
ਅਮਰੀਕਾ ਐਫਡੀਏ ਵੱਲੋਂ ਜਾਰੀ ਇਕ ਅਧਿਕਾਰਕ ਬਿਆਨ ਦੇ ਮੁਤਾਬਕ, ਐਫਡੀਏ ਵੱਲੋਂ ਇਕ ਪ੍ਰਮਾਣਿਤ ਲੈਬ ਵਿਚ ਕਰਾਏ ਗਏ ਟੈਸਟ ਵਿਚ ਸਾਲਮੋਨੇਲਾ ਮਿਲਣ ਦੀ ਪੁਸ਼ਟੀ ਹੋਈ।
ਨਵੀਂ ਦਿੱਲੀ- ਭਾਰਤ ਦੀ ਮਸ਼ਹੂਰ ਮਸਾਲਾ ਕੰਪਨੀ ਐਮਡੀਐਚ ਦੇ ਸਾਂਭਰ ਮਸਾਲੇ ਵਿਚ ਕਥਿਤ ਤੌਰ ਤੇ ਸਾਲਮੋਨੇਲਾ ਬੈਕਟੀਰੀਆ ਮਿਲਣ ਤੋਂ ਬਾਅਦ ਅਮਰੀਕਾ ਤੋਂ ਇਹਨਾਂ ਮਸਾਲਿਆਂ ਨੂੰ ਵਾਪਸ ਮੰਗਾਇਆ ਗਿਆ। ਅਮਰੀਕਾ ਦੀ ਫੂਡ ਐਂਡ ਡਰੱਗ ਰੈਗੁਲੇਟਰ ਬਾਡੀ ਐਫਡੀਏ ਵੱਲੋਂ ਕਰਾਏ ਗਏ ਕੁੱਝ ਪਰਣਾਮ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਇਹ ਕਦਮ ਚੁੱਕਿਆ ਗਿਆ।
MDH Sambhar Masala Recalled In US For Salmonella Contamination
ਅਮਰੀਕਾ ਐਫਡੀਏ ਵੱਲੋਂ ਜਾਰੀ ਇਕ ਅਧਿਕਾਰਕ ਬਿਆਨ ਦੇ ਮੁਤਾਬਕ, ਐਫਡੀਏ ਵੱਲੋਂ ਇਕ ਪ੍ਰਮਾਣਿਤ ਲੈਬ ਵਿਚ ਕਰਾਏ ਗਏ ਟੈਸਟ ਵਿਚ ਸਾਲਮੋਨੇਲਾ ਮਿਲਣ ਦੀ ਪੁਸ਼ਟੀ ਹੋਈ। ਸਾਲਮੋਨੇਲਾ ਬੈਕਟੀਰੀਆ ਵਾਲੇ ਉਤਪਾਦ ਵੰਡਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਫਡੀਏ ਨੇ ਰਿਕਾਲ ਦਾ ਫੈਸਲਾ ਲਿਆ। ਬਿਆਨ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਉਤਪਾਦ ਵਾਪਸ ਲੈਣ ਦਾ ਫੈਸਲਾ ਸਵੈਇੱਛਕ ਸੀ। ਐਫਡੀਏ ਦੇ ਮੁਤਾਬਕ ਸਾਲਮੋਨੇਲਾ ਬੈਕਟੀਰੀਆ ਦੀ ਵਜ੍ਹਾ ਨਾਲ ਸਲਮੋਨੇਲੋਸਿਸ ਨਾਮਕ ਇਕ ਆਮ ਖਾਨ-ਪਾਨ ਬਿਮਾਰੀ ਹੋ ਜਾਂਦੀ ਹੈ।
ਦਸਤ, ਪੋਟ ਦਰਦ ਅਤੇ ਬੁਖ਼ਾਰ ਇਸ ਦੇ ਲੱਛਣ ਹਨ। ਜ਼ਿਆਦਾਤਰ ਲੋਕ ਬਿਨ੍ਹਾ ਇਲਾਜ ਤੋਂ ਠੀਕ ਹੋ ਜਾਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਤੇਜ਼ ਦਸਤ ਦੀ ਸ਼ਿਕਾਇਤ ਹੋ ਸਕਦੀ ਹੈ ਕਿ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਵੀ ਕਰਨਾ ਪੈ ਸਕਦਾ ਹੈ। ਬਜ਼ੁਰਗਾਂ, ਨਵਜੰਮੇ ਬੱਚਿਆਂ ਅਤੇ ਕਮਜ਼ੋਰ ਲੋਕਾਂ ਦੇ ਗੰਭੀਰ ਤੌਰ ਤੇ ਬਿਮਾਰ ਹੋਣ ਦਾ ਸ਼ੱਕ ਰਹਿੰਦਾ ਹੈ।