ਵਿਸ਼ਵ ਯੂਨੀਵਰਸਿਟੀ ਰੈਂਕਿੰਗ 2020 ਦੀ ਟਾਪ 300 ਲਿਸਟ ਵਿਚ ਭਾਰਤ ਦੀ ਇਕ ਵੀ ਯੂਨੀਵਰਸਿਟੀ ਨਹੀਂ
Published : Sep 12, 2019, 2:12 pm IST
Updated : Sep 12, 2019, 2:13 pm IST
SHARE ARTICLE
Indian universities out of top 300 in global rankings
Indian universities out of top 300 in global rankings

2012 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਭਾਰਤ ਦੀ ਕੋਈ ਵੀ ਯੂਨੀਵਰਸਿਟੀ ਇਸ ਸੂਚੀ ਵਿਚ ਅਪਣੀ ਥਾਂ ਨਹੀਂ ਬਣਾ ਸਕੀ ਹੈ।

ਨਵੀਂ ਦਿੱਲੀ: ਗਲੋਬਲ ਰੈਂਕਿੰਗ ਦੀ ਟਾਪ 300 ਲਿਸਟ ਵਿਚ ਭਾਰਤ ਦੀ ਇਕ ਵੀ ਯੂਨੀਵਰਸਿਟੀ ਸ਼ਾਮਲ ਨਹੀਂ ਹੈ। 2012 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਭਾਰਤ ਦੀ ਕੋਈ ਵੀ ਯੂਨੀਵਰਸਿਟੀ ਇਸ ਸੂਚੀ ਵਿਚ ਅਪਣੀ ਥਾਂ ਨਹੀਂ ਬਣਾ ਸਕੀ ਹੈ। ਹਾਲਾਂਕਿ ਓਵਰ ਆਲ ਰੈਂਕਿੰਗ ਵਿਚ ਪਿਛਲੇ ਸਾਲ ਦੇ ਮੁਕਾਬਲੇ  ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ ਇਸ ਵਾਰ ਜ਼ਿਆਦਾ ਹੈ।

World University Rankings 2020 World University Rankings 2020

2018 ਵਿਚ ਜਿੱਥੇ 29 ਸੰਸਥਾਵਾਂ ਨੂੰ ਥਾਂ ਮਿਲੀ ਸੀ, ਉੱਥੇ ਇਸ ਵਾਰ 56 ਸੰਸਥਾਵਾਂ ਨੂੰ ਥਾਂ ਮਿਲੀ ਹੈ। ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੁਰੂ ਨੇ ਟਾਪ 350 ਵਿਚ ਜਗ੍ਹਾ ਬਣਾਈ ਹੈ। ਦੂਜੇ ਪਾਸੇ ਭਾਰਤੀ ਤਕਨਾਲਜੀ ਇੰਸਟੀਚਿਊਟ ਰੋਪੜ ਵੀ ਇਸ ਵਾਰ ਟਾਪ 350 ਰੈਂਕਿੰਗ ਵਿਚ ਪਹੁੰਚ ਗਈ ਹੈ। ਆਈਆਈਟੀ ਦਿੱਲੀ, ਆਈਆਈਟੀ ਖੜਗਪੁਰ ਅਤੇ ਜਾਮਿਆ ਮਿਲਿਆ ਸਮੇਤ ਕੁੱਝ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ।

University of OxfordUniversity of Oxford

ਟਾਇਮਜ਼ ਹਾਇਅਪ ਐਜੂਕੇਸ਼ਨ ਦੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2020 ਵਿਚ ਇਸ ਸਾਲ ਟਾਪ 500 ਯੂਨੀਵਰਸਿਟੀਆਂ ਵਿਚ ਭਾਰਤ ਦੀਆਂ ਛੇ ਯੂਨੀਵਰਸਿਟੀਆਂ ਨੂੰ ਥਾਂ ਸ਼ਾਮਲ ਹੈ। ਉੱਥੇ ਹੀ ਗਲੋਬਲ ਰੈਂਕਿੰਗ 2020 ਵਿਚ ਚੀਨ ਦੀਆਂ 2 ਯੂਨੀਵਰਸਿਟੀਆਂ ਨੇ ਇਸ ਵਾਰ ਵਧੀਆ ਸਥਾਨ ਪ੍ਰਾਪਤ ਕੀਤਾ ਹੈ। ਚੀਨ ਦੀ Tsinghua ਯੂਨੀਵਰਸਿਟੀ ਨੂੰ ਗਲੋਬਲ ਰੈਂਕਿੰਗ ਵਿਚ 23ਵਾਂ ਸਥਾਨ ਅਤੇ ਪੇਕਿੰਗ ਯੂਨੀਵਰਸਿਟੀ ਨੂੰ 24ਵਾਂ ਸਥਾਨ ਮਿਲਿਆ ਹੈ।

Indian universities out of top 300 in global rankingsIndian universities out of top 300 in global rankings

ਯੂਨੀਵਰਸਿਟੀ ਆਫ ਆਕਸਫੋਰਡ ਪਿਛਲੇ ਚਾਰ ਸਾਲਾਂ ਤੋਂ ਗਲੋਬਲ ਰੈਂਕਿੰਗ ਵਿਚ ਪਹਿਲੇ ਸਥਾਨ ‘ਤੇ ਬਣੀ ਹੋਈ ਹੈ। ਇਸ ਸਾਲ 92 ਦੇਸਾਂ ਦੀਆਂ ਕੁੱਲ 1300 ਯੂਨੀਵਰਸਿਟੀਆਂ ਨੇ ਗਲੋਬਲ ਰੈਂਕਿੰਗ ਵਿਚ ਹਿੱਸਾ ਲਿਆ। ਵਿਦਿਅਕ ਸੰਸਥਾਵਾਂ ਦੇ ਪ੍ਰਦਰਸ਼ਨ ਅਤੇ ਉਹਨਾਂ ਦੇ ਸਿੱਖਿਆ ਦੇ ਪੱਧਰ ਦੇ ਅਧਾਰ ‘ਤੇ ਗਲੋਬਲ ਰੈਂਕਿੰਗ ਵਿਚ ਉਹਨਾਂ ਦਾ ਰੈਂਕ ਤੈਅ ਕੀਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement