
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਅੰਕਿਤ ਨੰਦਲ ਦਾ ਕਹਿਣਾ ਹੈ ਕਿ ਪਹਿਲੇ ਪੱਖ ਤੋਂ ਇਹ ਜਾਪਦਾ ਹੈ ਕਿ ਇਹ ਆਦਮੀ ਨਾਬਾਲਿਗ ਲੜਕੇ ਨਾਲ ਜਿਣਸੀ ਸ਼ੋਸ਼ਣ ਵਿਚ ਸ਼ਾਮਲ ਸੀ
ਪਾਣੀਪੱਤ - ਹਰਿਆਣੇ ਦੇ ਪਾਣੀਪਤ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕਰਾਮ ਸਲਮਾਨੀ ਨਾਮ ਦੇ ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਦਾ ਹੱਥ ਇਸ ਲਈ ਵੱਢ ਦਿੱਤਾ ਕਿਉਂਕਿ ਉਸ ਨੇ ਆਪਣੇ ਹੱਥ ਉੱਤੇ 786 ਦਾ ਟੈਟੂ ਬਣਵਾਇਆ ਹੋਇਆ ਸੀ। ਸਥਾਨਕ ਪੁਲਿਸ ਨੇ ਇਸ ਘਟਨਾ ਦੇ ਪਿੱਛੇ ਫਿਰਕੂ ਹਿੰਸਾ ਦੇ ਐਂਗਲ ਨੂੰ ਰੱਦ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਖਲਾਕ ਨਾਮ ਦੇ ਇਸ ਵਿਅਕਤੀ ‘ਤੇ ਜਿਨਸੀ ਸ਼ੋਸਣ ਦਾ ਦੋਸ਼ ਲੱਗਿਆ ਸੀ। ਇਸ ਦੌਰਾਨ ਭੱਜਣ ਦੇ ਚੱਕਰ ਵਿਚ ਉਸ ਦਾ ਹੱਥ ਕੱਟ ਗਿਆ।
ਇਕਰਾਮ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਸੱਜਾ ਹੱਥ 23 ਅਗਸਤ ਨੂੰ ਕੱਟ ਦਿੱਤਾ ਗਿਆ ਸੀ। ਸਾਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਸਾਡਾ ਘਰ ਸਹਾਰਨਪੁਰ ਤੋਂ 33 ਕਿਲੋਮੀਟਰ ਦੂਰ ਨਾਨੌਟ ਵਿਚ ਹੈ। ਮੇਰਾ ਭਰਾ ਕੰਮ ਦੀ ਭਾਲ ਵਿਚ ਪਾਣੀਪਤ ਜਾ ਰਿਹਾ ਸੀ। ਕਿਸ਼ਨਪੁਰ ਕੋਲ ਪੁੱਜਦਿਆਂ ਹੀ ਹਨੇਰਾ ਹੋ ਗਿਆ। ਉਸ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਇੱਕ ਪਾਰਕ ਵਿਚ ਰਾਤ ਬਿਤਾਉਣ ਦਾ ਫੈਸਲਾ ਕੀਤਾ। ਨਾਮ ਜਾਣਨ ਤੋਂ ਬਾਅਦ ਦੋ ਵਿਅਕਤੀਆਂ ਨੇ ਉਸ ਨੂੰ ਪਾਰਕ ਵਿਚ ਸੌਣ ਨਹੀਂ ਦਿੱਤਾ। ਇਨ੍ਹਾਂ ਦੋਹਾਂ ਨੇ ਮੇਰੇ ਭਰਾ ਨਾਲ ਕੁੱਟਮਾਰ ਕੀਤੀ।
Panipat Man Says Hand Chopped Off for '786' Tattoo, Family Denies Claim He Sexually Assaulted Minor Boy
ਇਕਰਾਮ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਮਾਰਕੁੱਟ ਤੋਂ ਬਾਅਦ ਪਾਰਕ ਵਿਚ ਹੀ ਬੇਹੋਸ਼ ਹੋ ਗਿਆ। ਬਾਅਦ ਵਿਚ ਉਹ ਪਾਣੀ ਦੀ ਭਾਲ ਵਿਚ ਨੇੜੇ ਦੇ ਇਕ ਘਰ ਗਿਆ। ਇਤਫਾਕਨ ਨਾਲ ਉਸ ਘਰ ਵਿਚ ਉਹ ਦੋ ਲੋਕ ਸਨ ਜਿਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਪਾਰਕ ਵਿਚ ਉਸਨੂੰ ਕੁੱਟਿਆ ਸੀ। ਇਕਰਾਮ ਨੇ ਕਿਹਾ ਉਨ੍ਹਾਂ ਨੇ ਉਸ ਨੂੰ ਘਰ ਦੇ ਅੰਦਰ ਖਿੱਚ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਘਰ ਵਿਚ ਕੁੱਲ 6 ਲੋਕ ਸਨ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸਨ। ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਸਦੇ ਸਿਰ ਉੱਤੇ ਪੱਥਰ ਨਾਲ ਹਮਲਾ ਕੀਤਾ ਗਿਆ। ਉਸ ਦੇ ਸਿਰ ਵਿਚੋਂ ਲਹੂ ਵਗਣਾ ਸ਼ੁਰੂ ਹੋ ਗਿਆ, ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ।
ਉਥੇ ਮੌਜੂਦ ਲੋਕਾਂ ਨੇ ਮੇਰੇ ਭਰਾ ਦੇ ਹੱਥ 'ਤੇ 786 ਦਾ ਟੈਟੂ ਵੇਖਿਆ ਅਤੇ ਉਸ ਨੂੰ ਆਪਣੇ ਹੱਥ ਕੱਟਣ ਲਈ ਕਿਹਾ। ਫਿਰ ਭਰਾ ਦਾ ਹੱਥ ਕੱਟ ਕਿਸ਼ਨਪੁਰਾ ਰੇਲਵੇ ਫਾਟਕ ਨੇੜੇ ਸੁੱਟ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਉਹ ਮਰ ਗਿਆ ਸੀ। ਬਾਅਦ ਵਿਚ ਸਵੇਰੇ ਜਦੋਂ ਹੋਸ਼ ਆਇਆ ਤਾਂ ਪਰਿਵਾਰ ਅਤੇ ਕੁਝ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ।
ਪੁਲਿਸ ਦਾ ਦਾਅਵਾ ਹੈ ਕਿ ਉਸ ਦੇ ਭਰਾ ਦਾ ਹੱਥ ਰੇਲ ਵਿਚ ਕੱਟਿਆ ਗਿਆ ਸੀ। ਇਕਰਾਮ ਨੇ ਇਸ ਨੂੰ ਗਲਤ ਦਸਦਿਆਂ ਕਿਹਾ ਕਿ ਮੈਂ ਆਪਣੇ ਭਰਾ ਲਈ ਇਨਸਾਫ਼ ਚਾਹੁੰਦਾ ਹਾਂ। ਰਾਜ ਸਰਕਾਰ ਦੇ ਦਬਾਅ ਹੇਠ ਪੁਲਿਸ ਮਾਮਲੇ ਦੀ ਸਹੀ ਜਾਂਚ ਨਹੀਂ ਕਰ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਮੇਰੇ ਭਰਾ ਦਾ ਹੱਥ ਰੇਲ ਦੀ ਪਟੜੀ 'ਤੇ ਕੱਟਿਆ ਗਿਆ ਹੈ। ਉਹ ਇਸ ਨੂੰ ਹਾਦਸੇ ਦਾ ਕੇਸ ਬਣਾਉਣ ਲਈ ਅਸਲ ਸੱਚ ਨੂੰ ਲੁਕਾ ਰਹੇ ਹਨ।
Panipat Man Says Hand Chopped Off for '786' Tattoo, Family Denies Claim He Sexually Assaulted Minor Boy
ਹਾਲਾਂਕਿ, ਇਖਲਾਕ ਦੇ ਪਰਿਵਾਰ ਨੇ ਜਿਸ ਵਿਅਕਤੀ 'ਤੇ ਹਮਲੇ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ 'ਤੇ ਜਿਨਸੀ ਸ਼ੋਸਣ ਦਾ ਦੋਸ਼ ਲਾਉਂਦੇ ਹੋਏ ਉਸ ਨੇ ਕਿਹਾ ਕਿ ਸਾਡਾ 7 ਸਾਲਾ ਭਤੀਜਾ ਲਾਪਤਾ ਹੋ ਗਿਆ ਸੀ। ਅਸੀਂ ਉਸ ਨੂੰ ਲੱਭ ਰਹੇ ਸੀ ਅਤੇ ਲਗਭਗ ਅੱਧਾ ਕਿਲੋਮੀਟਰ ਤੁਰਨ ਤੋਂ ਬਾਅਦ ਅਸੀਂ ਇਹ ਵੇਖ ਕੇ ਹੈਰਾਨ ਹੋਏ ਕਿ ਇਖਲਾਕ ਮੇਰੇ ਭਤੀਜੇ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਇਸ ਤੋਂ ਬਾਅਦ ਅਸੀਂ ਉਸ ਨੂੰ ਕੁੱਟਿਆ, ਪਰ ਇਸ ਸਮੇਂ ਦੌਰਾਨ ਉਹ ਬਚ ਨਿਕਲਿਆ। ਇਸ ਦੌਰਾਨ ਸਾਨੂੰ ਵੀ ਸੱਟਾ ਲਗੀਆਂ, ਮੇਰੇ ਦੰਦ ਵੀ ਟੁੱਟ ਗਏ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਅੰਕਿਤ ਨੰਦਲ ਦਾ ਕਹਿਣਾ ਹੈ ਕਿ ਪਹਿਲੇ ਪੱਖ ਤੋਂ ਇਹ ਜਾਪਦਾ ਹੈ ਕਿ ਇਹ ਆਦਮੀ ਨਾਬਾਲਿਗ ਲੜਕੇ ਨਾਲ ਜਿਣਸੀ ਸ਼ੋਸ਼ਣ ਵਿਚ ਸ਼ਾਮਲ ਸੀ। ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਉਹ ਝੂਠ ਨਹੀਂ ਬੋਲਦੇ। ਅਸੀਂ ਸਾਰੇ ਸੰਭਾਵਿਤ ਪੱਖਾਂ ਦੀ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਹੈ, ਉਸ ਖਿਲਾਫ਼ ਕਾਰਵਾਈ ਹੋਵੇਗੀ।