
ਕੱਲ੍ਹ ਵਿਜੇ ਰੂਪਾਨੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ
ਨਵੀਂ ਦਿੱਲੀ : ਗੁਜਰਾਤ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਿਆ ਹੈ। ਅੱਜ (ਐਤਵਾਰ) 3 ਵਜੇ ਗਾਂਧੀਨਗਰ ਵਿੱਚ, ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਈ। ਸਾਰੇ ਭਾਜਪਾ ਵਿਧਾਇਕ ਗਾਂਧੀਨਗਰ ਸਥਿਤ ਕਮਲਮ ਦਫਤਰ ਪਹੁੰਚੇ। ਗੁਜਰਾਤ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ, ਕਾਰਜਕਾਰੀ ਮੁੱਖ ਮੰਤਰੀ ਵਿਜੇ ਰੁਪਾਣੀ, ਉਪ ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਸੁਪਰਵਾਈਜ਼ਰ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਜੋਸ਼ੀ ਅਤੇ ਤਰੁਣ ਚੁੱਘ ਵੀ ਦਫਤਰ ਵਿੱਚ ਮੌਜੂਦ ਸਨ। ਹੁਣ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਹੋਣਗੇ।
Bhupinder Patel
ਦੱਸ ਦਈਏ ਕਿ ਭੁਪੇਂਦਰ ਪਟੇਲ ਗੁਜਰਾਤ ਦੀ ਘਾਟਲੋਡੀਆ ਵਿਧਾਨ ਸਭਾ ਤੋਂ ਵਿਧਾਇਕ ਹਨ। ਇਸ ਤੋਂ ਪਹਿਲਾਂ ਭੁਪੇਂਦਰ ਪਟੇਲ ਅਹਿਮਦਾਬਾਦ ਸ਼ਹਿਰੀ ਵਿਕਾਸ ਅਥਾਰਟੀ ਦੇ ਚੇਅਰਮੈਨ ਸਨ। ਪਟੇਲ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ (ਏਐਮਸੀ) ਦੀ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ।
ਗੁਜਰਾਤ ਦੇ ਨਵੇਂ ਮੁੱਖ ਮੰਤਰੀ ਲਈ ਤਿੰਨ ਨੇਤਾਵਾਂ ਨਿਤਿਨ ਪਟੇਲ, ਮਨਸੁਖ ਮੰਡਾਵੀਆ ਅਤੇ ਪੁਰਸ਼ੋਤਮ ਰੁਪਾਲਾ ਦੇ ਨਾਵਾਂ 'ਤੇ ਚਰਚਾ ਜ਼ੋਰਾਂ 'ਤੇ ਸੀ। ਪਰ ਆਮ ਵਾਂਗ, ਭਾਜਪਾ ਨੇ ਫਿਰ ਹੈਰਾਨ ਕਰ ਦਿੱਤਾ। ਜਿਨ੍ਹਾਂ ਨੇਤਾਵਾਂ ਦੀ ਚਰਚਾ ਕੀਤੀ ਗਈ ਸੀ, ਉਨ੍ਹਾਂ ਦੀ ਜਗ੍ਹਾ ਭੁਪੇਂਦਰ ਪਟੇਲ ਨੂੰ ਗੁਜਰਾਤ ਦੀ ਕਮਾਨ ਸੌਂਪੀ ਗਈ ਹੈ।