਾਰੀ ਦੇ ਘਰ 'ਚ ਚੱਲ ਰਿਹਾ ਸੀ ਸੈਕਸ ਰੈਕੇਟ, 2 ਲੜਕੀਆਂ ਇਤਰਾਜ਼ਯੋਗ ਹਾਲਤ 'ਚ ਮਿਲੀਆਂ
UP News : ਉੱਤਰ ਪ੍ਰਦੇਸ਼ ਦੇ ਗੋਂਡਾ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਘਰ 'ਚ ਵੱਡੇ ਪੱਧਰ 'ਤੇ ਸੈਕਸ ਰੈਕੇਟ ਚੱਲ ਰਿਹਾ ਸੀ। ਪੁਲੀਸ ਨੇ ਇੱਥੇ ਛਾਪਾ ਮਾਰ ਕੇ ਮੁਲਜ਼ਮ ਸੰਚਾਲਕ ਅਤੇ 2 ਲੜਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਸੰਚਾਲਕ ਰੇਲਵੇ ਦਾ ਸੇਵਾਮੁਕਤ ਮੁਲਾਜ਼ਮ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੋਤਵਾਲੀ ਖੇਤਰ ਦੇ ਪਿੰਡ ਵਿਮੌਰ ਦੇ ਰਹਿਣ ਵਾਲੇ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਇੱਥੇ ਵੱਡੇ ਪੱਧਰ ’ਤੇ ਸੈਕਸ ਰੈਕੇਟ ਚੱਲ ਰਿਹਾ ਹੈ। ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਘਰ 'ਚ ਛਾਪੇਮਾਰੀ ਕੀਤੀ। ਇੱਥੇ ਘਰ ਦੇ ਬਾਹਰ ਲਿਖਿਆ ਹੋਇਆ ਸੀ ਕਿ ਕੁੜੀਆਂ ਉਪਲਬਧ ਹਨ। ਪੁਲਿਸ ਛਾਪੇਮਾਰੀ ਦੌਰਾਨ ਦੋ ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਮਿਲੀਆਂ।
ਘਰ ਦੇ ਅੰਦਰ ਮੌਜੂਦ ਕੁਝ ਨੌਜਵਾਨ ਮੌਕਾ ਦੇਖ ਕੇ ਭੱਜ ਗਏ। ਪੁਲੀਸ ਨੇ ਮੌਕੇ ਤੋਂ ਦੋ ਲੜਕੀਆਂ ਅਤੇ ਗਿਰੀਸ਼ ਚੰਦਰ ਪਾਂਡੇ ਨਾਂ ਦੇ ਵਿਅਕਤੀ ਨੂੰ ਫੜ ਲਿਆ। ਗਿਰੀਸ਼ ਚੰਦਰ ਪਾਂਡੇ ਰੇਲਵੇ ਦਾ ਰਿਟਾਇਰਡ ਕਰਮਚਾਰੀ ਹੈ ਅਤੇ ਆਪਣੇ ਘਰ ਵਿੱਚ ਇਹ ਸੈਕਸ ਰੈਕੇਟ ਚਲਾ ਰਿਹਾ ਸੀ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਮਨੋਜ ਪਾਠਕ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੜੇ ਗਏ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।