
SIA ਨੇ ਸ੍ਰੀਨਗਰ ਵਿਚ 8 ਥਾਵਾਂ 'ਤੇ ਮਾਰਿਆ ਛਾਪਾ, ਜਾਂਚ ਜਾਰੀ
Yasin Malik's House Raided in 1990 Kashmiri Pandit Nurse Murder Case Latest News in Punjabi ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ (ਐਸ.ਆਈ.ਏ.) ਨੇ ਕਸ਼ਮੀਰੀ ਪੰਡਤ ਨਰਸ ਕਤਲ ਮਾਮਲੇ ਵਿਚ ਯਾਸੀਨ ਮਲਿਕ ਦੇ ਘਰ ਛਾਪਾ ਮਾਰਿਆ ਹੈ। ਐਸ.ਆਈ.ਏ. ਅੱਜ ਸ੍ਰੀਨਗਰ ਵਿਚ 8 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ 1990 ਵਿਚ ਕਸ਼ਮੀਰੀ ਪੰਡਤ ਨਰਸ ਸਰਲਾ ਭੱਟ (35) ਦੇ ਕਤਲ ਦੇ ਮਾਮਲੇ ਵਿਚ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਐਸ.ਆਈ.ਏ. ਨੇ ਅਪ੍ਰੈਲ 1990 ਵਿਚ ਹੋਏ ਕਤਲ ਦੀ ਜਾਂਚ ਲਈ ਛਾਪਾ ਮਾਰਿਆ ਹੈ।
ਸੂਤਰਾਂ ਨੇ ਦਸਿਆ ਕਿ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਸ਼ਮੀਰੀ ਪੰਡਤਾਂ 'ਤੇ ਹਮਲੇ ਸਾਹਮਣੇ ਆਏ ਸਨ। ਉਪ ਰਾਜਪਾਲ ਪ੍ਰਸ਼ਾਸਨ ਨੇ ਕੁੱਝ ਸਮਾਂ ਪਹਿਲਾਂ 1990 ਦੇ ਦਹਾਕੇ ਦੇ ਸ਼ੁਰੂ ਵਿਚ ਹੋਏ ਕਸ਼ਮੀਰੀ ਪੰਡਤਾਂ ਦੇ ਕਈ ਕਤਲਾਂ ਦੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤਹਿਤ ਐਸ.ਆਈ.ਏ. ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ।
(For more news apart from Yasin Malik's House Raided in 1990 Kashmiri Pandit Nurse Murder Case Latest News in Punjabi stay tuned to Rozana Spokesman.)