ਮਾਮਲਾ ਕੰਗਨਾ ਰਣੌਤ ਦੇ ਦਫ਼ਤਰ ਨੂੰ ਤੋੜਨ ਦਾ
Published : Sep 12, 2020, 11:11 pm IST
Updated : Sep 12, 2020, 11:11 pm IST
SHARE ARTICLE
image
image

ਬੀ.ਐਮ.ਸੀ. ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਕੋਈ ਭੂਮਿਕਾ ਨਹੀਂ : ਪਵਾਰ

ਮੁੰਬਈ, 12 ਸਤੰਬਰ :  ਅਭਿਨੇਤਰੀ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ 'ਚ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐਮ.ਸੀ. ਦੀ ਕਾਰਵਾਈ ਨੂੰ ਸਹੀ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀ. ਐਮ. ਸੀ. ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਬੀ.ਐਮ.ਸੀ. ਨੇ ਅਪਣੇ ਨਿਯਮਾਂ ਅਤੇ ਐਕਟ ਦਾ ਪਾਲਣ ਕੀਤਾ ਹੈ।

imageimage


ਇਸ ਤੋਂ ਪਹਿਲਾਂ ਕੁੱਝ ਖ਼ਬਰਾਂ ਆਈਆਂ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਮੁਖੀ ਸ਼ਰਦ ਪਵਾਰ ਨੇ ਸ਼ਿਕਾਇਤ 'ਤੇ ਨਾਖ਼ੁਸ਼ੀ ਜ਼ਾਹਰ ਕੀਤੀ ਹੈ।


ਸ਼ਿਵ ਸੈਨਾ ਦੇ ਕੰਟਰੋਲ ਵਾਲੀ ਬੀ.ਐਮ.ਸੀ. ਨੇ ਬੁਧਵਾਰ ਸਵੇਰੇ ਕੰਗਨਾ ਦੇ ਦਫ਼ਤਰ 'ਤੇ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਹਾਲਾਂਕਿ ਇਸ ਤੋਂ ਕੁੱਝ ਹੀ ਦੇਰ ਬਾਅਦ ਕੋਰਟ ਤੋਂ ਕੰਗਨਾ ਨੂੰ ਰਾਹਤ ਮਿਲ ਗਈ ਸੀ ਅਤੇ ਬੀ.ਐਮ.ਸੀ. ਦੀ ਕਾਰਵਾਈ 'ਤੇ ਰੋਕ ਲਗਾ ਦਿਤੀ ਗਈ। ਕੰਗਨਾ ਦੇ ਵਕੀਲ ਦਾ ਦਾਅਵਾ ਹੈ ਕਿ ਬੀ.ਐਮ.ਸੀ. ਦੀ ਕਾਰਵਾਈ 'ਚ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀ.ਐਮ.ਸੀ. ਦੀ ਕਾਰਵਾਈ ਦਾ ਮਾਮਲਾ ਹਾਈ ਕੋਰਟ 'ਚ ਹੈ।  
(ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement