ਸ਼ੂਟਆਊਟ ਰਾਹੀਂ 4-3 ਨਾਲ ਜਿੱਤਿਆ ਭਾਰਤ
ਚੇਨਈ : ਜੂਨੀਅਰ ਹਾਕੀ ਵਿਸ਼ਵ ਕੱਪ ’ਚ ਭਾਰਤ ਨੇ ਬੈਲਜ਼ੀਅਮ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਨਿਰਧਾਰਤ ਸਮੇਂ ਦੇ ਆਖਰੀ ਮਿੰਟ ਵਿੱਚ ਗੋਲ ਗੁਆਉਣ ਤੋਂ ਬਾਅਦ ਭਾਰਤੀ ਟੀਮ ਨੇ ਗੋਲਕੀਪਰ ਪ੍ਰਿੰਸ ਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੈਲਜੀਅਮ ਨੂੰ ਸ਼ੂਟਆਊਟ ਵਿੱਚ 4-3 ਨਾਲ ਹਰਾ ਕੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਸੈਮੀਫਾਈਨਲ ’ਚ ਭਾਰਤ ਦਾ ਮੁਕਾਬਲਾ 7 ਦਸੰਬਰ ਨੂੰ ਜਰਮਨੀ ਨਾਲ ਹੋਵੇਗਾ, ਜਦਕਿ ਸਪੇਨ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ।
ਨਿਰਧਾਰਤ ਸਮੇਂ ਤੱਕ ਭਾਰਤ ਅਤੇ ਬੈਲਜ਼ੀਅਮ ਦਾ ਸਕੋਰ 2-2 ਨਾਲ ਬਰਾਬਰ ਸੀ। ਭਾਰਤੀ ਟੀਮ ਨੇ ਅੰਤਿਮ ਸੀਟੀ ਵੱਜਣ ਤੋਂ ਸਿਰਫ਼ ਇੱਕ ਮਿੰਟ ਪਹਿਲਾਂ ਢਿੱਲ ਵਰਤਣ ਦੀ ਕੀਮਤ ਚੁਕਾਈ ਅਤੇ ਬੈਲਜੀਅਮ ਨੇ ਰੋਜ਼ ਨਾਥਨ ਦੇ ਗੋਲ ਤੋਂ ਬਾਅਦ ਮੈਚ ਦਾ ਫੈਸਲਾ ਸ਼ੂਟਆਊਟ ਰਾਹੀਂ ਹੋਇਆ।
