
ਨਸਲਕੁਸ਼ੀ ਦੇ ਲਗਾਏ ਸੀ ਇਲਜ਼ਾਮ ਤੇ ਹਮਲਿਆਂ ਵਿਚ ਮਾਰੇ ਲੋਕਾਂ 'ਤੇ ਵੀ ਖੜ੍ਹੇ ਕੀਤੇ ਸੀ ਸਵਾਲ
Israeli Ambassador Calls Priyanka Gandhi's Questions on Palestinian Attacks Shameful Latest News in Punjabi ਨਵੀਂ ਦਿੱਲੀ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਫ਼ਲਸਤੀਨ ਵਿਚ ਹਮਲਿਆਂ 'ਤੇ ਇਕ ਵਾਰ ਫਿਰ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ। ਪ੍ਰਿਯੰਕਾ ਨੇ ਇਕ ਟਵੀਟ ਵਿਚ ਇਜ਼ਰਾਈਲ 'ਤੇ ਨਸਲਕੁਸ਼ੀ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 'ਤੇ ਵੀ ਸਵਾਲ ਉਠਾਏ। ਪ੍ਰਿਯੰਕਾ ਨੇ ਇਸ ਪੂਰੇ ਮਾਮਲੇ ਵਿਚ ਭਾਰਤ ਦੀ ਚੁੱਪੀ 'ਤੇ ਵੀ ਸਵਾਲ ਉਠਾਏ। ਜਿਸ ’ਤੇ ਇਜ਼ਰਾਈਲ ਨੇ ਪ੍ਰਿਯੰਕਾ ਦੇ ਟਵੀਟ 'ਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਭਾਰਤ ਵਿਚ ਇਜ਼ਰਾਈਲੀ ਰਾਜਦੂਤ ਨੇ ਪ੍ਰਿਯੰਕਾ ਦੇ ਟਵੀਟ ਨੂੰ ਸ਼ਰਮਨਾਕ ਦਸਿਆ ਹੈ।
ਪ੍ਰਿਯੰਕਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਇਕ ਪੋਸਟ ਵਿਚ ਲਿਖਿਆ ਕਿ ਇਜ਼ਰਾਈਲ ਨਸਲਕੁਸ਼ੀ ਕਰ ਰਿਹਾ ਹੈ। ਇਸ ਨੇ 18,430 ਬੱਚਿਆਂ ਸਮੇਤ 60,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਉਨ੍ਹਾਂ ਅੱਗੇ ਲਿਖਿਆ ਕਿ ਇਸ ਨੇ ਭੁੱਖਮਰੀ ਨਾਲ ਸੈਂਕੜੇ ਲੋਕਾਂ ਨੂੰ ਮਾਰਿਆ ਹੈ, ਜਿਨ੍ਹਾਂ ਵਿਚ ਬਹੁਤ ਸਾਰੇ ਬੱਚੇ ਵੀ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਲੱਖਾਂ ਹੋਰ ਲੋਕ ਭੁੱਖਮਰੀ ਨਾਲ ਮਰਨ ਦੇ ਖ਼ਤਰੇ ਵਿਚ ਹਨ। ਚੁੱਪ ਅਤੇ ਕੁੱਝ ਨਾ ਕਰ ਕੇ ਇਨ੍ਹਾਂ ਅਪਰਾਧਾਂ ਨੂੰ ਉਤਸ਼ਾਹਤ ਕਰਨਾ ਅਪਣੇ ਆਪ ਵਿਚ ਇਕ ਅਪਰਾਧ ਹੈ। ਪ੍ਰਿਯੰਕਾ ਨੇ ਲਿਖਿਆ ਕਿ ਇਹ ਸ਼ਰਮਨਾਕ ਹੈ ਕਿ ਭਾਰਤ ਸਰਕਾਰ ਚੁੱਪ ਹੈ ਜਦਕਿ ਇਜ਼ਰਾਈਲ ਫ਼ਲਸਤੀਨ ਦੇ ਲੋਕਾਂ 'ਤੇ ਤਬਾਹੀ ਮਚਾ ਰਿਹਾ ਹੈ।
ਇਜ਼ਰਾਈਲੀ ਰਾਜਦੂਤ ਨੇ ਦਿਤੀ ਤਿੱਖੀ ਪ੍ਰਤੀਕਿਰਿਆ
ਭਾਰਤ ਵਿਚ ਇਜ਼ਰਾਈਲੀ ਰਾਜਦੂਤ ਰੂਵੇਨ ਅਜ਼ਾਰ ਨੇ ਪ੍ਰਿਯੰਕਾ ਗਾਂਧੀ ਦਾ ਟਵੀਟ ਸ਼ੇਅਰ ਕਰਦਿਆਂ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ X 'ਤੇ ਲਿਖਿਆ ਕਿ ਇਹ ਸ਼ਰਮਨਾਕ ਗੱਲ ਤੁਹਾਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ 25,000 ਹਮਾਸ ਅਤਿਵਾਦੀਆਂ ਨੂੰ ਮਾਰਿਆ। ਮਨੁੱਖੀ ਜਾਨ ਦੀ ਭਿਆਨਕ ਕੀਮਤ ਹਮਾਸ ਦੀਆਂ ਘਿਣਾਉਣੀਆਂ ਚਾਲਾਂ, ਨਾਗਰਿਕਾਂ ਦੇ ਪਿੱਛੇ ਲੁਕ ਕੇ ਭੱਜਣ ਜਾਂ ਮਦਦ ਲੈਣ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਗੋਲੀਬਾਰੀ ਅਤੇ ਰਾਕੇਟ ਹਮਲਿਆਂ ਕਰਾਨ ਹੋਈ ਹੈ। ਰੂਵੇਨ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ ਨੂੰ 20 ਲੱਖ ਟਨ ਭੋਜਨ ਪਹੁੰਚਾਇਆ, ਜਦਕਿ ਹਮਾਸ ਇਸ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਭੁੱਖਮਰੀ ਫੈਲ ਗਈ ਹੈ। ਪਿਛਲੇ 50 ਸਾਲਾਂ ਵਿਚ ਗਾਜ਼ਾ ਦੀ ਆਬਾਦੀ 450 ਫ਼ੀ ਸਦੀ ਵਧੀ ਹੈ, ਉੱਥੇ ਕੋਈ ਨਸਲਕੁਸ਼ੀ ਨਹੀਂ ਹੋਈ ਹੈ। ਉਨ੍ਹਾਂ ਹਮਾਸ ਵਲੋਂ ਅੰਕੜਿਆਂ 'ਤੇ ਵਿਸ਼ਵਾਸ ਨਾ ਕਰਨ ਦੀ ਸਲਾਹ ਦਿਤੀ ਹੈ।
(For more news apart from Israeli Ambassador Calls Priyanka Gandhi's Questions on Palestinian Attacks Shameful Latest News in Punjabi stay tuned to Rozana Spokesman.)